ਤਮਾਸ਼ਾ

ਅਸਿ. ਪ੍ਰੋਫੈਸਰ ਕੁਲਦੀਪ ਸਿੰਘ 

(ਸਮਾਜ ਵੀਕਲੀ)

ਖੇਡਾ ਪਾ ਰਿਹਾ ਮਦਾਰੀ
ਕਿੰਨਾ ਸਾ਼ਤਰ ਹੈ
ਸਭ ਦੇ ਅੱਖੀਂ
ਘੱਟਾ ਪਾ
ਉਹ ਕੁਝ ਦਿਖਾ ਰਿਹਾ
ਜੋ ਵਾਸਤਵਿਕ  ਨਹੀਂ
ਨਚਾ ਰਿਹੈ ਸਭ ਨੂੰ
ਡੁਗਡੁਗੀ ਦੀ ਤਾਲ ‘ਤੇ
ਡੰਡੇ ਦਾ ਡਰ ਦਿਖਾ ਕੇ
ਕਲਾ ਹੈ ਉਸ ਕੋਲ
ਨਜ਼ਰਾਂ ਬੰਨ੍ਹ ਦਿੰਦਾ
ਬੋਲੇ਼ ਕਰਦੈ ਕੰਨ
ਤੇ ਸੁੰਨ ਕਰ ਛੱਡਦਾ
ਸਿਆਣਪ ਤੇ ਸਭ ਅਕਲਾਂ
ਚਸ਼ਮੇ ਵੇਚਦਾ
ਹਰੇ ਸੀ਼ਸਿ਼ਆਂ ਵਾਲੇ
ਹੁਣ ਸਭ ਹਰਾ-ਹਰਾ ਦਿਸਦਾ
ਉਹ ਸਭ ਰੰਗਾਂ ਨੂੰ
ਇਕੋ ਰੰਗ ਕਰਨਾ ਲੋਚਦੈ
ਇਹ ਮਨਜ਼ੂਰ ਨਹੀਂ
ਬਹੁਰੰਗੀ ਕੁਦਰਤ ਨੂੰ
ਮੈਂ ਕੁਦਰਤ ਸੰਗ ਖੜੋ
ਤਮਾਸ਼ੇ ਦੇ ਭਰਮ ਜਾਲ ਨੂੰ  ਤੋੜ
ਚੇਤਨਾ ਨੂੰ  ਹਲੂਣਾਗਾ
ਅਸਿ. ਪ੍ਰੋਫੈਸਰ ਕੁਲਦੀਪ ਸਿੰਘ 
ਨਹਿਰੂ ਮੈਮੋਰੀਅਲ ਸਰਕਾਰੀ ਕਾਲਜ, ਮਾਨਸਾ
94652 76698
Previous articleਮਾੜੇ ਕੰਮਾਂ ਦੇ ਮਾੜੇ ਨਤੀਜੇ
Next articleਭੂਰੇ ਦਾ ਸਫ਼ਰ