ਪਿੰਡ ਵਾਸੀਆਂ ਦੇ ਸਹਿਯੋਗ ਨਾਲ ਜਲਦ ਹੀ ਸ਼ੁਰੂ ਕੀਤੀ ਜਾਵੇਗੀ ਪੀ. ਸੀ. ਆਰ. ਸੁਵਿਧਾ
ਫਿਲੌਰ/ਅੱਪਰਾ (ਸਮਾਜ ਵੀਕਲੀ)- ਅੱਜ ਡੀ. ਐਸ. ਪੀ. ਫਿਲੌਰ ਸ. ਦਵਿੰਦਰ ਅੱਤਰੀ ਨੇ ਅੱਪਰਾ ਦੇ ਸਮੂਹ ਸੋਨੇ ਦੇ ਦੁਕਾਨਦਾਰਾਂ ਨਾਲ ਇੱਕ ਅਹਿਮ ਮੀਟਿੰਗ ਕੀਤੀ। ਇਸ ਮੌਕੇ ਉਨਾਂ ਨਾਲ ਸਬ ਇੰਸਪੈਕਟਰ ਰਣਜੀਤ ਸਿੰਘ ਥਾਣਾ ਮੁਖੀ ਫਿਲੌਰ ਤੇ ਏ. ਐਸ. ਆਈ. ਸੁਖਵਿੰਦਰ ਪਾਲ ਚੌਂਕੀ ਇੰਚਾਰਜ ਅੱਪਰਾ ਵੀ ਹਾਜ਼ਰ ਸਨ। ਇਸ ਮੌਕੇ ਬੋਲਦਿਆਂ ਡੀ. ਐਸ. ਪੀ. ਅੱਤਰੀ ਨੇ ਕਿਹਾ ਕਿ ਮੌਜੂਦਾ ਸਮੇਂ ‘ਚ ਦੁਕਾਨਦਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਪੁਲਿਸ ਪ੍ਰਸ਼ਾਸ਼ਨ ਦਾ ਮੁੱਖ ਮਕਸਦ ਹੈ।
ਅੱਪਰਾ ਹੈਲਪਿੰਗ ਹੈਂਡਸ ਸੋਸਾਇਟੀ (ਰਜ਼ਿ.) ਵਲੋਂ ‘ਵ•ੀਟ ਗਰਾਸ ਜੂਸ’ ਦੀ ਸੇਵਾ 45ਵੇਂ ਦਿਨ ਵੀ ਜਾਰੀ
ਇਸ ਲਈ ਹਰ ਇੱਕ ਸੋਨੇ ਦਾ ਵਪਾਰੀ ਦੁਕਾਨਦਾਰ ਤੇ ਮਨੀ ਚੇਂਜਰ ਦਾ ਕੰਮ ਕਰਨ ਵਾਲੇ ਦੁਕਾਨਦਾਰ ਦੁਕਾਨ ਦੇ ਅੰਦਰ ਤੇ ਬਾਹਰ ਸੀ. ਸੀ. ਟੀ. ਵੀ. ਕੈਮਰੇ ਜਰੂਰ ਲਗਵਾਉਣ। ਉਨਾਂ ਅੱਗੇ ਕਿਹਾ ਕਿ ਜਲਦ ਹੀ ਅੱਪਰਾ ‘ਚ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪੀ. ਸੀ. ਆਰ. ਦਸਤੇ ਦੀ ਸੁਵਿਧਾ ਵੀ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਮੌਕੇ ਪ੍ਰਮੋਦ ਘਈ ਬਿੱਟੂ (ਬਾਬੂ ਰਾਮ ਐਂਡ ਸਨੰਜ਼ ਜਵੈਲਰਜ਼), ਰੋਪਨ ਘਈ (ਦੌਲਤ ਰਾਮ ਫਕੀਰ ਚੰਦ ਜਵੈਲਰਜ਼), ਬੀਬੀ ਗੁਰਪ੍ਰੀਤ ਸੋਹਤਾ ਮੈਂਬਰ ਜਿਲਾ ਪ੍ਰੀਸ਼ਦ, ਟੌਨੂੰ ਕਾਲੜ•ਾ ਮੈਂਬਰ ਬਲਾਕ ਸੰਮਤੀ (ਕਾਲੜਾ ਜਵੈਲਰਜ਼), ਹੈਪੀ ਜਵੈਲਰਜ਼, ਬਿੱਲਾ ਜਵੈਲਰਜ਼, ਭਾਰਦਵਾਜ਼ ਜਵੈਲਰਜ਼, ਪੱਪੂ ਜਵੈਲਰਜ਼ ਤੇ ਹੋਰ ਸੋਨੇ ਦੇ ਵਪਾਰੀ ਵੀ ਹਾਜ਼ਰ ਸਨ।