(ਸਮਾਜ ਵੀਕਲੀ): ਫ਼ਸਲ ਦੀ ਰਹਿੰਦ ਖੂਹਿੰਦ ਸਕੀਮ ਤਹਿਤ ਅੱਜ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਖੰਨਾ ਵਲੋ ਪਿੰਡ ਦੇਹਿੜੂ ਵਿਖੇ ਕਿਸਾਨ ਜਾਗਰੂਕਤਾ ਕੈੰਪ ਲਗਾਇਆ ਗਿਆ|ਇਹ ਕੈੰਪ ਡਾ ਨਰਿੰਦਰ ਸਿੰਘ ਬੇਨੀਪਾਲ ਮੁੱਖ ਖੇਤੀਬਾੜੀ ਅਫਸਰ,ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ ਅਤੇ ਡਾ ਜਸਵਿੰਦਰ ਪਾਲ ਸਿੰਘ ਗਰੇਵਾਲ ਖੇਤੀਬਾੜੀ ਅਫਸਰ,ਖੰਨਾ ਦੀ ਅਗਵਾਈ ਹੇਠ ਲਗਾਇਆ ਗਿਆ| ਇਸ ਕੈੰਪ ਦੌਰਾਨ ਕਿਸਾਨ ਵੀਰਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਝੋਨੇ ਦੇ ਨਾੜ ਨੂੰ ਲਗਾਉਣ ਨਾਲ ਜਿਥੇ ਵਾਤਾਵਰਣ ਗੰਧਲਾ ਹੁੰਦਾ ਹੈ ਉੱਥੇ ਹੀ ਖੇਤ ਦੇ ਲਾਭਕਾਰੀ ਜੀਵਾਣੂੰ ਅਤੇ ਜਰੂਰੀ ਖੁਰਾਕੀ ਤੱਤਾ ਨੂੰ ਨਸ਼ਟ ਹੁੰਦੇ ਹਨ|
ਇਸ ਲਈ ਕਿਸਾਨ ਵੀਰਾ ਨੂੰ ਓਹਨਾ ਵਿਭਾਗ ਵਲੋ ਅਪੀਲ ਕੀਤੀ ਕਿ ਉਹ ਕਣਕ ਦੀ ਬਿਜਾਈ ਹੈਪੀ ਸੀਡਰ ਜਾ ਸੁਪਰ ਸੀਡਰ ਨਾਲ ਕਰਨ ਤਾ ਜੋ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਿਆ ਜਾ ਸਕੇ| ਕਣਕ ਦੀ ਬਿਜਾਈ ਹੈਪੀ ਸੀਡਰ ਜਾ ਸੁਪਰ ਸੀਡਰ ਨਾਲ ਕਰਨ ਤੇ ਬਿਜਾਈ ਦਾ ਖਰਚਾ ਵੀ ਘਟਦਾ ਹੈ ਅਤੇ ਨਦੀਨਾ ਦੀ ਸਮੱਸਿਆ ਵੀ ਘੱਟ ਆਓਦੀ ਹੈ| ਕਣਕ ਦੀ ਬਿਜਾਈ ਹੈਪੀ ਸੀਡਰ ਨਾਲ ਕਰਨ ਤੋ ਪਹਿਲਾ ਝੋਨੇ ਦੀ ਵਾਢੀ ਸਮੇ ਹਾਰਵੇਸਟਿੰਗ ਕੰਮਬਾਇਨ ਨਾਲ ਸੁਪਰ ਐਸ. ਐਮ. ਐਸ. ਲਾਗਿਆ ਹੋਣਾ ਬਹੁਤ ਜਰੂਰੀ ਹੈ ਅਤੇ ਨਾਲ ਹੀ ਖੇਤ ਤਰ ਵਤਰ,ਬੀਜ ਦੀ ਡੂੰਘਾਈ 1.5 ਤੋ 2 ਇੰਚ ਹੋਣੀ ਲਾਜਮੀ ਹੈ|
ਹੈਪੀ ਸੀਡਰ ਨਾਲ ਬਿਜਾਈ ਤ੍ਰੇਲੇ ਨਾ ਕਰਨ ਦੀ ਸਲਾਹ ਵੀ ਓਹਨਾ ਨੇ ਦਿਤੀ|ਓਹਨਾ ਕਿਸਾਨ ਵੀਰਾ ਨੂੰ ਦੱਸਿਆ ਕਿ ਇਕ ਟਨ ਝੋਨੇ ਦੇ ਨਾੜ ਵਿੱਚ 400 ਕਿਲੋ ਜੈਵਿਕ ਮਾਦਾ ਹੁੰਦਾ ਹੈ ਜੋ ਕਿ ਮਿਟੀ ਦੀ ਸਿਹਤ ਸੁਧਾਰਨ ਵਿੱਚ ਅਹਿਮ ਭੂਮਿਕਾ ਅਦਾ ਕਰਦਾ ਹੈ| ਸਬਜੀਆ ਜਾ ਆਲੂ ਦੀ ਕਾਸਤ ਕਰਨ ਵਾਲੇ ਕਿਸਾਨ ਮਲਚਰ,ਉਲਟਾਵਾ ਹੱਲ ਵਰਤ ਕਿ ਆਲੂਆ ਦੀ ਕਾਸਤ ਬਿਨਾ ਅੱਗ ਲਾਏ ਕਰ ਸਕਦੇ ਹਨ| ਬਿਨ੍ਹਾ ਝੋਨੇ ਦੇ ਨਾੜ ਨੂੰ ਅੱਗ ਲਾਏ ਬੀਜੇ ਆਲੂਆ ਦੀ ਕਵਾਲਿਟੀ ਬੇਹਤਰ ਹੁੰਦੀ ਹੈ ਅਤੇ ਤੀਜੇ ਸਾਲ ਤੱਕ ਝਾੜ ਵੀ ਵੱਧਦਾ ਹੈ|
ਬੇਮੌਸਮੀ ਬਾਰਿਸ ਤੋ ਵੀ ਰਹਿੰਦ ਖੂਹਿੰਦ ਆਲੂਆ ਨੂੰ ਲਗਣ ਤੋ ਬਚਾ ਲੈਦੀ ਹੈ ਕਿਓ ਕਿ ਖੇਤ ਦੀ ਪਾਣੀ ਸੋਖਣ ਦੀ ਸਮਰੱਥਾ ਵਿੱਚ ਵੀ ਵਾਧਾ ਹੁੰਦਾ ਹੈ|ਇਸ ਮੌਕੇ ਡਾ ਕੁਲਵੰਤ ਸਿੰਘ ਖੇਤੀਬਾੜੀ ਵਿਕਾਸ ਅਫਸਰ,ਖੰਨਾ ਨੇ ਕਿਹਾ ਕਿ ਕਿਸਾਨ ਝੋਨੇ ਵਿੱਚ ਕਾਲੇ ਤੇਲੇ ਦੀ ਰੋਕਥਾਮ ਲਈ ਸਿਫਾਰਿਸ ਕੀਟ ਨਾਸ਼ਕ ਜਹਿਰਾ ਹਿ ਵਰਤਣ| ਸਥੈਟਿਕ ਪੈਰੀਥ੍ਰੋਇਡ ਗਰੁੱਪ ਦੇ ਕੀਟ ਨਾਸ਼ਕ ਵਰਤਣ ਤੋ ਗੁਰੇਜ ਕਰਨਾ ਚਾਹੀਦਾ ਹੈ| ਓਹਨਾ ਕਣਕ ਅਤੇ ਜੌ ਬੀਜ ਖੋਜ ਕੇਦਰ ਕਰਨਾਲ,ਹਰਿਆਣਾ ਵਲੋ ਜਾਰੀ ਕਣਕ ਦੀਆ ਨਵਿਆ ਕਿਸਮਾ ਦੀ ਵੀ ਜਾਣਕਾਰੀ ਕਿਸਾਨ ਵੀਰਾ ਨਾਲ ਸਾਂਝੀ ਕੀਤੀ|
ਇਸ ਮੌਕੇ ਮਨਜਿੰਦਰ ਸਿੰਘ ਵਲੋ ਆਪਣੀ ਆਈ.ਪੀ. ਐਸ ਫ਼ਉਨਡੇਸ਼ਨ ਬਾਰੇ ਜਾਣਕਾਰੀ ਦਿੰਦੇ ਹੋਏ ਇਸ ਸੰਸਥਾ ਵਲੋ ਵਾਤਾਵਰਨ ਨੂ ਸੰਭਾਨ ਲਈ ਕੀਤੇ ਜਾ ਰਹੇ ਉਪਰਾਲਿਆ ਬਾਰੇ ਜਾਣਕਾਰੀ ਦਿਤੀ| ਨਿਸ ਸੰਸਥਾ ਨੇ ਬਲਾਕ ਖੰਨਾ ਦੇ ਪਿੰਡ ਚੁਨੇ ਹਨ ਜਿਓਹਨਾ ਵਿੱਚ ਓਹ ਕਿਸਾਨ ਵੀਰਾ ਨੂੰ ਖੇਤੀਬਾੜੀ ਵਿਭਾਗ ਦੇ ਸਹਿਯੋਗ ਦੇ ਨਾਲ ਝੋਨੇ ਦੇ ਨਾੜ ਨੂੰ ਅੱਗ ਨਾ ਲਾਗੋਉਣ ਲਈ ਪ੍ਰੇਰਿਤ ਕਰ ਰਹੇ ਹਨ|ਖੇਤੀਬਾੜੀ ਵਿਭਾਗ ਵਲੋ ਦਲਵਿੰਦਰ ਸਿੰਘ ਹਾਜ਼ਿਰ ਸਨ|
ਇਸ ਮੌਕੇ ਹਰਪ੍ਰੀਤ ਸਿੰਘ ਸਭਾ ਦੇ ਪਰਧਾਨ,ਅਮਨਦੀਪ ਕੁਮਾਰ ਸਕਤਰ,ਅਮਨਦੀਪ ਸਿੰਘ,ਅਮਨਦੀਪ ਸਿੰਘ ਨਬਰਦਾਰ,ਰਣਜੀਤ ਸਿੰਘ,ਸੁਖਵਿੰਦਰ ਸਿੰਘ,ਗੁਲਜ਼ਾਰ ਸਿੰਘ,ਜੋਗਿੰਦਰ ਸਿੰਘ,ਹਰਪਾਲ ਸਿੰਘ,ਰਾਜਵਿੰਦਰ ਸਿੰਘ,ਮੁਖਤਿਆਰ ਸਿੰਘ,ਦਿਲਪ੍ਰੀਤ ਸਿੰਘ,ਅਜਮੇਰ ਸਿੰਘ,ਜਸਵਿੰਦਰ ਸਿੰਘ,ਸੁਰਿੰਦਰ ਸਿੰਘ,ਮਨਜਿੰਦਰ ਸਿੰਘ,ਇਕ਼ਬਾਲ ਸਿੰਘ,ਸੁਖਦੇਵ ਸਿੰਘ,ਹਰਜਿੰਦਰ ਸਿੰਘ,ਗੁਰਜੋਤ ਸਿੰਘ,ਨਾਜਰ ਸਿੰਘਅਤੇ ਗੁਰਦਿਆਲ ਸਿੰਘ ਹਾਜ਼ਿਰ ਸਨ|