ਢਿੱਲਵਾਂ ਮੇਨ ਬਜਾਰ ਵਿੱਚ ਸਥਿਤ ਕਪੜੇ ਦੇ ਸ਼ੋਅਰੂਮ ਵਿੱਚ ਅੱਗ ਲੱਗੀ

ਫੋਟੋ ਕੈਪਸ਼ਨ : ਨਡਾਲਾ ਦਾ ਕਿਸਾਨ ਦਿਲਬਾਗ ਸਿੰਘ ਰਵਾਇਤੀ ਖੇਤੀ ਦੇ ਨਾਲ ਮੱਛੀ ਪਾਲਣ ਬਾਰੇ ਜਾਣਕਾਰੀ ਦਿੰਦੇ ਹੋਏ ।

ਢਿੱਲਵਾਂ (ਸਮਾਜ ਵੀਕਲੀ) (ਕੁਲਦੀਪ ਪਾਠਕ):  ਸਵੇਰੇ ਢਿੱਲਵਾਂ ਮੇਨ ਬਜਾਰ ਵਿੱਚ ਸਥਿਤ ਕਪੜੇ ਦੇ ਸ਼ੋਅਰੂਮ ਕਾਲੇ ਦੀ ਹੱਟੀ (ਟਿਂਕੂ) ਨੂੰ ਭੀਸ਼ਣ ਅੱਗ ਨੇ ਆਪਣੀ ਚਪੇਟ ਵਿੱਚ ਲੈ ਲਿਆ।ਮਿਲੀ ਜਾਣਕਾਰੀ ਅਨੁਸਾਰ ਅੱਗ ਸਵੇਰੇ ਲਗਭਗ ਤਿੰਨ ਵਜੇ ਲੱਗੀ ਦੱਸੀ ਜਾ ਰਹੀ ਹੈ ਅਤੇ ਬੰਦ ਦੁਕਾਨ ਵਿੱਚੋ ਧੂੰਆਂ ਨਿਕਲਦਾ ਵੇਖ ਕੁਝ ਰਾਹਗੀਰਾ ਵੱਲੋ ਦੁਕਾਨ ਮਾਲਕਾ ਨੂੰ ਸੂਚਿਤ ਕੀਤਾ ਗਿਆ। ਗੋਰਤਲਬ ਇਹ ਹੈ ਕਿ ਇਸ ਦੁਕਾਨ ਦੇ ਮਾਲਿਕ ਦਾ ਘਰ ਦੁਕਾਨ ਵਿੱਚ ਹੀ ਪਿਛਲੇ ਪਾਸੇ ਸਥਿਤ ਸੀ, ਅੱਗ ਇਨੀ ਭਿਆਨਕ ਸੀ ਕੀ ਅੱਗ ਨੇ ਘਰ ਦੇ ਕੁਝ ਹਿੱਸੇ ਤੱਕ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਸੀ, ਪਰ ਲੋਕਾ ਦੀ ਮਦਦ ਨਾਲ ਘਰ ਵਿੱਚੋ ਦੁਕਾਨਦਾਰ ਦੇ ਪਰਿਵਾਰ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।

ਅੱਗ  ਦੀ ਸੂਚਨਾ ਮਿਲਣ ਤੇ ਢਿੱਲਵਾਂ ਪੁਲਿਸ ਪ੍ਰਸ਼ਾਸ਼ਨ ਮੌਕੇ ਤੇ ਪਹੁੰਚ ਗਿਆ ਹੈ ਅਤੇ ਅੱਗ ਬਝਾਉ ਦਸਤੇ ਦੀਆ ਦੋ ਗੱਡੀਆ ਨੇ ਪਿੰਡ ਵਾਸਿਆ ਦੇ ਸਹਿਯੋਗ ਨਾਲ ਲੰਮੀ ਜੱਦੋਜਹਿਦ ਮਗਰੋ ਲਗਭਗ 6 ਵਜੇ ਤੱਕ ਅੱਗ ਤੇ ਕਾਬੂ ਪਾਇਆ ਹੈ। ਖਬਰ ਲਿਖੇ ਜਾਣ ਤੱਕ ਅੱਗ ਬਝਾਉ ਦਸਤੇ ਵੱਲੋ ਰਾਹਤ ਕਾਰਜ ਜਾਰੀ ਸਨ, ਮਿਲੀ ਜਾਣਕਾਰੀ ਅਨੁਸਾਰ ਅੱਗ ਇਨੀ ਜਿਆਦਾ ਸੀ ਕਿ ਦੁਕਾਨ ਵਿੱਚ ਰੱਖਿਆ ਲੱਖਾਂ ਰੁਪਏ ਦਾ ਸਾਰਾ ਕੀਮਤੀ ਕਪੜਾ ਪੂਰੀ ਤਰਾਂ ਸੜ ਕੇ ਸੁਆਹ ਹੋ ਚੁੱਕਿਆ ਹੈ, ਅੱਗ ਲੱਗਣ ਦੇ ਕਾਰਨਾ ਦਾ ਹਜੇ ਤੱਕ ਕੁਝ ਸਪੱਸ਼ਟ ਨਹੀ ਹੋ

Previous articleਕਿਸਾਨ ਮੋਰਚਾ ਨਵਾਂ ਇਤਿਹਾਸ ਸਿਰਜਣ ਵੱਲ ਵਧਦੇ ਕਦਮ
Next articleਰਵਾਇਤੀ ਖੇਤੀ ਦੇ ਨਾਲ ਮੱਛੀ ਪਾਲਣ ਕਰ ਕੇ ਨਡਾਲੇ ਦਾ ਦਿਲਬਾਗ ਸਿੰਘ ਕਰ ਰਿਹਾ ਹੈ ਚੰਗੀ ਕਮਾਈ