ਤਾਜ ਨਗੀਨਾ ਅਤੇ ਪ੍ਰਿਥੀ ਸੀਲੋਂ ਦਾ ਟਰੈਕ ‘ਤੀਲ੍ਹਾ ਤੀਲ੍ਹਾ ਰੰਗਿਆ ਗਿਆ’ ਚਰਚਾ ਵਿਚ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸਿੱਧ ਜੋਗੀ ਬਾਬਾ ਬਾਲਕ ਨਾਥ ਜੀ ਦੇ ਮਹਿਮਾ ਦਾ ਗੁਨਗਾਣ ਕਰਨ ਵਾਲੇ ਸੂਫ਼ੀ ਸਿੰਗਰ ਤਾਜ ਨਗੀਨਾ ਅਤੇ ਪ੍ਰਿਥੀ ਸੀਲੋਂ ਵਲੋਂ ਗਾਇਆ ‘ਤੀਲ੍ਹਾ ਤੀਲ੍ਹਾ ਰੰਗਿਆ ਗਿਆ’ ਟਰੈਕ ਚਰਚਾ ਵਿਚ ਹੈ। ਜਿਸ ਦੀ ਜਾਣਕਾਰੀ ਦਿੰਦਿਆਂ ਗਾਇਕ ਤਾਜ ਨਗੀਨਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਨ੍ਹਾਂ ਦਾ ਇਕ ਟਰੈਕ ‘ਬਾਬਾ ਤੇਰੇ ਝੰਡੇ ਨੂੰ ਸਿਤਾਰੇ ਲੱਗੇ ਹੋਏ ਨੇ’ ਐਨਾ ਦਿੱਤਾ ਜੋਗੀਆ ਨਜ਼ਾਰੇ ਬੱਝੇ ਹੋਏ ਨੇ’, ਨੂੰ ਸੰਗਤ ਨੇ ਬਹੁਤ ਹੀ ਪਿਆਰ ਅਤੇ ਸਤਿਕਾਰ ਬਖਸ਼ਿਸ਼ ਕੀਤਾ। ਉਨ੍ਹਾਂ ਦੱਸਿਆ ਕਿ ਇਸ ਟਰੈਕ ਦਾ ਮਿਊਜਿਕ ਡੀ ਜੇ ਡਸਟਰ ਨੇ ਦਿੱਤਾ ਜਦਕਿ ਇਸ ਦਾ ਵੀਡੀਓ ਪੀ ਐਸ ਮੀਡੀਆ ਵਲੋਂ ਸ਼ਾਨਦਾਰ ਲੋਕੇਸ਼ਨਾਂ ਵਿਚ ਫਿਲਮਾਇਆ ਗਿਆ ਹੈ। ਇਸ ਦੇ ਪ੍ਰੋਡਿਊਸਰ ਰਾਜੂ ਖੰਨਾ ਹਨ। ਇਸ ਨੂੰ ਵਿਸ਼ਵ ਭਰ ਵਿਚ ਯੂ ਟਿਊਬ ਚੈਨਲ ਤੇ ਜੈ ਜੋਗੀ ਮਿਊਜਿਕ ਵਲੋਂ ਲਾਂਚ ਕੀਤਾ ਗਿਆ ਹੈ।

Previous articleਮਲਕੀਤ ਬੰਬੇਲੀ ‘ਕਾਂਸ਼ੀ ਰਾਮ ਸੂਰਮਾ -2’ ਟਰੈਕ ਨਾਲ ਹੋਇਆ ਹਾਜ਼ਰ
Next articleਨਹਿਰੂ ਯੂਵਾ ਕੇਂਦਰ ਦੇ ਨਿਰਦੇਸ਼ਾਂ ਹੇਠ ਖੇਡਾਂ ਦਾ ਸਮਾਨ ਤਕਸੀਮ