ਪੇਈਚਿੰਗ (ਸਮਾਜ ਵੀਕਲੀ) : ਚੀਨ ਨੇ ਤਿੱਬਤ ਸਬੰਧੀ ਮਸਲਿਆਂ ਬਾਰੇ ਵਿਸ਼ੇਸ਼ ਕੋਆਰਡੀਨੇਟਰ ਨਿਯੁਕਤ ਕਰਨ ’ਤੇ ਕਿਹਾ ਕਿ ਅਮਰੀਕਾ ਤਿੱਬਤ ’ਚ ਗੜਬੜੀ ਪੈਦਾ ਕਰਨ ਤੇ ਇਸ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਬੀਤੇ ਦਿਨ ਰੌਬਰਟ ਡੈਸਟਰੋ ਨੂੰ ਤਿੱਬਤ ਦੇ ਮਾਮਲਿਆਂ ਬਾਰੇ ਵਿਸ਼ੇਸ਼ ਕੋਆਰਡੀਨੇਟਰ ਨਿਯੁਕਤ ਕੀਤਾ ਹੈ।