ਡੀ ਐਸ ਪੀ ਹਰਮੇਲ ਸਿੰਘ ਚੰਦੀ ਮੈਮੋਰੀਅਲ ਟਰੱਸਟ ਵੱਲੋਂ ਨਰਿੰਦਰਪਾਲ ਸਿੰਘ ਚੰਦੀ ਨੇ ਵੀਲ ਚੇਅਰ ਦਾਨ ਕੀਤੀ

ਮਹਿਤਪੁਰ (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਖਿੰੰਡਾ)- ਉਘੇ ਸਮਾਜ ਸੇਵੀ ਤੇ ਭਾਜਪਾ ਦੇ ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਇੰਨਚਾਰਜ ਨਰਿੰਦਰਪਾਲ ਸਿੰਘ ਚੰਦੀ ਵੱਲੋਂ ਚਲਾਏ ਜਾ ਰਹੇ ਮਰਹੂਮ ਡੀ ਐਸ ਪੀ ਹਰਮੇਲ ਸਿੰਘ ਚੰਦੀ ਮੈਮੋਰੀਅਲ ਟਰੱਸਟ ਵੱਲੋਂ ਅੱਜ ਪਿੰਡ ਹਰੀਪੁਰ ਵਿੱਚ ਮਰਹੂਮ ਗਾਇਕ ਸਾਬਰਕੋਟੀ ਦੇ ਲਾਡਲੇ ਸ਼ਾਗਿਰਦ ਤੇ ਗਾਇਕ ਪਰਮਜੀਤ ਸਾਬਰ ਜੋ ਬੀ ਏ ਪਾਸ ਹਨ ਤੇ ਮਲੇਸ਼ੀਆ ਵਿੱਚ ਕੰਮ ਦੋਰਾਨ ਆਏ ਅਟੈਕ ਵਿੱਚ ਸਰੀਰਕ ਤੌਰ ਤੇ ਅਪਾਹਜ ਹੋ ਗਏ ਸਨ ਦੇ ਗ੍ਰਹਿ ਵਿਖੇ ਪਹੁੰਚ ਕੇ ਉਨ੍ਹਾਂ ਨੂੰ ਵੀਰ ਚੇਅਰ ਦਾਨ ਕੀਤੀ ਤੇ ਚੰਦੀ ਵੱਲੋਂ ਆਪਣੇ ਹੱਥੀਂ ਪਰਮਜੀਤ ਸਾਬਰ ਨੂੰ ਕੁਰਸੀ ਉਤੇ ਬਿਠਾਇਆ ਗਿਆ

ਇਸ ਮੌਕੇ ਨਰਿੰਦਰਪਾਲ ਸਿੰਘ ਚੰਦੀ ਨੇ ਪ੍ਰੈਸ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਪਿੰਡਾਂ ਵਿੱਚ ਲੋਕਾਂ ਦੀਆਂ ਸਮੱਸਿਆਂਵਾਂ ਸੁਣਨ ਲਈ ਮੀਟਿੰਗਾਂ ਰੱਖੀਆਂ ਗਈਆਂ ਸਨ ਇਨ੍ਹਾਂ ਮੀਟਿੰਗਾਂ ਦੌਰਾਨ ਪਰਮਜੀਤ ਵੀਰ ਬਾਰੇ ਪਤਾ ਲੱਗਾ ਤਾਂ ਪ੍ਰਮਾਤਮਾ ਦੀ ਕਿਰਪਾ ਨਾਲ ਡੀ ਐਸ ਪੀ ਹਰਮੇਲ ਸਿੰਘ ਚੰਦੀ ਮੈਮੋਰੀਅਲ ਟਰੱਸਟ ਵੱਲੋਂ ਸਮਾਜ਼ ਸੇਵਾ ਦਾ ਸੁਭਾਗ ਪ੍ਰਾਪਤ ਹੋਇਆ ਹੈ ਸੰਸਥਾ ਸਮਾਜ ਸੇਵਾ ਦੇ ਕੰਮ ਪਹਿਲਾਂ ਵੀ ਕਰਦੀ ਹੈ ਤੇ ਅਗੇ ਤੋਂ ਵੀ ਇਹ ਕਾਰਜ ਜਾਰੀ ਰਹਿਣਗੇ ਇਸ ਮੌਕੇ ਸੀਨੀਅਰ ਪੱਤਰਕਾਰ ਹਰਜਿੰਦਰ ਸਿੰਘ ਚੰਦੀ ਵੱਲੋਂ ਸਮਾਜ ਸੇਵੀ ਸੰਸਥਾ ਦੀ ਸਰਾਹਨਾ ਕੀਤੀ ਗਈ ।

ਇਸ ਮੌਕੇ ਪਰਮਜੀਤ ਸਾਬਰ ਦੇ ਪਰਿਵਾਰ ਤੇ ਪਿੰਡ ਹਰੀ ਪੁਰ ਦੇ ਸਰਪੰਚ ਵੱਲੋਂ ਨਰਿੰਦਰਪਾਲ ਸਿੰਘ ਚੰਦੀ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਭਾਜਪਾ ਵਾਇਸ ਇੰਚਾਰਜ ਸਰਵਨ ਸਿੰਘ ਜੱਜ , ਸੋਮ ਨਾਥ, ਸਰਵਣ ਸਿੰਘ, ਬਲਰਾਜ ਸਿੰਘ, ਛਿੰਦਾ, ਸੁਖਦੇਵ ਸਿੰਘ ਘਾਰੂ ਬਾਬਾ, ਰਮੇਸ਼ ਕੁਮਾਰ ਪੀ ਏ, ਬਲਰਾਜ ਸਿੰਘ, ਕੁਲਵਿੰਦਰ ਸਿੰਘ ਸੰਧੂ, ਸੁਖਜਿੰਦਰ ਸਿੰਘ ਆਦਿ ਹਾਜ਼ਰ ਸਨ।

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੈਕ ਗੇਅਰ
Next articleਮਾਨਵਤਾ ਕਲਾ ਮੰਚ ਨਗਰ ਪਲਸ ਮੰਚ ਵਲੋਂ ਮਨਾਇਆ ਗਿਆ