ਤੂੰ ਕਰ ਮਾਂ ਬੋਲੀ ਨਾਲ ਪਿਆਰ

ਸਿੰਘਦਾਰ ਇਕਬਾਲ ਸਿੰਘ

(ਸਮਾਜ ਵੀਕਲੀ)

ਤੂੰ ਕਰ ਮਾਂ ਬੋਲੀ ਨਾਲ ਪਿਆਰ
ਤੂੰ ਕਰ ਮਾਂ ਬੋਲੀ ਨਾਲ ਪਿਆਰ

ਜਿਵੇਂ ਖੂਹ ਦਾ ਟਿੰਡਾ ਨਾਲ
ਜਿਵੇਂ ਸਵਾਂਤੀ ਬੂੰਦ ਬਾਬੀਹੇ ਨਾਲ
ਜਿਵੇਂ ਮੀਂਹ ਦਾ ਪਾਣੀ ਨਾਲ
ਜਿਵੇਂ ਲਹਿਰ ਦਾ ਸੁਮੰਦਰ ਨਾਲ
ਅਸੀਂ ਇੰਨਾ ਕਰਨਾ ਹੈ ਸਤਿਕਾਰ
ਤੂੰ ਕਰ ਮਾਂ ਬੋਲੀ ਨਾਲ ਪਿਆਰ

ਜਿਵੇਂ ਪੁੱਛਦੇ ਹਾਂ ਸਬ ਦਾ ਹਾਲ
ਜਿਵੇਂ ਬੋਲਦੇ ਸਤਿ ਸ਼੍ਰੀ ਅਕਾਲ
ਜਿਵੇਂ ਦਿੱਸੇ ਸਾਨੂੰ ਸਿਰਫ਼ ਅਕਾਲ
ਜਿਵੇਂ ਕਰਦੇ ਆ ਸਬ ਨੂੰ ਨਿਹਾਲ
ਅਸੀਂ ਇੰਨਾ ਕਰਨਾ ਹੈ ਸਤਿਕਾਰ
ਤੂੰ ਕਰ ਮਾਂ ਬੋਲੀ ਨਾਲ ਪਿਆਰ

ਜਿਵੇਂ ਸੂਰਜ ਦਾ ਧਰਤੀ ਨਾਲ
ਜਿਵੇਂ ਫ਼ਸਲ ਦਾ ਕਿਸਾਨ ਨਾਲ
ਜਿਵੇਂ ਖੇਤ ਦਾ ਹੈ ਮਾਲਕ ਨਾਲ
ਜਿਵੇਂ ਰੁੱਖਾਂ ਦਾ ਹੁੰਦਾ ਛਾਂ ਨਾਲ
ਅਸੀਂ ਇੰਨਾ ਕਰਨਾ ਹੈ ਸਤਿਕਾਰ
ਤੂੰ ਕਰ ਮਾਂ ਬੋਲੀ ਨਾਲ ਪਿਆਰ

ਜਿਵੇਂ ਚੰਨ ਦਾ ਚਾਨਣੀ ਨਾਲ
ਜਿਵੇਂ ਕਿਰਨ ਦਾ ਸੂਰਜ ਨਾਲ
ਜਿਵੇਂ ਤਾਰਿਆਂ ਦਾ ਆਕਾਸ ਨਾਲ
ਜਿਵੇਂ ਗ੍ਰਹਿਆਂ ਦਾ ਧਰਤੀ ਨਾਲ
ਅਸੀਂ ਇੰਨਾ ਕਰਨਾ ਹੈ ਸਤਿਕਾਰ
ਤੂੰ ਕਰ ਮਾਂ ਬੋਲੀ ਨਾਲ ਪਿਆਰ

ਜਿਵੇਂ ਮੱਛੀ ਦਾ ਪਾਣੀ ਨਾਲ
ਜਿਵੇਂ ਕੋਇਲ ਦਾ ਪ੍ਰੀਤਮ ਨਾਲ
ਜਿਵੇਂ ਗਜਰਾਜ ਦਾ ਮਣੀ ਨਾਲ
ਜਿਵੇਂ ਹੰਸ ਦਾ ਹੁੰਦਾ ਮੋਤੀ ਨਾਲ
ਅਸੀਂ ਇੰਨਾ ਕਰਨਾ ਹੈ ਸਤਿਕਾਰ
ਤੂੰ ਕਰ ਮਾਂ ਬੋਲੀ ਨਾਲ ਪਿਆਰ

ਜਿਵੇਂ ਭਮਕੱੜ ਦਾ ਲਾਟ ਨਾਲ
ਜਿਵੇਂ ਭੋਰੇ ਦਾ ਫੁੱਲਾਂ ਨਾਲ
ਜਿਵੇਂ ਖੁਸ਼ਬੂ ਦਾ ਫੁੱਲਾਂ ਨਾਲ
ਜਿਵੇਂ ਕੰਵਲ ਦਾ ਚਿਕੜ ਨਾਲ
ਅਸੀਂ ਇੰਨਾ ਕਰਨਾ ਹੈ ਸਤਿਕਾਰ
ਤੂੰ ਕਰ ਮਾਂ ਬੋਲੀ ਨਾਲ ਪਿਆਰ

ਜਿਵੇਂ ਸਿੱਖ ਦਾ ਗੁਰੂ ਨਾਲ
ਜਿਵੇਂ ਪੰਜ ਹੀ ਪ੍ਰਧਾਨ
ਜਿਵੇਂ ਅੰਮ੍ਰਿਤਸਰ ਦਾ ਇਸਨਾਨ
ਜਿਵੇਂ ਪੰਜ ਤਖ਼ਤ ਮਹਾਨ
ਅਸੀਂ ਇੰਨਾ ਕਰਨਾ ਹੈ ਸਤਿਕਾਰ
ਤੂੰ ਕਰ ਮਾਂ ਬੋਲੀ ਨਾਲ ਪਿਆਰ

ਜਿਵੇਂ ਹੋਵੇ ਸਰਕਾਰ ਏ ਰਾਜ
ਜਿਥੇ ਲੋਕਾਂ ਨਾਲ ਹੋਵੇ ਇਨਸਾਫ
ਜਿਵੇਂ ਹੋਵੇ ਨਲਵਾ ਸਰਦਾਰ
ਜਿਹਨੂੰ ਸਿੱਖੀ ਨਾਲ ਪਿਆਰ
ਅਸੀਂ ਇੰਨਾ ਕਰਨਾ ਹੈ ਸਤਿਕਾਰ
ਤੂੰ ਕਰ ਮਾਂ ਬੋਲੀ ਨਾਲ ਪਿਆਰ

ਜਿਵੇਂ ਕੁਦਰਤ ਦਾ ਕਾਦਰ ਨਾਲ
ਜਿਵੇਂ ਦਰਿਆਵਾਂ ਦਾ ਪੰਜਾਬ ਨਾਲ
ਜਿਵੇਂ ਇਕਬਾਲ ਸਿੰਘ ਦੀ ਜਾਨ
ਜਿਵੇਂ ਪਿਆਰ ਪਿੰਡ ਕਲੇਰਾਂ ਨਾਲ
ਅਸੀਂ ਇੰਨਾ ਕਰਨਾ ਹੈ ਸਤਿਕਾਰ
ਤੂੰ ਕਰ ਮਾਂ ਬੋਲੀ ਨਾਲ ਪਿਆਰ

ਸਿੰਘਦਾਰ ਇਕਬਾਲ ਸਿੰਘ
ਟੈਕਸਸ ਯੂ ਐਸ ਏ
ਫ਼ੋਨ ਨੰਬਰ 713-918-9611

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly