ਜੱਜ ਬਣੀ ਸੋਨਾਲੀ ਕੌਲ ਦਾ ਕੀਤਾ ਅੰਬੇਡਕਰ ਮਿਸ਼ਨ ਸੁਸਾਇਟੀ ਨੇ ਸਨਮਾਨ

ਫੋਟੋ ਕੈਪਸ਼ਨ: ਮੈਡਮ ਸੋਨਾਲੀ ਕੌਲ ​​ਦਾ ਸਨਮਾਨ ਕਰਦੇ ਹੋਏ ਅੰਬੇਡਕਰ ਮਿਸ਼ਨ ਸੁਸਾਇਟੀ ਦੇ ਅਹੁਦੇਦਾਰ

ਜੱਜ ਬਣੀ ਸੋਨਾਲੀ ਕੌਲ ਦਾ ਕੀਤਾ ਅੰਬੇਡਕਰ ਮਿਸ਼ਨ ਸੁਸਾਇਟੀ ਨੇ ਸਨਮਾਨ

ਜਲੰਧਰ (ਸਮਾਜ ਵੀਕਲੀ)-  ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇਕ ਪ੍ਰੈਸ ਨੋਟ ਜਾਰੀ ਕਰਕੇ ਕਿਹਾ ਕਿ ਬਾਬਾ ਸਾਹਿਬ ਡਾ. ਅੰਬੇਡਕਰ ਨੇ ਕਿਹਾ ਸੀ ਕਿ ਵਿਦਿਆ ਸ਼ੇਰਨੀ ਦਾ ਦੁੱਧ ਹੈ ਜੋ ਇਸ ਨੂੰ ਪੀਏਗਾ ਉਹ ਦਹਾੜੇਗਾ। ਅੰਬੇਡਕਰ ਮਿਸ਼ਨ ਸੁਸਾਇਟੀ ਤਕਰੀਬਨ 1970 ਤੋਂ ਬਾਬਾ ਸਾਹਿਬ ਦੇ ਮਿਸ਼ਨ ਸੁਤੰਤਰਤਾ, ਸਮਾਨਤਾ ਤੇ ਭਾਈਚਾਰੇ ਦਾ ਪ੍ਰਚਾਰ ਪ੍ਰਸਾਰ ਕਰਦੀ ਆ ਰਹੀ ਹੈ। ਸਮਾਜ ਨੂੰ ਆਪਣੇ ਹੱਕਾਂ ਬਾਰੇ ਅਤੇ ਆਪਣੇ ਬੱਚਿਆਂ ਨੂੰ ਅੱਛੀ ਸਿੱਖਿਆ ਗ੍ਰਹਿਣ ਕਰਾਉਣ ਬਾਰੇ ਹਮੇਸ਼ਾ ਜਾਗਰੂਕ ਕਰਦੀ ਰਹਿੰਦੀ ਹੈ ਤਾਂ ਜੋ ਸਮਾਜ ਦੀ ਉੱਨਤੀ ਹੋ ਸਕੇ। ਮੈਡਮ ਸੋਨਾਲੀ ਕੌਲ ਦੇ ਪਿਤਾ ਜੀ ਸ੍ਰੀ ਅਨਿਲ ਕੁਮਾਰ ਕੌਲ ਅਤੇ ਮਾਤਾ ਜੀ ਸ੍ਰੀਮਤੀ ਊਸ਼ਾ ਰਾਣੀ ਨੇ ਬਾਬਾ ਸਾਹਿਬ ਡਾ. ਅੰਬੇਡਕਰ ਦੇ ਕਹਿਣ ਅਨੁਸਾਰ ਆਪਣੀ ਬੇਟੀ ਸੋਨਾਲੀ ਕੌਲ ਨੂੰ ਉੱਚ ਸ਼ਿਕਸ਼ਾ ਪ੍ਰਦਾਨ ਕਾਰਵਾਈ ਹੈ ਅਤੇ ਹਾਲ ਹੀ ਵਿੱਚ ਜਿਸ ਨੂੰ ਪੀ.ਸੀ.ਐਸ. (ਨਿਆਂਇਕ) ਚੁਣਿਆ ਗਿਆ ਹੈ। ਬਲਦੇਵ ਭਾਰਦਵਾਜ ਨੇ ਕਿਹਾ ਕਿ ਸੋਨਾਲੀ ਦੀ ਇਸ ਪ੍ਰਾਪਤੀ ਨੇ ਸਮਾਜ ਦਾ ਮਾਣ ਵਧਾਇਆ ਹੈ। ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਨੇ ਮੈਡਮ ਸੋਨਾਲੀ ਕੌਲ ਦਾ ਉਨ੍ਹਾਂ ਦੀ ਇਸ ਵੱਡੀ ਪ੍ਰਾਪਤੀ ‘ਤੇ ਅੰਬੇਡਕਰ ਭਵਨ, ਡਾ. ਅੰਬੇਡਕਰ ਮਾਰਗ, ਜਲੰਧਰ ਵਿਖੇ ਸਨਮਾਨ ਕੀਤਾ। ਸੁਸਾਇਟੀ ਨੇ ਉਨ੍ਹਾਂ ਦੇ ਪਿਤਾ ਜੀ ਸ੍ਰੀ ਅਨਿਲ ਕੁਮਾਰ ਕੌਲ ਦਾ ਵੀ ਸਨਮਾਨ ਕੀਤਾ। ਮੈਡਮ ਸੋਨਾਲੀ ਕੌਲ ​​ਨੇ ਇਕ ਛੋਟੇ ਜਿਹੇ ਸੰਦੇਸ਼ ਵਿਚ ਕਿਹਾ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਪੜ੍ਹਾਈ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਅਤੇ ਵਿਦਿਆਰਥੀਆਂ ਨੂੰ ਆਪਣੇ ਟੀਚਿਆਂ ਦੀ ਪ੍ਰਾਪਤੀ ਲਈ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ। ਇਸ ਨਾਲ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਸਮਾਜ ਦੀ ਤਰੱਕੀ ਹੁੰਦੀ ਹੈ।

ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਸ੍ਰੀ ਸੋਹਨ ਲਾਲ ਸਾਬਕਾ ਡੀਪੀਆਈ (ਕਾਲਜਾਂ) ਮੁੱਖ ਸਲਾਹਕਾਰ ਮੈਡਮ ਸੁਦੇਸ਼ ਕਲਿਆਣ, ਸੋਸਾਇਟੀ ਦੇ ਕਾਨੂੰਨੀ ਸਲਾਹਕਾਰ ਸ੍ਰੀ ਹਰਭਜਨ ਸਾਂਪਲਾ ਐਡਵੋਕੇਟ, ਅੰਬੇਡਕਰ ਭਵਨ ਟਰਸਟ (ਰਜਿ.) ਦੇ ਜਨਰਲ ਸਕੱਤਰ ਡਾ. ਜੀ.ਸੀ. ਕੌਲ, ਡਾ. ਚਰਨਜੀਤ ਸਿੰਘ ਐਮਐਸ (ਔਰਥੋਪੈਡਿਕਸ), ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.) ਪੰਜਾਬ ਯੂਨਿਟ ਦੇ ਸੂਬਾ ਪ੍ਰਧਾਨ ਜਸਵਿੰਦਰ ਵਰਿਆਣਾ, ਕੁਲਦੀਪ ਭੱਟੀ ਐਡਵੋਕੇਟ, ਰਾਜ ਕੁਮਾਰ ਵਰਿਆਣਾ, ਪਰਮਿੰਦਰ ਸਿੰਘ ਖੁੱਤਣ, ਬਲਦੇਵ ਰਾਜ ਜੱਸਲ, ਪ੍ਰੋ. ਬਲਬੀਰ, ਹਰਮੇਸ਼ ਜੱਸਲ, ਚਰਨ ਦਾਸ ਸੰਧੂ, ਡਾ. ਮਹਿੰਦਰ ਸੰਧੂ, ਡਾ. ਕਮਲਸ਼ੀਲ ਬਾਲੀ ਅਤੇ ਹੋਰ ਅਨੇਕਾਂ ਸਾਥੀ ਮੌਜੂਦ ਸਨ।

ਬਲਦੇਵ ਰਾਜ ਭਾਰਦਵਾਜ
ਜਨਰਲ ਸਕੱਤਰ
ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.)

 

Previous article        ਏਹੁ ਹਮਾਰਾ ਜੀਵਣਾ ਹੈ -510
Next article36ਵੀਆਂ ਏਵਨ ਸਾਈਕਲ ਜਰਖੜ ਖੇਡਾਂ ਧੂਮ ਧੜੱਕੇ ਨਾਲ ਸਮਾਪਤ