ਅਗਰਤਲਾ (ਸਮਾਜ ਵੀਕਲੀ): ਭਾਜਪਾ ਦੇ ਦੋ ਵਿਧਾਇਕਾਂ ਸੁਦੀਪ ਰਾਏ ਬਰਮਨ ਅਤੇ ਆਸ਼ੀਸ਼ ਸਾਹਾ ਨੇ ਸੋਮਵਾਰ ਨੂੰ ਤਿ੍ਪੁਰਾ ਵਿਧਾਨਸਭਾ ਤੋਂ ਅਸਤੀਫ਼ਾ ਦੇ ਦਿੱਤਾ। ਦੋਨਾਂ ਵਿਧਾਇਕਾਂ ਨੇ ਪਾਰਟੀ ਮੈਂਬਰਸ਼ਿਪ ਤੋਂ ਵੀ ਅਸਤੀਫ਼ਾ ਦੇ ਦਿੱਤਾ ਹੈ। ਬਰਮਨ ਅਤੇ ਸਾਹਾ ਨੇ ਵਿਧਾਨ ਸਭਾ ਸਪੀਕਰ ਰਤਨ ਚਕਰਵਰਤੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਆਪਣਾ ਅਸਤੀਫ਼ਾ ਸੌਪਿਆ। ਬਰਮਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅੱਜ ਹੀ ਉਹ ਦਿੱਲੀ ਜਾਣਗੇ ਅਤੇ ਅੱਗੇ ਦੀ ਕਾਰਵਾਈ ਨੂੰ ਅੰਤਿਮ ਰੂਪ ਦੇਣਗੇ। ਮੰਨਿਆ ਜਾ ਰਿਹਾ ਹੈ ਕਿ ਦੋਨੇ ਵਿਧਾਇਕ ਮੰਗਲਵਾਰ ਨੂੰ ਕਾਂਗਰਸ ਵਿੱਚ ਸ਼ਾਮਲ ਹੋ ਸਕਦੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly