ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਬਾਬਾ ਸਾਹਿਬ ਡਾ ਬੀ ਆਰ ਅੰਬੇਦਕਰ ਦੇ 65 ਵੇਂ ਮਹਾ ਪ੍ਰੀ ਨਿਰਵਾਣ ਦਿਵਸ ਦੇ ਸਬੰਧ ਵਿੱਚ ਪਿੰਡ ਸੈਦੋ ਭੁਲਾਣਾ ਵਿਖੇ ਬੱਬੂ ਭੁਲਾਣਾ ਤੇ ਸਾਬੀ ਭੁਲਾਣਾ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ । ਜਿਸ ਵਿੱਚ ਆਲ ਇੰਡੀਆ ਐਸ ਸੀ/ ਐਸ.ਟੀ ਐਸੋਸੀਏਸ਼ਨ ਆਰ ਸੀ ਐਫ ਅਤੇ ਬਾਬਾ ਸਾਹਿਬ ਡਾ ਬੀ ਆਰ ਅੰਬੇਦਕਰ ਸੁਸਾਇਟੀ ਆਰ ਸੀ ਐਫ ਦੇ ਅਹੁਦੇਦਾਰ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ।
ਇਸ ਦੌਰਾਨ ਐੱਸਸੀ ਐੱਸਟੀ ਐਸੋਸੀਏਸ਼ਨ ਆਰ ਸੀ ਐਫ ਦੇ ਪ੍ਰਧਾਨ ਜੀਤ ਸਿੰਘ ਕੈਸ਼ੀਅਰ ਸੋਹਨ ਬੈਠਾ ਡਾਕਟਰ ਬੀ ਆਰ ਅੰਬੇਦਕਰ ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ ਅਤੇ ਜਨਰਲ ਸਕੱਤਰ ਧਰਮਪਾਲ ਪੈਂਥਰ ਨੇ ਬਾਬਾ ਸਾਹਿਬ ਦੇ ਜੀਵਨ ਤੇ ਵਿਸਥਾਰਪੂਰਵਕ ਰੌਸ਼ਨੀ ਪਾਈ। ਜਦਕਿ ਬੱਬੂ ਭੁਲਾਣਾ ਅਤੇ ਸੁੱਖਾ ਭੁਲਾਣਾ ਨੇ ਬਾਬਾ ਸਾਹਿਬ ਵਲੋਂ ਸਮਾਜ ਨੂੰ ਉੱਚਾ ਚੁੱਕਣ ਲਈ ਬਾਬਾ ਸਾਹਿਬ ਵੱਲੋਂ ਕੀਤੀਆਂ ਕੁਰਬਾਨੀਆਂ ਤੇ ਦਲਿਤਾਂ ਨੂੰ ਬਰਾਬਰਤਾ ਦੇ ਹੱਕ ਦਿਵਾਉਣ ਲਈ ਕੀਤੇ ਸੰਘਰਸ਼ ਦੀ ਸ਼ਲਾਘਾ ਕੀਤੀ ।
ਇਸ ਤੋਂ ਪਹਿਲਾਂ ਬੀਤੇ ਦਿਨੀਂ ਬੱਬੂ ਭੁਲਾਣਾ ਅਤੇ ਸੁੱਖਾ ਭੁਲਾਣਾ ਦੀ ਮਾਤਾ ਗੁਰਨਾਮ ਕੌਰ ਦੀ ਹੋਈ ਮੌਤ ਦੇ ਸਬੰਧ ਵਿੱਚ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ । ਅੰਤ ਵਿੱਚ ਬਹਾਦਰ ਸਿੰਘ ਪ੍ਰਧਾਨ ਅਤੇ ਨਰਿੰਦਰਪਾਲ ਸਿੰਘ ਵੱਲੋਂ ਆਈਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਇੱਥੇ ਆਉਣ ਤੇ ਤੇ ਬਾਬਾ ਸਾਹਿਬ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਤੇ ਧੰਨਵਾਦ ਕੀਤਾ। ਇਸ ਮੌਕੇ ਕਸ਼ਮੀਰ ਸਿੰਘ, ਦੇਸ ਰਾਜ, ਸਰਪੰਚ ਰਾਜਦਵਿੰਦਰ ਸਿੰਘ ਸਰਪੰਚ ਜਗਤਾਰ ਸਿੰਘ, ਸੁਨੀਸ਼ ਕੁਮਾਰ, ਤੀਰਥ ਗਿੱਲ ,ਬਹਾਦਰ ਪ੍ਰਧਾਨ ਨਰਿੰਦਰਪਾਲ, ਜਸਪਾਲ ਚੌਹਾਨ, ਸੰਧੂਰਾ ਸਿੰਘ, ਸੁਰਿੰਦਰ ਸੋਢੀ, ਅਮਰਜੀਤ ਸਿੰਘ, ਜਰਨੈਲ ਸੈਕਟਰੀ ,ਚੈਨ ਸਿੰਘ, ਭਿੰਦਾ ,ਰਾਜਾ, ਮੰਗਲ ਨਾਥ, ਰਾਜ ਕੁਮਾਰ, ਮਲਕੀਤ ਸਿੰਘ ਤੇ ਹੋਰ ਆਗੂ ਹਾਜ਼ਰ ਸਨ