(ਸਮਾਜ ਵੀਕਲੀ)
ਪਾਰਦਰਸ਼ੀ ਤੇ ਨਹੀਂ ਕੁੱਝ ਵੀ ਤੇਰੇ ਸ਼ਹਿਰ ਵਿੱਚ
ਚਲਦੀ ਮਰਜ਼ੀ ਤੇ ਨਹੀਂ ਕੁੱਝ ਵੀ ਤੇਰੇ ਸ਼ਹਿਰ ਵਿੱਚ।
ਤੂੰ ਤੇ ਆਪ ਵਿਕ ਗਿਆ ਹੈ ਬੇਈਮਾਨੀਆਂ ਹੱਥੋਂ
ਸ਼ਾਸਨ ਫਰਜ਼ੀ ਤੇ ਨਹੀਂ ਕਿਤੇ ਤੇਰੇ ਸ਼ਹਿਰ ਵਿੱਚ।
ਬਲਦੀ ਚਿਖਾ ਦਾ ਵੀ ਸੇਕ ਤੈਨੂੰ ਭਾਉਂਦਾ ਵੇ ਕਿਓਂ
ਸੀਤ ਸਰਦੀ ਤੇ ਨਹੀਂ ਕਿਤੇ ਤੇਰੇ ਸ਼ਹਿਰ ਵਿੱਚ।
ਤੇਰਾ ਹੰਕਾਰ ਵੱਡਾ ਏ ਕਿਸਾਨੀ ਮਸਲਿਆਂ ਨਾਲੋਂ
ਗੁੰਡਾਗਰਦੀ ਤੇ ਨਹੀਂ ਕਿਤੇ ਤੇਰੇ ਸ਼ਹਿਰ ਵਿੱਚ।
ਪੰਨੇ ਫੂਕ ਦੇਣੇ ਆ ਕਾਲੇ ਕਾਨੂੰਨਾਂ ਵਾਲੇ ਜੋ
ਚਿੰਗਾਰੀ ਮੱਘਦੀ ਤੇ ਨਹੀਂ ਕਿਤੇ ਤੇਰੇ ਸ਼ਹਿਰ ਵਿੱਚ।
ਬੜਾ ਤੂੰ ਜ਼ੋਰ ਲਾ ਲਿਆ ਕਿਸਾਨਾਂ ਨੂੰ ਮਿਟਾਵਣ ਲਈ
ਕਿਸਾਨੀ ਮਰਦੀ ਤੇ ਨਹੀਂ ਸੋਖੀ ਹੁਣ ਤੇਰੇ ਸ਼ਹਿਰ ਵਿੱਚ।
ਤੂੰ ਤੇ ਜੋੜ ਦਿੱਤੀ ਹੈ ਪਤੰਦਰਾ ਸਾਂਝੀ ਡੋਰ ਰੂਹਾਂ ਦੀ
ਸਾਂਝ ਇਹ ਹਰਦੀ ਤੇ ਨਹੀਂ ਦਿਸਦੀ ਹੁਣ ਤੇਰੇ ਸ਼ਹਿਰ ਵਿੱਚ।
ਪਾਰਦਰਸ਼ੀ ਤੇ ਨਹੀਂ ਕੁੱਝ ਵੀ ਤੇਰੇ ਸ਼ਹਿਰ ਵਿੱਚ
ਚਲਦੀ ਮਰਜ਼ੀ ਤੇ ਨਹੀਂ ਕੁੱਝ ਵੀ ਤੇਰੇ ਸ਼ਹਿਰ ਵਿੱਚ।
ਚਰਨਜੀਤ ਸਿੰਘ ਰਾਜੌਰ
8427929558