ਝੋਨੇ ਦੀ ਪਰਾਲੀ ਨਾ ਸਾੜਨ ਸਬੰਧੀ ਜਾਗਰੂਕਤਾ ਕੈਂਪ ਲਗਾਇਆ

ਫਸਲਾਂ ਦੀ ਰਹਿੰਦ ਖੂਹੰਦ ਸਾੜਨ ਨਾਲ ਹੁੰਦਾ ਹੈ ਮਿੱਤਰ ਕੀੜਿਆਂ ਦਾ ਨੁਕਸਾਨ: ਡਾਕਟਰ ਮੋਮੀ ।

ਨਕੋਦਰ ਮਹਿਤਪੁਰ,04(ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਮੁਖ ਖੇਤੀਬਾੜੀ ਅਫ਼ਸਰ ਜਲੰਧਰ ਡਾਕਟਰ ਜਸਵਿੰਦਰ ਰਾਏ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਨਕੋਦਰ ਦੇ ਪਿੰਡ ਸੰਗੋਵਾਲ ਖੇਤੀ ਬਾੜੀ ਵਿਸਥਾਰ ਅਫਸਰ ਡਾਕਟਰ ਮਹਿੰਦਰ ਸਿੰਘ ਮੋਮੀ ਦੁਆਰਾ ਅਗਾਹਵਧੂ ਕਿਸਾਨਾਂ ਦੇ ਸਹਿਯੋਗ ਨਾਲ ਝੋਨੇ ਦੀ ਪਰਾਲੀ ਨਾ ਸਾੜਨ ਸਬੰਧੀ ਕੈਂਪ ਲਗਾਇਆ ਜਿਸ ਵਿਚ ਡਾਕਟਰ ਮਹਿੰਦਰ ਸਿੰਘ ਮੋਮੀ ਖੇਤੀਬਾੜੀ ਵਿਸਥਾਰ ਅਫਸਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਵਾਤਾਵਰਨ ਦੀ ਸ਼ੁੱਧਤਾ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ ਲਈ ਫਸਲਾਂ ਦੀ ਰਹਿੰਦ ਖੂਹੰਦ ਨੂੰ ਖੇਤਾਂ ਵਿਚ ਰਲਾਇਆ ਜਾਵੇ ਉਨ੍ਹਾਂ ਕਿਹਾ ਰਹਿੰਦ ਖੂਹੰਦ ਨੂੰ ਜਲਾਉਣ ਨਾਲ ਜਿੱਥੇ ਜਿੱਥੇ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ ਉਥੇ ਅੱਗ ਵੱਡੇ ਵੱਡੇ ਹਾਦਸਿਆਂ ਨੂੰ ਜਨਮ ਦਿੰਦੀ ਹੈ।

ਇਸ ਨਾਲ ਜਿੱਥੇ ਮਨੁੱਖੀ ਜੀਵਨ ਦਾ ਘਾਂਣ ਹੁੰਦਾ ਹੈ ਉਥੇ ਮਿੱਤਰ ਕੀੜੇ, ਜੀਵ ਜੰਤੂ, ਪੇੜ ਪੋਦਿਆਂ ਦਾ ਵੱਡੇ ਪੱਧਰ ਤੇ ਨੁਕਸਾਨ ਹੁੰਦਾ ਹੈ। ਜ਼ਮੀਨ ਨੂੰ ਮੁੜ ਸੁਰਜੀਤ ਕਰਨ ਲਈ ਬੇ ਲੋੜੀਆ ਖਾਂਦਾ ਦੀ ਦੁਰਵਰਤੋ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਉਨ੍ਹਾਂ ਨੇ ਫਸਲਾਂ ਉਪਰ ਬੇਲੋੜੀਆਂ ਸਪਰੇਆਂ ਤੇ ਵੀ ਚਿੰਤਾ ਪ੍ਰਗਟ ਕੀਤੀ ਜੋ ਕਿ ਮਨੁੱਖੀ ਜੀਵਨ ਲਈ ਭਿਅੰਕਰ ਬਿਮਾਰੀਆ ਦਾ ਕਾਰਨ ਹੈ। ਇਸ ਮੌਕੇ ਮਹਿਕਮੇ ਵੱਲੋਂ ਚੱਲ ਰਹੀਆਂ ਵੱਖ ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਹਾੜੀ ਦੀਆਂ ਫਸਲਾਂ ਬਾਰੇ ਵਿਸਥਾਰ ਪੂਰਵਕ ਦੱਸਿਆ ਇਸ ਮੌਕੇ ਸਰਪੰਚ ਗੁਰਪਾਲ ਸਿੰਘ ਸੰਗੋਵਾਲ, ਗੁਰਦੀਪ ਸਿੰਘ ਝੁੱਗੀਆਂ, ਸਰਵਨ ਸਿੰਘ ਜੱਜ, ਪਰਮਜੀਤ ਸਿੰਘ, ਕੰਵਲਜੀਤ ਸਿੰਘ ਗੋਲਡੀ, ਅਸ਼ੋਕ ਕੁਮਾਰ ਰਾਏ ਪੁਰ ਅਰਾਈਆ, ਸਰਪੰਚ ਬਚਨ ਸਿੰਘ ਰਾਏਪੁਰ ਗੁਜਰਾਂ, ਸਤਬੀਰ ਸਿੰਘ, ਰਜਿੰਦਰ ਸਿੰਘ, ਤਰਲੋਕ ਸਿੰਘ ਝੁਗੀਆਂ, ਜਸਪਾਲ ਸਿੰਘ, ਚੈਨ ਸਿੰਘ, ਦਰਸ਼ਨ ਸਿੰਘ, ਮਦਨ ਲਾਲ ਆਦਿ ਕਿਸਾਨਾਂ ਨੇ ਕੈਂਪ ਵਿਚ ਜਾਣਕਾਰੀ ਪ੍ਰਾਪਤ ਕੀਤੀ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨੰਬਰਦਾਰ ਯੂਨੀਅਨ ਪੰਜਾਬ ਦਾ ਵਫ਼ਦ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਮਿਲਿਆ
Next articleਗ਼ਜ਼ਲ