‘ਤਸਵੀਰ’ ਟ੍ਰੈਕ ਨਾਲ ਭਰੇਗਾ ਜੀਵਨ ਬਾਈ ਫਿਰ ਸ਼ਾਨਦਾਰ ਹਾਜ਼ਰੀ

ਜਲੰਧਰ/ਆਦਮਪੁਰ (ਸਮਾਜ ਵੀਕਲੀ) (ਕੁਲਦੀਪ ਚੁੰਬਰ) – ਜੇ ਬੀ ਰਿਕਾਰਡਸ ਅਤੇ ਬੀ ਕੇ ਦੀ ਪੇਸ਼ਕਸ਼ ਵਿਚ ਜੀਵਨ ਬਾਈ ਦਾ ਨਵਾਂ ਸਿੰਗਲ ਟ੍ਰੈਕ “ਤਸਵੀਰ” ਟਾਈਟਲ ਹੇਠ ਜਲਦ ਹੀ ਰਿਲੀਜ਼ ਕੀਤਾ ਜਾ ਰਿਹਾ ਹੈ l ਇਸ ਟ੍ਰੈਕ ਦੀ ਗੱਲਬਾਤ ਕਰਦਿਆਂ ਜੀਵਨ ਬਾਈ ਗਾਇਕ ਨੇ ਦੱਸਿਆ ਕੇ ਇਸ ਤੋਂ ਪਹਿਲਾਂ ਆਏ ਵੱਖ ਵੱਖ ਰੋਮਾਂਟਿਕ ਗੀਤਾਂ ਨੂੰ ਸਰੋਤਿਆਂ ਵਲੋਂ ਬਹੁਤ ਪਿਆਰ ਦਿੱਤਾ ਗਿਆ l ਓਹਨਾਂ ਦੱਸਿਆ ਕਿ ਇਸ ‘ਤਸਵੀਰ’ ਟ੍ਰੈਕ ਨੂੰ ਕਲਮਬੱਧ ਵੀ ਓਹਨਾਂ ਵਲੋਂ ਖੁਦ ਕੀਤਾ ਗਿਆ ਅਤੇ ਇਸਦੀ ਤਰਜ਼ ਵੀ ਓਹਨਾਂ ਵਲੋਂ ਤਿਆਰ ਕਰਕੇ ਇਸਨੂੰ ਬੇਹਤਰ ਅੰਦਾਜ਼ ਵਿਚ ਗਾਇਆ ਗਿਆ ਹੈ l

ਜਿਸਨੂੰ ਸਰੋਤੇ ਪਸੰਦ ਕਰਨਗੇ l ਇਸਦਾ ਸੰਗੀਤ ਬਲਜੀਤ ਕਲਸੀ ਨੇ ਦਿੱਤਾ ਹੈ ਅਤੇ ਇਸਦੇ ਪ੍ਰੋਡਿਊਸਰ ਬਲਜੀਤ ਕੌਰ ਹਨ l ਇਸ ਟ੍ਰੈਕ ਦਾ ਸ਼ਾਨਦਾਰ ਵੀਡੀਓ ਦੀਪਕ ਜਨੋਤਰਾ ਵਲੋਂ ਬਣਾਇਆ ਗਿਆ l ਜੀਵਨ ਬਾਈ ਨੂੰ ਪੂਰੀ ਆਸ ਹੈ ਕਿ ਓਸਦੇ “ਤਸਵੀਰ” ਟ੍ਰੈਕ ਨੂੰ ਸਰੋਤੇ ਪ੍ਰਵਾਨਗੀ ਦੀ ਨਿਗ੍ਹਾਹ ਨਾਲ ਕਬੂਲ ਕਰਨਗੇ l ਕੁਲਦੀਪ ਚੁੰਬਰ ਅਤੇ ਹੋਰ ਚਾਹਵਾਨਾਂ ਵਲੋਂ ਜੀਵਨ ਬਾਈ ਕੈਨੇਡਾ ਨੂੰ ਬਹੁਤ ਬਹੁਤ ਮੁਬਾਰਕਾਂ l ਆਮੀਨ !

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੈਨੇਜਮੈਂਟ
Next articleਕਰੋਨਾ ਵੈਕਸੀਨ ਦੀ ਕਮੀ ਦੂਰ ਕਰਨ ਲਈ ਕੌਮਾਂਤਰੀ ਟੈਂਡਰ ਜਾਰੀ ਕਰੇਗੀ ਦਿੱਲੀ ਸਰਕਾਰ: ਸਿਸੋਦੀਆ