
ਕਪੂਰਥਲਾ, ਸਮਾਜ ਵੀਕਲੀ (ਕੌੜਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਚੌਧਰੀਆਂ ਵਿਖੇ ਡਾ.ਧਿਆਨ ਸਿੰਘ ਭਗਤ ਵਲੋਂ ਅੱਜ ਬਤੌਰ ਕਾਮਰਸ ਚੈਕਚਰਾਰ ਵਜੋਂ ਆਪਣਾ ਅਹੁਦਾ ਸੰਭਾਲਿਆ।ਇਸ ਸਮੇਂ ਸਕੂਲ ਦੇ ਪ੍ਰਿੰਸੀਪਲ ਸ਼ਸ਼ੀ ਕੁਮਾਰ ਵਲੋਂ ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤਾ ਅਤੇ ਜੀ ਆਇਆਂ ਕਿਹਾ।ਇਸ ਮੌਕੇ ਪ੍ਰਿੰਸੀਪਲਸੀ ਸ਼ਸ਼ੀ ਕੁਮਾਰ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦਾ ਮਿਆਰ ਪਹਿਲਾਂ ਨਾਲੋਂ ਬਿਹਤਰ ਹੋਇਆ ਹੈ ਤੇ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਤੋਂ ਵੀ ਉਪਰ ਚੁੱਕਣ ਲਈ ਸਰਕਾਰ ਵਲੋਂ ਅਨੇਕਾਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
ਉਹਨਾਂ ਦੱਸਿਆ ਕਿ ਸਕੂਲ ਵਿੱਚ ਸਟਾਫ ਦੀ ਕੋਈ ਕਮੀ ਨਹੀਂ ਹੈ ਅਤੇ ਬੱਚਿਆਂ ਦੀ ਪੜਾਈ ਬੜੇ ਹੀ ਸੁਚੱਜੇ ਢੰਗ ਨਾਲ ਚੱਲ ਰਹੀ ਹੈ।ਇਸ ਮੌਕੇ ਲੈਕਚਰਾਰ ਡਾ.ਧਿਆਨ ਸਿੰਘ ਭਗਤ ਨੇ ਦੱਸਿਆ ਕਿ ਉਹ ਇਸਤੋਂ ਪਹਿਲਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੱਥੂਪੁਰ ਵਿਖੇ ਹਿੰਦੀ ਲੈਕਚਰਾਰ ਤੇ ਫਿਰ ਸਰਕਾਰੀ ਮਿਡਲ ਸਕੂਲ ਤਲਵੰਡੀ ਮਹਿੰਮਾ ਵਿਖੇ ਬਤੌਰ ਹਿੰਦੀ ਮਾਸਟਰ ਆਪਣੀਆ ਸੇਵਾਵਾ ਦੇ ਰਹੇ ਸਨ।ਪ੍ਰਮੋਸ਼ਨ ਹੋਣ ਉਪਰੰਤ ਹੁਣ ਲੈਕਚਰਾਰ ਬਤੌਰ ਕਾਮਰਸ ਤਲਵੰਡੀ ਚੌਧਰੀਆਂ ਵਿਖੇ ਆਏ ਹਨ ਅਤੇ ਆਪਣੀਆਂ ਸੇਵਾਵਾਂ ਬੜੇ ਹੀ ਸੁਚੱਜੇ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕਰਨਗੇ ਅਤੇ ਪਿੰਸੀਪਲ ਸਮੇਤ ਸਮੁੱਚੇ ਸਟਾਫ ਨਾਲ ਮਿਲਵਰਤਣ ਕਰਕੇ ਬੱਚਿਆਂ ਦੀ ਸਿੱਖਿਆ ਵੱਲ ਉਚੇਚਾ ਧਿਆਨ ਦਿੱਤਾ ਜਾਵੇਗਾ।
ਉਹਨਾਂ ਸਮੁੱਚੇ ਸਟਾਫ ਦਾ ਤਹਿ ਦਿਲੋਂ ਧੰਨਵਾਦ ਕੀਤਾ,ਜਿਹਨਾਂ ਵਲੋਂ ਇੱਥੇ ਪਹੁੰਚਣ ‘ਤੇ ਮਾਣ ਬਖਸ਼ਿਆ।ਇਸ ਮੌਕੇ ਪ੍ਰਿੰਸੀਪਲ ਸ਼ਸ਼ੀ ਕੁਮਾਰ ਤੋਂ ਇਲਾਵਾ ਸਾਬਕਾ ਪ੍ਰਿੰ.ਸੁਖਦੇਵ ਸਿੰਘ,ਹਰਭਜਨ ਸਿੰਘ ਸਾਇੰਸ ਟੀਚਰ,ਲੈਕ.ਸੁਖਵਿੰਦਰ ਸਿੰਘ ਭੁਲਾਣਾ,ਜਤਿੰਦਰ ਥਿੰਦ,ਦਵਿੰਦਰ ਸਿੰਘ ਬਾਊ,ਸੂਬਾ ਸਿੰਘ ਲਾਇਬ੍ਰੇਰੀਅਨ,ਅਮਰੀਕ ਸਿੰਘ ਮੰਗੂਪੁਰ,ਗੁਰਮੇਜ ਸਿੰਘ ਰਿੰਕੂ,ਸਰਪੰਚ ਫੌਜਾ ਸਿੰਘ,ਮਾ.ਮੁਖਤਾਰ ਸਿੰਘ,ਸੰਤੋਖ ਸਿੰਘ ਮੱਲੀ,ਮਾ.ਦੇਸ ਰਾਜ.ਰਣਜੀਤ ਸਿੰਘ ਚੰਦੀ ਆਦਿ ਸਮੇਤ ਸਮੂਹ ਸਟਾਫ ਹਾਜਰ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly