ਡੀ ਟੀ ਐੱਫ਼ ਬਲਾਕ ਕਪੂਰਥਲਾ 1, 2 ਤੇ 3 ਦੀ ਜਥੇਬੰਦਕ ਚੋਣ ਸੰਪੰਨ

ਚੋਣ ਇਜਲਾਸ ਵਿੱਚ ਵੱਖ ਵੱਖ ਬਲਾਕਾਂ ਦੇ ਜਥੇਬੰਦੀ ਦੇ 183 ਮੈਂਬਰ ਅਧਿਆਪਕਾਂ ਨੇ ਹਿੱਸਾ ਲਿਆ

ਅਧਿਆਪਕ ਮੰਗਾਂ ਮਸਲਿਆਂ ਦੇ ਹੱਲ ਤੇ ਜਨਤਕ ਸਿੱਖਿਆ ਬਚਾਉਣ ਲਈ ਸੰਘਰਸ਼ ਜਾਰੀ ਰੱਖਣ ਦਾ ਲਿਆ ਅਹਿਦ

ਕਪੂਰਥਲਾ (ਸਮਾਜ ਵੀਕਲੀ) (ਕੌੜਾ )- ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ ਜ਼ਿਲ੍ਹਾ ਇਕਾਈ ਕਪੂਰਥਲਾ ਅਧੀਨ ਪੈਂਦੇ ਤਿੰਨ ਬਲਾਕਾਂ ਕਪੂਰਥਲਾ 1, 2 ਤੇ 3 ਦੇ ਚੋਣ ਇਜਲਾਸ ਸਰਕਾਰੀ ਮਿਡਲ ਸਕੂਲ, ਪ੍ਰਵੇਸ਼ ਨਗਰ ਵਿਖੇ ਚੋਣ ਆਬਜ਼ਰਵਰ ਰੌਸ਼ਨ ਲਾਲ ਬੇਗੋਵਾਲ ਦੀ ਦੇਖ ਰੇਖ ਹੇਠ ਹੋਏ। ਜਿਸ ਵਿੱਚ ਤਿੰਨਾਂ ਬਲਾਕਾਂ ਦੇ ਜਥੇਬੰਦੀ ਦੇ ਮੈਂਬਰ ਅਧਿਆਪਕਾਂ ਨੇ ਹਿੱਸਾ ਲਿਆ। ਇਸ ਇਜਲਾਸ ਵਿੱਚ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ। ਇਜਲਾਸ ਵਿੱਚ ਅਹੁਦੇਦਾਰਾਂ ਤੇ ਮੈਂਬਰਾਂ ਦੀ ਚੋਣ ਲਈ ਵਿਸਥਾਰਤ ਚਰਚਾ ਕੀਤੀ ਗਈ। ਬਲਾਕ ਕਪੂਰਥਲਾ -1 ਦੀ ਚੋਣ ਵਿੱਚ ਪ੍ਰੀਤਮ ਸਿੰਘ ਘੁੰਮਣ ਬਲਾਕ ਪ੍ਰਧਾਨ, ਸੰਜੀਵ ਕੁਮਾਰ ਕਾਲਾ ਸੰਘਿਆ ਮੀਤ ਪ੍ਰਧਾਨ, ਪ੍ਰਦੀਪ ਚੌਹਾਨ ਬਲਾਕ ਸਕੱਤਰ, ਸੰਦੀਪ ਅਰੋੜਾ ਵਿੱਤ ਸਕੱਤਰ, ਹਰਪਿੰਦਰ ਸਿੰਘ ਬਾਜਵਾ ਪ੍ਰੈੱਸ ਸਕੱਤਰ ਵਜੋਂ ਚੁਣੇ ਗਏ। ਬਲਾਕ ਕਪੂਰਥਲਾ-2 ਦੀ ਚੋਣ ਵਿੱਚ ਹਰਜਿੰਦਰ ਸਿੰਘ ਹੈਰੀ ਬਲਾਕ ਪ੍ਰਧਾਨ, ਦਲਜੀਤ ਸਿੰਘ ਧਾਲੀਵਾਲ ਮੀਤ ਪ੍ਰਧਾਨ, ਅਮਨਪ੍ਰੀਤ ਸਿੰਘ ਬਲਾਕ ਸਕੱਤਰ, ਰਜਿੰਦਰ ਸਿੰਘ ਸੈਣੀ ਵਿੱਤ ਸਕੱਤਰ, ਸੁਰਜੀਤ ਸਿੰਘ ਠੀਕਰੀਵਾਲ ਪ੍ਰੈੱਸ ਸਕੱਤਰ ਵਜੋਂ ਚੁਣੇ ਗਏ। ਬਲਾਕ ਕਪੂਰਥਲਾ-3 ਦੀ ਚੋਣ ਵਿੱਚ ਹਰਪ੍ਰੀਤਪਾਲ ਸਿੰਘ ਬਲਾਕ ਪ੍ਰਧਾਨ, ਵਿਕਰਮ ਕੁਮਾਰ ਮੀਤ ਪ੍ਰਧਾਨ, ਰਾਜਵੀਰ ਸਿੰਘ ਬਲਾਕ ਸਕੱਤਰ, ਮਨੀ ਪਾਠਕ ਵਿੱਤ ਸਕੱਤਰ ਤੇ ਸਿਮਰਜੀਤ ਸਿੰਘ ਪ੍ਰੈੱਸ ਸਕੱਤਰ ਵਜੋਂ ਚੁਣੇ ਗਏ।

ਇਸ ਚੋਣ ਇਜਲਾਸ ਵਿੱਚ ਵੱਖ ਵੱਖ ਬਲਾਕਾਂ ਦੇ ਜਥੇਬੰਦੀ ਦੇ 183 ਮੈਂਬਰ ਅਧਿਆਪਕਾਂ ਨੇ ਹਿੱਸਾ ਲਿਆ ਜਿੰਨਾਂ ਵਿੱਚ ਮੁੱਖ ਤੌਰ ‘ਤੇ ਪ੍ਰਿੰਸੀਪਲ ਦਲਜੀਤ ਕੌਰ ਖੀਰਾਂਵਾਲੀ, ਪ੍ਰਿੰਸੀਪਲ ਰਮਾਂ ਬਿੰਦਰਾ, ਪ੍ਰਿੰਸੀਪਲ ਮਨਜੀਤ ਸਿੰਘ ਕਾਂਜਲੀ, ਪ੍ਰਿੰਸੀਪਲ ਮਹਿੰਦਰ ਕੌਰ, ਪ੍ਰਿੰਸੀਪਲ ਤਜਿੰਦਰਪਾਲ, ਪ੍ਰਿੰਸੀਪਲ ਨਵਚੇਤਨ ਸਿੰਘ, ਅਮਰਜੀਤ ਭੁੱਲਰ, ਹਰਪ੍ਰੀਤ ਕੌਰ, ਸੁਖਵਿੰਦਰ ਕੌਰ, ਨੇਹਾ ਮਹਿੰਦਰੂ, ਸੀਮਾ ਅਰੋੜਾ, ਨਿਰਮਲ ਸਿੰਘ, ਨਰਿੰਦਰ ਪਰਮਾਰ, ਮਨਜੀਤ ਸਿੰਘ ਥਿੰਦ, ਗੁਲਸ਼ਨ ਕੁਮਾਰ ਆਹੂਜਾ, ਬਿੰਦਰ ਸਿੰਘ, ਸਾਹਿਬ ਸਿੰਘ ਹਾਜਰ ਸਨ। ਇਜਲਾਸ ਦੀ ਸਟੇਜ ਕਾਰਵਾਈ ਸੂਬਾ ਸਕੱਤਰ ਸਰਵਣ ਸਿੰਘ ਔਜਲਾ ਤੇ ਚਰਨਜੀਤ ਸਿੰਘ ਨੇ ਨਿਭਾਈ। ਨਵਦੀਪ ਕੌਰ ਔਜਲਾ ਨੇ ਇਨਕਲਾਬੀ ਗੀਤ ਪੇਸ਼ ਕੀਤਾ। ਜ਼ਿਲ੍ਹਾ ਸਕੱਤਰ ਜਯੋਤੀ ਮਹਿੰਦਰੂ ਨੇ ਇਜਲਾਸ ਵਿੱਚ ਹਾਜਰ ਮੈਂਬਰ ਅਧਿਆਪਕਾਂ ਦਾ ਧੰਨਵਾਦ ਕੀਤਾ ਅਤੇ ਨਵੀਂਆਂ ਚੁਣੀਆਂ ਗਈਆਂ ਬਲਾਕ ਕਮੇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਮੁਬਾਰਕਬਾਦ ਦਿੰਦਿਆਂ ਨਵੀਂ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਲਈ ਸ਼ੁਭਕਾਮਨਾਵਾਂ ਦਿੱਤੀਆਂ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਾਣੀ ਦੇ ਘੱਟ ਰਹੇ ਪੱਧਰ ਅਸਥਾਈ ਪਾਣੀ ਭਰਨ ਅਤੇ ਫਸਲ ਦੀ ਅਸਫਲਤਾ ਤੋਂ ਪੀੜਤ ਕਿਸਾਨਾਂ ਲਈ ਮਾਨਵ ਵਿਕਾਸ ਸੰਸਥਾਨ ਦੀ ਪਹਿਲਕਦਮੀ
Next articleਦੋਸਤਾਂ ਦੀ ਦੁਨੀਆਂ