ਕਪੂਰਥਲਾ (ਸਮਾਜ ਵੀਕਲੀ) (ਹਰਜੀਤ ਸਿੰਘ ਵਿਰਕ): ਸਮਾਜਿਕ ਸੁਰੱਖਿਆ ਵਿਭਾਗ ਵਲੋਂ ਕਪੂਰਥਲਾ ਜਿਲੇ ਦੇ ਬਲਾਕ ਢਿਲਵਾਂ ਵਿਖੇ 20 ਅੰਗਹੀਣਾਂ ਨੂੰ ਬਣਾਵਟੀ ਅੰਗ ਤੇ ਟਰਾਈ ਸਾਈਕਲ ਵੰਡੇ ਗਏ। ਸਥਾਨਕ ਬੀ ਡੀ ਪੀ ਓ ਦਫਤਰ ਵਿਖੇ ਹੋਏ ਸਮਾਗਮ ਦੌਰਾਨ 10 ਅੰਗਹੀਣਾਂ ਨੂੰ ਬਣਾਵਟੀ ਅੰਗ ਤੇ 10 ਨੂੰ ਟਰਾਈ ਸਾਈਕਲ ਦਿੱਤੇ ਗਏ। ਜਿਲਾ ਸਮਾਜਿਕ ਸੁਰੱਖਿਆ ਅਫਸਰ ਗੁਲਬਰਗ ਲਾਲ, ਬੀ.ਡੀ ਪੀ ਓ ਸ਼ਮਸ਼ੇਰ ਸਿੰਘ , ਸੀ ਡੀ ਪੀ ਓ ਨਤਾਸ਼ਾ ਸਾਗਰ, ਕਾਂਗਰਸ ਦੇ ਬੁਲਾਰੇ ਅਮਨਦੀਪ ਸਿੰਘ ਗੋਰਾ ਗਿੱਲ, ਦਲਜੀਤ ਕੌਰ ਚੇਅਰਪਰਸਨ, ਸਰਪੰਚ ਲਖਵਿੰਦਰ ਸਿੰਘ ਹਮੀਰਾ, ਸੁਪਰਵਾਈਜ਼ਰ ਬਲਵਿੰਦਰ ਕੌਰ, ਗੁਰਿੰਦਰਪਾਲ ਸਿੰਘ ਪ੍ਰਧਾਨ, ਪਵਿੱਤਰ ਸਿੰਘ ਹਾਜ਼ਰ ਸਨ। ਗੁਲਬਰਗ ਲਾਲ ਨੇ ਦੱਸਿਆ ਕਿ 5 ਦਸੰਬਰ ਨੂੰ ਬਲਾਕ ਨਡਾਲਾ ਲਈ ਬੀ ਡੀ ਪੀ ਓ ਦਫਤਰ ਨਡਾਲਾ ਵਿਖੇ ਵੀ ਬਣਾਵਟੀ ਅੰਗਾਂ ਦੀ ਵੰਡ ਲਈ ਕੈਂਪ ਲੱਗੇਗਾ।
HOME ਢਿਲਵਾਂ ਵਿਖੇ 20 ਅੰਗਹੀਣਾਂ ਨੂੰ ਬਣਾਵਟੀ ਅੰਗ ਤੇ ਟਰਾਈ ਸਾਈਕਲ ਵੰਡੇ