ਡੌਲੀ

(ਸਮਾਜ ਵੀਕਲੀ)

ਮਾਂ-ਬਾਪ ਦੀ ਅੱਖ ਨਮ ਹੋਈ ,
ਜਦ ਮੈਨੂੰ ਡੌਲੀ ਪਾਇਆ ਸੀ ,
ਵੀਰ ਮੇਰਾ ਛਮ- ਛਮ ਰੋਵੇਂ ,
ਭੈਣਾਂ ਨਾਲ ਗਲ ਲਾਇਆ ਸੀ ।

ਮਾਪਿਆਂ ਨੇ ਲਾਡਾ ਨਾਲ ਪਾਲੀ ,
ਮੇਰੀ ਕੋਈ ਗੱਲ ਨਾ ਟਾਲੀ ,
ਚੁੱਪ ਜੀ ਜ਼ਿੰਦਗੀ ‘ਚ ਰੌਣਕ ਲਾਈ ਸੀ ,
ਉਹ ਵੀ ਕਿ ਜ਼ਿੰਦਗੀ ਸੀ ,
ਜੋ ਪੇਕਿਆ ਦੇ ਘਰ ਬਿਤਾਈ ਸੀ ।

ਮਰਜੀ ਦਾ ਜੀਣਾ ਮਰਜੀ ਦਾ ਖਾਣਾ ,
ਨਾਲ ਮੜਕ ਦੇ ਚੱਲਣਾ ਕਿੱਥੇ ਲੱਭਦਾ ਏ ,
ਹੁਣ ਪੇਕੇ ਘਰ ਜਾਣ ਲਈ ਮਨਾਉਣਾ ਪੈਦਾ ,
ਹਰ ਦੁੱਖ ਹੁਣ ਹੱਸ ਕੇ ਸਹਿਣਾ ਪੈਦਾ ਏ।

ਚੱਲ ਜੋ ਵੀ ਜ਼ਿੰਦਗੀ ਹੈ ਚਹਿਲਾ ,
ਬਹੁਤ ਹੀ ਵਧੀਆ ਜਿੰਦਗੀ ਹੈ ,
ਸੋਹਣਾ ਜਾ ਮਾਹੀ ਮੇਰਾ ਥੋੜਾ ਜਾ ਜ਼ਿੱਦੀ ਏ ।
ਨਾ ਕੋਈ ਸ਼ਿਕਵਾ ਹੈ ਕੋਈ ਰੋਸ ਹੈ ,
ਸਾਰਾ ਪਰਿਵਾਰ ਪਿਆਰ ਕਰਦਾ ਬਹੁਤ ਹੈ ।

ਮਨਪ੍ਰੀਤ ਕੌਰ ਚਹਿਲ
84377 52216

Previous articleਤਿੜਕਦੇ ਰਿਸ਼ਤੇ
Next articleਅਰਦਾਸ ਕਰਾਂ……