(ਸਮਾਜ ਵੀਕਲੀ)
ਕੀ ਮੈਂ
ਕਮਜ਼ੋਰ ਹਾਂ
ਲਾਚਾਰ ਹਾਂ
ਜਾਂ ਫਿਰ ਗੁਨਾਹਗਾਰ ਹਾਂ ।
ਜਿਹੜਾ ਤੇਰੇ ਅਖ਼ਬਾਰ ‘ਚ
ਨਾ ਸ਼ੁਮਾਰ ਹਾਂ।
ਕੀ ਮੈਂ
ਇਨਕਾਰ ਹਾਂ
ਬਦਕਾਰ ਹਾਂ
ਕੋਈ ਖ਼ੌਫ਼ਨਾਕ ਇਜ਼ਹਾਰ ਹਾਂ ।
ਨਾ ਕੋਈ ਰਾਜਨੇਤਾ ਹਾਂ
ਨਾ ਪਾਵਰ
ਨਾ ਪੁਜੀਸ਼ਨ
ਭੀੜ ਤੋਂ ਬਾਹਰ ਹਾਂ ।
ਨਾ ਫਿਲਮੀ ਦੁਨੀਆਂ ‘ਚ
ਮੇਰਾ ਕੋਈ ਕਿਰਦਾਰ
ਨਾ ਘਰ ਵਿੱਚ ਮੇਰੇ
ਪੈਸੇ ਦੀ ਬਹਾਰ
ਹਾਰਿਆਂ ਦੀ ਹਾਰ ਹਾਂ ।
ਨਾ
ਮੈਂ ਬਣਿਆ ਖਿਡਾਰੀ
ਨਾ ਹੀ ਅੰਬਰੀਂ ਉਡਾਰੀ
ਵਿਚ ਪੈਲ਼ੀ ਉਮਰ ਗੁਜ਼ਾਰੀ
ਗੜਿਆਂ ਦੀ ਮਾਰ ਹਾਂ
ਮੁੱਢ ਕਦੀਮੋਂ ਹੀ
ਕਮਾਉਣਾ ਤੇ ਖਾਣਾ ,
ਤਕਦੀਰ ਮੇਰੀ
ਮੇਰੇ ਭਾਰਤ ਮਹਾਨ
ਇਹ ਤਸਵੀਰ ਤੇਰੀ
ਧਰਤੀ ਤੇ ਹੀ ਭਾਰ ਹਾਂ।
ਹਾਂ ਮੈਂ ਗਰੀਬੀ
ਅਨਪੜ੍ਹਤਾ
ਪੱਛੜਾਪਨ
ਜਾਂ ਭੁੱਖਮਰੀ
ਸਰੀਰ ਆਪਣੇ ਦਾ
ਨਾ ਹੀ ਗੁਲਾਮ ਹਾਂ ।
(ਕਾਵਿ ਸੰਗ੍ਰਿਹ ਲਫ਼ਜ਼ਾਂ ਦੀ ਧਾਰ ਵਿੱਚੋਂ )
ਦਿਨੇਸ਼ ਨੰਦੀ
9417458831