ਤੀਸਰੇ ਪੜਾਅ ਅਧੀਨ ਵਿਧਾਇਕ ਚੀਮਾ ਨੇ ਸੁਲਤਾਨਪੁਰ ਲੋਧੀ ਇਲਾਕੇ ਦੇ ਵਿਦਿਆਰਥੀਆਂ ਨੂੰ ਵੰਡੇ ਸਮਾਰਟ ਫੋਨ

ਸਮਾਰਟ ਫੋਨ ਪ੍ਰਾਪਤ ਕਰਕੇ ਬੱਚਿਆਂ ਨੇ ਗਾਏ ‘ਕੈਪਟਨ ਅੰਕਲ’ ਦੇ ਸੋਹਲੇ

ਸੁਲਤਾਨਪੁਰ ਲੋਧੀ (ਸਮਾਜ ਵੀਕਲੀ) (ਹਰਜੀਤ ਵਿਰਕ/ਯਾਦਵਿੰਦਰ ਸੰਧੂ ): ਪੰਜਾਬ ਸਰਕਾਰ ਵਲੋਂ ਚੁਣਾਵੀਂ ਵਾਅਦੇ ਨੂੰ ਪੂਰਾ ਕਰਨ ਅਤੇ ਸਮਾਰਟ ਫੋਨ ਜਰੀਏ ਨੌਜਵਾਨਾਂ ਦਾ ਡਿਜੀਟਲ ਸਾਸ਼ਤਰੀਕਰਣ ਲਈ ਮੁਖ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਤੀਸਰੇ ਪੜਾਅ ਤਹਿਤ ਪੰਜਾਬ ਦੇ ਸਰਕਾਰੀ ਸਕੂਲਾਂ ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਫੋਨ ਵੰਡਣ ਦਾ ਰਸਮੀ ਉਦਘਾਟਨ ‘ਵਰਚੁਅਲ’ਹੋ ਕੇ ਸਫਲਤਾਪੂਰਵਕ ਕੀਤਾ।

ਇਸ ਪੜਾਅ ਤਹਿਤ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਸੁਲਤਾਨਪੁਰ ਲੋਧੀ ਇਲਾਕੇ ਦੇ 165 ਵਿਦਿਆਰਥੀਆਂ ਨੂੰ ਸਮਾਰਟਫੋਨ ਵੰਡ ਕੇ ਸਮੇਂ ਦੇ ਹਾਣੀ ਹੋਣ ਦਾ ਸੱਦਾ ਦਿੱਤਾ।ਉਹਨਾਂ ਸੰਬੋਧਨੀ ਭਾਸ਼ਣ ਵਿੱਚ ਕਿਹਾ ਕਿ ਪੰਜਾਬ ਸਰਕਾਰ ਵਲੋਂ ਚੋਣਾਂ ਦੌਰਾਨ ਕੀਤਾ ਇੱਕ ਇੱਕ ਵਾਅਦਾ ਵਫਾ ਕੀਤਾ ਜਾ ਰਿਹਾ ਹੈ ਅਤੇ 12ਵੀਂ ਜਮਾਤ ਦੇ ਲਗਭਗ 2 ਲੱਖ ਦੇ ਕਰੀਬ ਵਿਦਿਆਰਥੀਆਂ ਨੂੰ ਸਮਾਰਟਫੋਨ ਵੰਡ ਕੇ ਇਹ ਸੈਲ ਪੱਥਰ ‘ਤੇ ਲੀਕ ਵਾਂਗ ਸਾਬਤ ਵੀ ਕਰ ਦਿੱਤੀ ਹੈ।

ਵਿਧਾਇਕ ਚਮਾ ਨੇ ਵਿਦਿਆਰਥੀਆਂ ਨੂੰ ਸਮਾਰਟਫੋਨ ਰਾਹੀਂ ਜਿੱਥੇ ਵੱਧ ਤੋਂ ਵੱਧ ਤਕਨੀਕੀ ਵਿੱਧੀ ਰਾਹੀਂ ਸਿੱਖਿਆ ਪ੍ਰਾਪਤ ਕਰਨ ਦ ਅਸ਼ਰਿਵਾਦ ਦਿੱਤਾ ਉਥੇ ਇਸਦੀ ਵਰਤੋਂ ਬਹੁਤ ਅਨੁਸ਼ਾਸ਼ਨ ਤੇ ਨੈਤਿਕ ਵਿੱਚ ਰਹਿ ਕੇ ਕਰਨ ਲਈ ਵੀ ਉਤਸਾਹਿਤ ਕੀਤਾ।ਵਿਧਾਇਕ ਚੀਮਾ ਨੇ ਕਿਹਾ ਕਿ ਮੁਖ ਮੰਤਰੀ ਪੰਜਾਬ ਦਾ ਵਿਦਿਆਰਥੀਆਂ ਨੂੰ ਸਮਾਰਟਫੋਨ ਦੇ ਕੇ ਪੜਾਈ ‘ਚ ਮਦਦ ਕਰਨਾ ਇੱਕ ਇਤਿਹਾਸਕ ਫੈਸਲਾ ਹੈ ਜਿਸ ਨੇ ਸਰਕਾਰੀ ਸਕੂਲਾਂ ਦੀ ਸਿੱਖਿਆ ਦਾ ਮਿਆਰ ਉੱਚਾ ਕੀਤਾ।ਸਮਾਰਟ ਫੋਨ ਵੰਡ ਸਮਾਗਮ ਵਿੱਚ ਉਪ ਸਿਖਿਆ ਅਫਸਰ (ਸ) ਬਿਕਰਮਜੀਤ ਸਿੰਘ ਥਿੰਦ ਨੇ ਦੱਸਿਆ ਕਿ ਜਿਲ੍ਹਾ ਕਪੂਰਥਲਾ ਦੇ ਲਗਭਗ 4378 ਵਿਦਿਆਰਥੀਆਂ ਨੂੰ ਸਮਾਰਟੇਫੋਨ ਦਿੱਤੇ ਜਾ ਰਹੇ ਹਨ ਅਤੇ ਇਹਨਾਂ ਰਾਹੀਂ ਵਿਦਿਆਰਥੀਆਂ ਦੀ ਕਾਰਗੁਜਾਰੀ ਵਿੱਚ ਵੱਡਾ ਬਦਲਾਓ ਦੇਖਚ ਨੂੰ ਮਿਲ ਰਿਹਾ ਹੈ।

ਉਹਨਾਂ ਦੱਸਿਆ ਕਿ ਜਿਲ੍ਹੇ ‘ਚ ਸਮੂਹ ਸਰਕਾਰੀ ਸਕੂਲਾਂ ‘ਚ ਆਨਲਾਈਨ ਸਿਖਿਆ ਸਫਲਤਾਪੂਰਵਕ ਦਿੱਤੀ ਜਾ ਰਹੀ ਹੈ ਅਤੇ ਵਿਦਿਆਰਥੀਆਂ ਵਲੋਂ ਮਹੀਨਾਵਾਰ ਸਰਵੇਖਣ ਵਿੱਚ ਪੰਜਾਬ ਪੱਧਰ ‘ਤੇ ਮੱਲਾਂ ਮਾਰੀਆਂ ਜਾ ਰਹੀਆਂ ਹਨ।ਉਪ ਜਿਲ੍ਹਾ ਸਿੱਖਿਆ ਅਫਸਰ (ਸ) ਥਿੰਦ ਨੇ ਦੱਸਿਆ ਕਿ ਕੋਵਿਡ ਮਹਾਂਮਾਰੀ ਦੌਰਾਨ ਵੀ ਸਿੱਖਿਆਂ ਵਿਭਾਗ ਨਿਰੰਤਰ ਵਿਕਾਸ ਵਿੱਚ ਰਿਹਾ ਹੈ ਅਤੇ ਮਹਾਂਮਾਰੀ ਦੇ ਬਾਵਯੂਦ ਵਿਦਿਆਰਥੀਆਂ ਨੇ ਆਨਲਾਈਨ ਸਿੱਖਿਆ,ਪੰਜਾਬ ਅਚੀਵਮੈਨਟ ਸਰਵੇ, ਇੰਗਲਿਸ਼ ਬੂਸਟਰ ਕਲੱਬ,ਸਕੂਲਾਂ ਨੂੰ ਸਮਾਰਟ ਬਣਾਉਣ ਦੀ ਪ੍ਰਕਿਰਿਆ ਆਦਿ ਗਤੀਵਿਧੀਆਂ ਵਿੱਚ ਅਹਿਮ ਪ੍ਰਾਪਤੀਆਂ ਕਰ ਵਿਖਾਈਆਂ ਹਨ।

ਸੁਲਤਾਨਪੁਰ ਲੋਧੀ ਵਿੱਚ ਵਿਧਾਇਕ ਚੀਮਾ ਤੋਂ ਸਮਾਰਟੇਫੋਨ ਪ੍ਰਾਪਤ ਕਰਕੇ ਵਿਦਿਆਰਥੀਆਂ ਦੇ ਚੇਹਰਿਆਂ ‘ਤੇ ਖੁਸ਼ੀ ਝਲਕਾਂ ਮਾਰ ਰਹੀ ਸੀ।ਵਿਦਿਆਰਥੀਆਂ ਨੇ ਜਿੱਥੇ ਵਿਧਾਇਕ ਨਵਤੇਜ ਸਿੰਘ ਚੀਮਾ ਦਾ ਧੰਨਵਾਦ ਕੀਤਾ ਉਥੇ ‘ਕੈਪਟਨ ਅੰਕਲ’ਵਲੋਂ ਸਮਾਰਟਫੋਨ ਰਾਹੀਂ ਪੜਾਈ ‘ਚ ਕੀਤੀ ਮਦਦ ਲਈ ਸਰਕਾਰ ਤੇ ਮੁਖ ਮੰਤਰੀ ਦੇ ਚੰਗੇ ਸੋਹਲੇ ਗਾਏ।ਵਿਦਿਆਰਥੀਆਂ ਨੇ ਇਹਨਾਂ ਸਮਾਰਟਫੋਨਾਂ ਰਾਹੀਂ ਵੱਧ ਤੋਂ ਵੱਧ ਗਿਆਨ ਪ੍ਰਾਪਤ ਕਰਕੇ ਸਮਾਜ ਦੇ ਚੰਗੇ ਨਾਗਰਿਕ ਬਣਨ ਦੀ ਵਚਨਬੱਧਤਾ ਵੀ ਕੀਤੀ।ਗੌਰਤਾਲਾਬ ਹੈ ਕਿ ਪੰਜਾਬ ਸਰਕਾਰ ਵਲੋਂ ਸਮਾਰਟਫੋਨ ਵੰਡਣ ਦੇ ਨਾਲ ਨਾਲ ਸਮਾਰਟ ਕਲਾਸਰੂਮਜ,ਪ੍ਰਾਜੈਕਟਰ,ਕੰਪਿਊਟਰ,ਐਜੂਨੈਟਲੈਬਜ਼,ਸਕੂਲਾਂ ਦੀ ਨੁਹਾਰ ਬਦਲਣ ਲਈ ਵੱਡੀ ਪੱਧਰ ‘ਤੇ ਗਰਾਟਾਂ,ਕਲਾਸ ਰੂਮਜਜ਼,ਲਾਇਬ੍ਰੇਰੀਆਂ,ਆਰਟ ਰੂਮਜ਼ ਬਣਵਾ ਕੇ ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਉਂਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ।

ਇਸ ਮੌਕੇ ਸਟੇਜ ਦੀ ਭੂਮਿਕਾ ਪ੍ਰੋ. ਬਲਦੇਵ ਸਿੰਘ ਟੀਟਾ ਨੇ ਬਾਖੂਬੀ ਨਿਭਾਈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਰਕੀਟ ਕਮੇਟੀ ਦੇ ਉਪ ਚੇਅਰਮੈਨ ਦੀਪਕ ਧੀਰ ਰਾਜੂ, ਨਾਇਬ ਤਹਿਸੀਲਦਾਰ ਵਿਨੋਦ ਕੁਮਾਰ ਸ਼ਰਮਾ, ਸਰਪੰਚ ਰਾਜੂ ਢਿੱਲੋਂ, ਬਲਾਕ ਸੰਮਤੀ ਮੈਂਬਰ ਸੁਰਜੀਤ ਸਿੰਘ ਸੱਦੂਵਾਲ, ਸਰਪੰਚ ਗੁਰਪ੍ਰੀਤ ਸਿੰਘ ਫੌਜੀ ਕਾਲੋਨੀ, ਬਲਾਕ ਸੰਮਤੀ ਮੈਂਬਰ ਪ੍ਰਭ ਰਤਨਪਾਲ, ਸਰਪੰਚ ਸਰਬਜੀਤ ਸਿੰਘ ਦੇਸਲ, ਨਿਰਮਲ ਸਿੰਘ ਦੇਸਲ , ਸਰਪੰਚ ਲਖਵਿੰਦਰ ਸਿੰਘ ਸੈਦਪੁਰ, ਸਰਪੰਚ ਕੁਲਵੰਤ ਸਿੰਘ ਸਵਾਲ, ਸੁਰਿੰਦਰਜੀਤ ਸਿੰਘ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ, ਨਰਿੰਦਰ ਸਿੰਘ ਪੰਨੂ, ਡਿੰਪਲ ਟੰਡਨ, ਯੂਥ ਕਾਂਗਰਸੀ ਆਗੂ ਸੰਤਪ੍ਰੀਤ ਸਿੰਘ, ਕੁਲਬੀਰ ਸਿੰਘ ਮੀਰੇ, ਸਰਪੰਚ ਚਰਨਜੀਤ ਬਾਜਵਾ, ਰਮੇਸ਼ ਡਡਵਿੰਡੀ, ਸਰਪੰਚ ਗੁਰਮੇਜ ਸਿੰਘ ਛੰਨਾ ਸ਼ੇਰ ਸਿੰਘ, ਕੁਲਦੀਪ ਸੇਖੋਂ ਅੱਲੂਵਾਲ, ਚਰਨ ਸਿੰਘ ਲੋਧੀਵਾਲ,ਸੁਖਵਿੰਦਰ ਸਿੰਘ ਮਾਹਲ, ਪੀ ਏ ਰਵਿੰਦਰ ਰਵੀ, ਪੀ ਏ ਬਲਜਿੰਦਰ ਸਿੰਘ, ਬਲਜਿੰਦਰ ਸਿੰਘ, ਕਸ਼ਮੀਰ ਸਿੰਘ ਹੈਬਤਪੁਰ,  ਮੈਡਮ ਮਨਜੀਤ ਕੌਰ ਜੱਜ ਅਤੇ ਸਕੂਲਾਂ ਦਾ ਸਟਾਫ ਹਾਜਰ ਸੀ ।

Previous articleਆਓ ਜਿੰਦਗੀ ਨੂੰ ਸਹੀ ਲੀਹੇ ਪਾਈਏ!
Next articleCavani receives 3-match suspension for using racial slur