ਮਾਨਸਾ (ਸਮਾਜ ਵੀਕਲੀ) (ਰਮੇਸ਼ਵਰ ਸਿੰਘ): ਡਾਇਟ ਅਹਿਮਦਪੁਰ ਮਾਨਸਾ ਦੇ ਸਿਖਿਆਰਥੀਆਂ ਵੱਲੋ ਆਪਣੇ ਜਿਲੇ ਦੇ ਡੀ ਸੀ. ਨੂੰ ਮੰਗ ਪੱਤਰ ਦਿਤਾ ਗਿਆ। ਸਿਖਿਆਰਥੀਆਂ ਦੁਆਰਾ ਇਹ ਮੰਗ ਪੱਤਰ scert ਤੱਕ ਪਹੁੰਚਾਉਣ ਦੀ ਮੰਗ ਕੀਤੀ ਗਈ ਹੈ। ਮੰਗ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਡੀ. ਐਲ. ਐਡ . 2019 21 ਦੇ ਸਿਖਿਆਰਥੀਆਂ ਦਾ ਸ਼ੈਸ਼ਨ 2019 ਵਿੱਚ ਸ਼ੁਰੂ ਹੋਇਆ ਸੀ ਜੋ ਕਿ ਜੁਲਾਈ ਅਗਸਤ 2021 ਵਿੱਚ ਪੂਰਾ ਹੋਣਾ ਸੀ। ਕੋਰਸ ਦਾ ਇੱਕ ਸਾਲ ਜੁਲਾਈ ਅਗਸਤ 2020 ਵਿੱਚ ਪੂਰਾ ਹੋ ਗਿਆ ਸੀ ਪ੍ਰੰਤੂ covide19 ਦੇ ਚੱਲਦਿਆਂ ਸਿਖਿਆਰਥੀਆਂ ਦੇ ਪੇਪਰ ਨਹੀਂ ਲਏ ਗਏ ਨਾ ਹੀ ਉਹਨਾਂ ਨੂੰ ਪ੍ਰਮੋਟ ਕੀਤਾ ਗਿਆ। ਹੁਣ ਸਲਾਨਾ ਪੇਪਰ ਲਏ ਜਾਣ ਦੀ ਤਾਰੀਖ scert ਵੱਲੋ 2 ਜਨਵਰੀ ਦਿੱਤੀ ਗਈ ਹੈ। ਇਥੇ ਸਿਖਿਆਰਥੀਆਂ ਦਾ ਕਹਿਣਾ ਹੈ ਕਿ ਪਹਿਲੇ ਸਾਲ ਦੇ ਪੇਪਰਾਂ ਵਿੱਚ ਕੀਤੀ ਗਈ ਦੇਰੀ ਦਾ ਉਹਨਾਂ ਦੇ ਦੂਸਰੇ ਸਾਲ ਭਾਵ ਕੋਰਸ ਪੂਰਾ ਹੋਣ ਦੇ ਸਮੇ ਤੇ ਕੋਈ ਪ੍ਰਭਾਵ ਨਹੀਂ ਪੈਣਾ ਚਾਹੀਦਾ। ਕਿਉਕਿ ਮੌਜੂਦਾ ਹਾਲਤਾਂ ਨੂੰ ਦੇਖਦਿਆਂ ਕੋਰਸ ਦਾ ਸਮਾਂ ਵੱਧਦਾ ਨਜਰ ਆ ਰਿਹਾ ਹੈ। ਸਿਖਿਆਰਥੀਆਂ ਦੀ ਮੰਗ ਹੈ ਕਿ ਉਹਨਾਂ ਦਾ ਕੋਰਸ ਜੁਲਾਈ ਅਗਸਤ 2021 ਤੱਕ ਹੀ ਪੂਰਾ ਕੀਤਾ ਜਾਵੇ । ਸਮੇ ਦੀ ਇਹ ਮੈਨੇਜਮੈਂਟ scert ਸਿਖਿਆਰਥੀਆਂ ਨੂੰ ਪ੍ਰਮੋਟ ਕਰਕੇ, ਟੀਚਰ ਟ੍ਰੇਨਿੰਗ ਦਾ ਸਮਾ ਘਟਾ ਕੇ ,ਪੇਪਰ online ofline ਲੈ ਕੇ ਕਿਵੇ ਵੀ ਕਰਨਾ ਚਾਹੇ ਕਰ ਸਕਦੀ ਹੈ। ਅੰਤ ਵਿੱਚ ਸਾਰੇ ਸਿਖਿਆਰਥੀਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਸੱਮਸਿਆ ਦਾ scert ਵੱਲੋ ਕੋਈ ਹੱਲ ਕਰਿਆ ਜਾਵੇ।
HOME ਡੀ.ਐਲ.ਐਡ.ਸਿਖਿਆਰਥੀਆਂ ਵੱਲੋ ਡੀ. ਸੀ.ਨੂੰ ਦਿੱਤਾ ਗਿਆ ਮੰਗ ਪੱਤਰ