
ਸਿੱਖਿਆ ਵਿਭਾਗ ਵਿੱਚ ਤਾਨਾਸ਼ਾਹੀ ਨੀਤੀਆਂ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਡੀ ਟੀ ਐਫ ਪੰਜਾਬ ਦੇ ਸੱਦੇ ਤੇ ਸਿੱਖਿਆ ਸਕੱਤਰ ਦੀਆਂ ਕਥਿਤ ਮਨਮਾਨੀਆਂ ਫਰਜ਼ੀ ਡਾਟੇ ਤੇ ਅਧਿਆਪਕ ਜਥੇਬੰਦੀਆਂ ਪ੍ਰਤੀ ਬਦਲਾਖੋਰੀ ਭਵਨ ਰੱਖਣ ਲਈ ਪੰਜਾਬ ਭਰ ਚ ਸਿੱਖਿਆ ਸਕੱਤਰ ਦੇ ਪੁਤਲੇ ਫੂਕਣ ਦੀ ਕੜੀ ਦੇ ਤਹਿਤ ਸਥਾਨਕ ਸ਼ਾਲਾਮਾਰ ਬਾਗ ਵਿਖੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਪੁਤਲਾ ਫੂਕਿਆ ਗਿਆ। ਜਥੇਬੰਦੀ ਦੇ ਸੂਬਾ ਸਕੱਤਰ ਸਰਵਣ ਸਿੰਘ ਔਜਲਾ, ਚਰਨਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਨੇ ਸਿੱਖਿਆ ਸਕੱਤਰ ਦੀਆਂ ਤਾਨਾਸ਼ਾਹੀ ਨੀਤੀਆਂ ਦੀ ਨਿੰਦਾ ਕੀਤੀ ਤੇ ਵਿਭਾਗ ਵਿੱਚ ਵੱਖ ਵੱਖ ਪੋਸਟਾਂ ਨੂੰ ਖਤਮ ਕਰਨ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਭਵਿੱਖ ਤੇ ਅਧਿਆਪਕਾਂ ਦੇ ਰੁਜ਼ਗਾਰ ਦਾ ਉਜਾੜਾ ਦੱਸਿਆ ।
ਇਸ ਮੌਕੇ ਜ਼ਿਲ੍ਹਾ ਸਕੱਤਰ ਜੋਤੀ ਮਹਿੰਦਰੂ ਨੇ ਮਿਸ਼ਨ ਪਡ਼੍ਹੋ ਪੰਜਾਬ ਸ਼ਤਪਥ ਛੱਤੇ ਆਨਲਾਈਨ ਸਿੱਖਿਆ ਜਿਹੇ ਬੇਲੋੜੇ ਪ੍ਰਾਜੈਕਟ ਚਲਾ ਕੇ ਸਿੱਖਿਆ ਦੇ ਸੁਖਾਵੇਂ ਵਿੱਦਿਅਕ ਮਾਹੌਲ ਨੂੰ ਤਣਾਅਪੂਰਨ ਡਰ ਤੇ ਦਬਾਅ ਨਾਲ ਵਿਗਾੜਨ ਦਾ ਦੋਸ਼ ਲਾਇਆ। ਇਸ ਅਰਥੀ ਫੂਕ ਮੁਜ਼ਾਹਰੇ ਵਿਚ ਸਰਪ੍ਰਸਤ ਸੁਖਵਿੰਦਰ ਸਿੰਘ ਚੀਮਾ, ਅਨਿਲ ਸ਼ਰਮਾ, ਸੁਖਜੀਤ ਸਿੰਘ ,ਵਿਕਰਮ ਕੁਮਾਰ, ਹਰਪ੍ਰੀਤਪਾਲ ਸਿੰਘ, ਪਲਵਿੰਦਰ ਸਿੰਘ, ਅਮਨਪ੍ਰੀਤ ਸਿੰਘ, ਪ੍ਰਦੀਪ ਸੂਦ, ਵੱਸਣਦੀਪ ਸਿੰਘ, ਨਰਿੰਦਰ ਪ੍ਰਾਸ਼ਰ , ਗੁਰਵਿੰਦਰ ਸਿੰਘ, ਬਲਵਿੰਦਰ ਸਿੰਘ ,ਵਿਜੇ ਕੁਮਾਰ, ਕੰਚਨ ਰਾਣੀ ,ਇਕਜੋਤ ਕੌਰ ,ਰਮਨਦੀਪ ਕੌਰ, ਮਧੂ, ਨੇਹਾ ਮਹਿੰਦਰੂ, ਸੰਗੀਤਾ ਭਵਾਨੀਪੁਰ, ਪਰਦੀਪ ਚੌਹਾਨ, ਪ੍ਰੀਤਮ ਸਿੰਘ ਘੁੰਮਣ, ਹਰਜਿੰਦਰ ਸਿੰਘ ਹੈਰੀ, ਸੁਰਿੰਦਰ ਭੁੱਲਰ, ਦਲਜੀਤ ਸਿੰਘ ਧਾਲੀਵਾਲ, ਗੁਰਪਾਲ ਸਿੰਘ, ਕਮਲ ਬਾਦਸ਼ਾਹਪੁਰ, ਮਿੰਟਾ ਧੀਰ ਗੁਲਸ਼ਨ ਕੁਮਾਰ ਆਹੂਜਾ, ਸਾਹਿਲ ਸਿੰਘ, ਮਨਦੀਪ ਸਿੰਘ, ਅਨਮੋਲ ਸਹੋਤਾ,ਜਤਿੰਦਰਜੀਤ ਸਿੰਘ, ਸੁਰਜੀਤ ਕੌਰ, ਤਜਿੰਦਰ ਕੌਰ, ਮਾਧਵੀ ਬਖ਼ਸ਼ੀ, ਕਮਲਜੀਤ ਸਿੰਘ, ਰਿਤੂ ਸ਼ਰਮਾ, ਹਰਪ੍ਰੀਤ ਕੌਰ ,ਰਾਜ ਕੁਮਾਰ, ਬਲਵਿੰਦਰ ਕੌਰ , ਸੁਰਿੰਦਰ ਸੇਠੀ, ਲਖਵਿੰਦਰ ਕੌਰ, ਸੋਢੀ ਸਿੰਘ, ਸੰਗੀਤਾ ਆਦਿ ਵੱਡੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਸਨ ।