ਤੁਰਿਆ ਹਾਂ

(ਸਮਾਜ ਵੀਕਲੀ)

ਤੁਰਿਆ ਹਾਂ ਮੰਜ਼ਲ ਦੇ ਰਾਹ ਤੇ ਚਾਵਾਂ ਨਾਲ ।
ਯਾਰੋ , ਮੈਂ ਕਿਉਂ ਲਾਵਾਂ ਯਾਰੀ ਛਾਵਾਂ ਨਾਲ ?

ਆਪਣੇ ਪੈਰਾਂ ਤੇ ਯਾਰੋ , ਮੈਨੂੰ ਹੈ ਮਾਣ ,
ਮੈਂ ਤੁਰ ਸਕਦਾ ਹਾਂ ਵਗਦੇ ਦਰਿਆਵਾਂ ਨਾਲ ।

ਲੱਖਾਂ ਸੱਟਾਂ ਖਾ ਕੇ ਮੈਂ ਬਣਿਆਂ ਚੱਟਾਨ ,
ਮੈਂ ਟੁੱਟ ਨਹੀਂ ਸਕਦਾ ਤੇਜ਼ ਹਵਾਵਾਂ ਨਾਲ ।

ਰੱਬ ਇਕ ਹੈ, ਉਸ ਦਾ ਹਰ ਇਕ ਵਿੱਚ ਵਸੇਰਾ ਹੈ ,
ਲੋਕ ਪੁਕਾਰਨ ਉਸ ਨੂੰ ਭਿੰਨ ਭਿੰਨ ਨਾਵਾਂ ਨਾਲ ।

ਆਂਡੇ ਪੀ ਜਾਵਣ ਉਹ ਮਿੰਟਾਂ ਵਿੱਚ ਜਿਨ੍ਹਾਂ ਦੇ ,
ਉਹ ਪੰਛੀ ਕਿੱਦਾਂ ਰਲ ਬੈਠਣ ਕਾਵਾਂ ਨਾਲ ?

ਕੌੜੇ ਬੋਲਾਂ ਦੇ ਫੱਟਾਂ ਦੀ ਪਿਆਰ ਦਵਾ ਹੈ ,
ਇਹ ਠੀਕ ਨਹੀਂ ਹੁੰਦੇ ਹੋਰ ਦਵਾਵਾਂ ਨਾਲ ।

ਉਸ ਵੱਲ ਗੈਰਾਂ ਨੇ ਅੱਖਾਂ ਚੁੱਕ ਕੇ ਕੀ ਤੱਕਣਾ ,
ਜੋ ਕਰਦਾ ਹੈ ਦਿਲ ਤੋਂ ਪਿਆਰ ਭਰਾਵਾਂ ਨਾਲ ।

ਪਹੁੰਚ ਗਿਆ ਹਾਂ ਮੈਂ ਆਖ਼ਰ ਮੰਜ਼ਲ ਤੇ ਯਾਰੋ ,
ਤੁਰਿਆ ਸਾਂ ਲੈ ਕੇ ਇਸ ਦਾ ਸਿਰਨਾਵਾਂ ਨਾਲ ।

ਮਹਿੰਦਰ ਸਿੰਘ ਮਾਨ
ਸਲੋਹ ਰੋਡ ਨੇੜੇ ਐਮ. ਐਲ. ਏ. ਰਿਹਾਇਸ਼
ਨਵਾਂ ਸ਼ਹਿਰ(9915803554)

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleIndia records 1.32L cases, 2,713 Covid deaths
Next articleਮੇਰੇ ਰਾਹ ਵਿੱਚ