(ਸਮਾਜ ਵੀਕਲੀ) ਸੰਗਰੂਰ’ 16 ਨਵੰਬਰ,ਮੰਗਲਵਾਰ (ਰਮੇਸ਼ਵਰ ਸਿੰਘ) ਲੋਕਾਂ ਦੀ ਸੋਚ ਨੂੰ ਵਿਗਿਆਨਕ ਲੀਹ ਤੇ ਤੋਰਨ ਲਈ ਯਤਨਸ਼ੀਲ
ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਵੱਲੋਂ ਵਿਦਿਆਰਥੀਆਂ ਅੰਦਰ ਵਿਗਿਆਨਕ ਚੇਤਨਾ ਵਿਕਸਤ ਕਰਨ ਹਿੱਤ
ਅਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਾਬਦਾਂ ਵਿਖੇ ਇਕ ਤਰਕਸ਼ੀਲ ਪਰੋਗਰਾਮ ਦਿੱਤਾ ਗਿਆ।ਇਸ ਮੌਕੇ ਤਰਕਸ਼ੀਲ ਆਗੂ ਮਾਸਟਰ ਪਰਮ ਵੇਦ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਅੰਧਵਿਸ਼ਵਾਸ਼ਾਂ,ਵਹਿਮਾਂ ਭਰਮਾਂ, ਲਾਈਲਗਤਾ ਤੇ ਰੂੜੀਵਾਦੀ ਵਿਚਾਰਾਂ ਦੇ ਹਨੇਰੇ ਵਿਚੋਂ ਨਿਕਲ ਕੇ ਵਿਗਿਆਨਕ ਵਿਚਾਰਾਂ ਦੀ ਰੋਸ਼ਨੀ ਵਿੱਚ ਆਉਣ ਦਾ ਸੁਨੇਹਾ ਦਿੱਤਾ।ਉਨ੍ਹਾਂ ਹਰ ਵਰਤਾਰੇ ਪਿੱਛੇ ਕੀ,ਕਿਉਂ ,ਕਿਵੇਂ ਆਦਿ ਦੇ ਗੁਣ ਅਪਨਾਉਣ ਤੇ ਅਮਲ ਵਿੱਚ ਲਿਆਉਣ ਲਈ ਪਰੇਰਤ ਕੀਤਾ । ਉਨ੍ਹਾਂ ਕਿਹਾ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਮਿਹਨਤ,ਲਗਨ ,ਹਿੰਮਤ ਦੇ ਨਾਲ ਨਾਲ ਵਿਗਿਆਨਕ ਵਿਚਾਰਾਂ ਦਾ ਲੜ ਫੜ ਕੇ ਮਨੁੱਖ ਸਫਲਤਾ ਦੀ ਮੰਜ਼ਲ ਤੇ ਪਹੁੰਚ ਸਕਦਾ ਹੈ। ਇਸ ਮੌਕੇ ਤਰਕਸ਼ੀਲ ਆਗੂ ਨਿਰਮਲ ਸਿੰਘ ਨੇ ਵਿਦਿਆਰਥੀ ਚੇਤਨਾ ਪਰਖ ਪਰੀਖਿਆ ਜਿਹੜੀ 19 ਦਸੰਬਰ ਨੂੰ ਸਾਰੇ ਸੂਬੇ ਵਿੱਚ ਕਰਵਾਈ ਜਾ ਰਹੀ ਹੈ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਫਾਰਮ30 ਨਵੰਬਰ ਤਕ ਜਮ੍ਹਾਂ ਹੋਣਗੇ।ਉਨਾਂ ਹਾਜ਼ਰੀਨ ਨੂੰ ਵੱਧ ਤੋਂ ਵੱਧ ਰਜਿਸਟਰੇਸ਼ਨ ਕਰਵਾਉਣ ਦੀ ਅਪੀਲ ਕੀਤੀ। ਮੌਕੇ ਤੇ 90 ਵਿਦਿਆਰਥੀਆਂ ਨੇ ਰਜਿਸ਼ਟਰੇਸ਼ਨ ਕਰਵਾਈ। ਪੰਜਾਬੀ ਮਿਸਟਰੈਸ ਬਲਜੀਤ ਕੌਰ ਨੇ ਸਕੂਲ ਵੱਲੋਂ ਤਰਕਸ਼ੀਲ ਟੀਮ ਨੂੰ ਜੀ ਆਇਆਂ ਕਿਹਾ ਤੇ ਲੈਕਚਰਾਰ ਅਮਨਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਵਿਗਿਆਨਕ ਵਿਚਾਰਾਂ ਦਾ ਸੁਨੇਹਾ ਦੇਣ ਲਈ ਤਰਕਸ਼ੀਲ ਟੀਮ ਦਾ ਧੰਨਵਾਦ ਕੀਤਾ।ਇਸ ਮੌਕੇ ਤਰਕਸੀਲਾਂ ਨੇ ਵਿਦਿਆਰਥੀਆਂ ਨੂੰ ਪਰੀਖਿਆ ਨਾਲ ਸੰਬੰਧਤ ਪੁਸਤਕਾਂ ਵੀ ਦਿਤੀਆਂ। ਪ੍ਰਿੰਸੀਪਲ ਦਿਲਦੀਪ ਕੌਰ,ਲੈਕਚਰਾਰ ਨਰਿੰਦਰ ਕੌਰ, ਸੁਖਦੀਪ ਸਿੰਘ, ਤਰਿਪਦਮਨ ਕੌਰ,ਅਨੁਪਮ ਸਿੰਗਲਾ,ਨਵੀਨ ਮਿੱਤਲ, , ਮਨਵਿੰਦਰ ਸ਼ਰਮਾ, ਭੁਪਿੰਦਰ ਕੌਰ, ਹੁਸ਼ਨਾ ਰਾਣੀ, ਵਿਕਰਮ ਸਿੰਘ, ਗੁਰਧੀਰ ਸਿੰਘ ਨੇ ਸਮਾਗਮ ਵਿੱਚ ਸ਼ਮੂਲੀਅਤ ਕੀਤੀ।
ReplyReply to allForward
|