ਤਾਇਵਾਨ ਦੇ ਰਲੇਵੇਂ ਨੂੰ ਕੋਈ ਰੋਕ ਨਹੀਂ ਸਕਦਾ : ਚੀਨ

ਚੀਨ ਦੇ ਰੱਖਿਆ ਮੰਤਰੀ ਜਨਰਲ ਵੇਈ ਫੇਂਗਹੇ ਨੇ ਤਾਇਵਾਨ ਦੇ ਰਲੇਵੇਂ ਬਾਰੇ ਦੁਨੀਆ ਨੂੰ ਖ਼ਬਰਦਾਰ ਕੀਤਾ ਹੈ। ਉਨ੍ਹਾਂ ਨੇ ਚੀਨ ਨਾਲ ਤਾਇਵਾਨ ਦੇ ਰਲੇਵੇਂ ਦੀ ਗੱਲ ਕਰਦਿਆਂ ਚਿਤਾਵਨੀ ਭਰੇ ਲਹਿਜ਼ੇ ‘ਚ ਕਿਹਾ ਕਿ ਇਸ ਪ੍ਰਕਿਰਿਆ ਨੂੰ ਕੋਈ ਰੋਕ ਨਹੀਂ ਸਕਦਾ।

ਚੀਨ ਖ਼ੁਦਮੁਖ਼ਤਿਆਰ ਤਾਇਵਾਨ ਨੂੰ ਆਪਣਾ ਖੇਤਰ ਮੰਨਦਾ ਹੈ। ਖਾਨਾਜੰਗੀ ਤੋਂ ਬਾਅਦ ਇਹ ਦੁਵੱਲਾ ਖੇਤਰ 1949 ‘ਚ ਚੀਨ ਤੋਂ ਵੱਖ ਹੋ ਗਿਆ ਸੀ। ਬੀਜਿੰਗ ਇਹ ਧਮਕੀ ਵੀ ਦੇ ਚੁੱਕਿਆ ਹੈ ਕਿ ਤਾਇਵਾਨ ਜੇਕਰ ਚੀਨ ‘ਚ ਨਹੀਂ ਮਿਲਿਆ ਤਾਂ ਬਲ ਦੀ ਵਰਤੋਂ ਕਰ ਕੇ ਹਾਸਲ ਕੀਤਾ ਜਾਵੇਗਾ।

ਫੇਂਗਹੇ ਨੇ ਇੱਥੇ ਸੋਮਵਾਰ ਨੂੰ ਏਸ਼ੀਆਈ ਰੱਖਿਆ ਮੰਤਰੀਆਂ ਤੇ ਅਧਿਕਾਰੀਆਂ ਦੇ ਇਕ ਸੰਮੇਲਨ ‘ਚ ਕਿਹਾ ਕਿ ਚੀਨ ਨਾਲ ਤਾਇਵਾਨ ਦੇ ਰਲੇਵੇਂ ਦੇ ਯਤਨਾਂ ਨੂੰ ਰੋਕਿਆ ਨਹੀਂ ਜਾਵੇਗਾ। ਇਸ ਨੂੰ ਕੋਈ ਤਾਕਤ ਨਹੀਂ ਰੋਕ ਸਕਦੀ। ਇਹ ਰਾਸ਼ਟਰ ਹਿੱਤ ਦਾ ਸਭ ਤੋਂ ਵੱਡਾ ਮਾਮਲਾ ਹੈ। ਚੀਨ ਦੇ ਤਾਇਵਾਨ ਨਾਲ ਸਬੰਧ ਸਾਲ 2016 ‘ਚ ਉਦੋਂ ਵਿਗੜ ਗਏ, ਜਦੋਂ ਰਾਸ਼ਟਰਪਤੀ ਸਾਈ ਇੰਗ-ਵੇਨ ਸੱਤਾ ‘ਚ ਆਈ। ਉਨ੍ਹਾਂ ਦੀ ਪਾਰਟੀ ਨੇ ਤਾਇਵਾਨ ਨੂੰ ਚੀਨ ਦੇ ਹਿੱਸੇ ਦੇ ਤੌਰ ‘ਤੇ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

Previous articleਭਾਰਤੀ ਟੀਮ ਨੇ ਦੱਖਣੀ ਅਫ਼ਰੀਕਾ ਖ਼ਿਲਾਫ਼ ਪਹਿਲੀ ਵਾਰ ਹੂੰਝੀ ਲੜੀ, 3-0 ਨਾਲ ਜਿੱਤੀ ਸੀਰੀਜ਼
Next articleਐਗਜ਼ਿਟ ਪੋਲ: ਭਾਜਪਾ ਦੀ ਜਿੱਤ ਦੇ ਅਨੁਮਾਨ