ਨਵੀਂ ਦਿੱਲੀ (ਸਮਾਜ ਵੀਕਲੀ) :ਮੁਲਕ ਵਿੱਚ ਪਿਛਲੇ ਤਿੰਨ ਦਿਨਾਂ ਵਿੱਚ ਕਰੋਨਾ ਦੇ ਨਵੇਂ ਮਾਮਲਿਆਂ ਵਿੱਚ ਸਥਿਰਤਾ ਤੇ ਗਿਰਾਵਟ ਦਰਜ ਕੀਤੀ ਗਈ ਹੈ। ਸਰਕਾਰੀ ਸੂਤਰਾਂ ਨੇ ਕਿਹਾ ਕਿ 10 ਰਾਜਾਂ ਵਿੱਚ ਪਾਜ਼ੇਟੀਵਿਟੀ (ਲਾਗ) ਦਰ ਅਜੇ ਵੀ 25 ਫੀਸਦੀ ਜਾਂ ਇਸ ਤੋਂ ਵਧ ਹੈ। ਸਰਕਾਰ ਅਨੁਸਾਰ ਅਜਿਹੇ ਕਈ ਜ਼ਿਲ੍ਹਿਆਂ ਵਿੱਚ ਵਾਧਾ ਹੋਇਆ ਹੈ ਜਿੱਥੇ ਕੋਵਿਡ-19 ਜਾਂਚ ਦੀ ਗਿਣਤੀ ਵਿੱਚ ਹਫ਼ਤਾ ਦਰ ਹਫਤਾ ਵਾਧੇ ਦੇ ਬਾਵਜੂਦ ਲਾਗ ਦੀ ਦਰ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ।
ਸਰਕਾਰ ਅਨੁਸਾਰ ਅਜਿਹੇ ਜ਼ਿਲ੍ਹਿਆਂ ਦੀ ਗਿਣਤੀ 22-28 ਅਪਰੈਲ ਵਿੱਚ 125 ਤੋਂ ਵਧ ਕੇ 6 ਅਤੇ 12 ਮਈ ਵਿਚਾਲੇ 338 ਹੋ ਗਈ ਹੈ। ਸਿਹਤ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ 12 ਸੂਬਿਆਂ ਵਿੱਚ ਕਰੋਨਾ ਦੇ ਇਕ ਲੱਖ ਤੋਂ ਵੱਧ ਸਰਗਰਮ ਕੇਸ ਹਨ, ਜਦੋਂ ਕਿ 24 ਸੂਬਿਆਂ ਵਿੱਚ ਲਾਗ ਦੀ ਦਰ 15 ਫੀਸਦੀ ਤੋਂ ਵਧ ਹੈ। ਭਾਰਤ ਕਰੋਨਾ ਮਹਾਮਾਰੀ ਦੀ ਦੂਜੀ ਖਤਰਨਾਕ ਲਹਿਰ ਨਾਲ ਜੂਝ ਰਿਹਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly