ਜੰਮੇ ਦੁੱਖ

(ਸਮਾਜ ਵੀਕਲੀ)

ਅਸਾ ਬਿਆਨ ਕਰੀਏ
ਦਰਦ ਅਵੱਲੜੇ
ਲੋਕੀ ਸੁਣ ਵਾਹ ਵਾਹ
ਕਰ, ਲਾਵਣ ਅਸਾਡੇ ਛਿੱਲੜੇ

ਟਿਕੀ ਰਾਤ ਚ, ਜਦ ਕੁੱਤੇ
ਮਾਰਨ ਚੀਕਾਂ, ਸ਼ਾਤੀ ਕਰਦੇ ਭੰਗ
ਅਸ਼ਾ ਉੱਠ ਸਿਵਿਆਂ ਨੂੰ ਤੁਰੀਏ
ਨਾਲ ਭੂਤ ਚੁੜੇਲਾਂ ਸੰਗ

ਪੀੜਾਂ ਦੇ ਕੁੱਖੋਂ, ਜੰਮੇ ਦੁੱਖ
ਗੋਦ ਲੈ ਮੈ, ਪਾਲ ਰਿਹਾ
ਉਗਲੀ ਫੜ, ਤੁਰਦੇ ਉਹ
ਜਿੱਥੇ ਵੀ, ਮੈ ਨਾਲ ਕਿਹਾ

ਦਰਿਆਵਾਂ ਦੇ ਕੰਢੇ ਜਦ ਬੈਠ
ਕਰੀਏ, ਲਹਿਰਾਂ ਸੰਗ ਵਿਰਲਾਪ
ਸ਼ਾਤ ਹੋਵਨ ਧਰਤ ਤੇ ਅੰਬਰ
ਦੇਖ ਮੇਰਾ, ਦੁੱਖਾਂ ਸੰਗ ਮਿਲਾਪ

ਕਂਈ ਵਾਰ ਮੇਰੇ ਵੱਲ ਮਾਸੂਮ ਤੱਕਣੀ
ਤੱਕੇ, ਭੁੱਖਾ ਉਹ, ਨੀਝ ਲਾ ਵੇਖੇ
ਮੇਰੇ ਲਹੂ ਦੇ ਘੁੱਟ ਭਰਦਾ
ਮੇਰੇ ਮੁਸਕੇ, ਪਿੰਡੇ ਤੇ, ਉਮਰਾਂ ਲਾ ਲੇਖੇ

ਮੈਨੂੰ ਜੀਣ ਦਾ ਬਹੁਤ ਮੋਹ ਸੀ
ਕੀ ਮੈ, ਉਮਰਾਂ ਤੱਕ ਸੀ ਜੀਣਾ
ਹੁਣ ਮੇਰੇ ਹਿੱਸੇ ਦਾ, ਜਿਉਣ ਥੇਹਾ
ਮੈਨੂੰ ਮੌਤ, ਗਟ, ਗਟ, ਹੀ ਪੀਣਾ

ਮਨ ਭਰ ਦੇਖ ਤਾ ਲਵਾ, ਮੈਨੂੰ
ਜਾਦੇ ਵਾਰ, ਮੁੱਖ ਦਿਖਾ ਦਿਉ
ਮਰਦੀ ਕਵਿਤਾ, ਦੇ ਮੁੱਖ ਨੂੰ
ਲੋਕੋ, ਇਹ ਰਸਮ ਨਿਭਾ ਦਿਉ

ਮੇਰੀ ਕਵਿਤਾ ਦੇ ਅੱਖਰ ਮੋਏ
ਜਾਪਣ ਅੰਤਿਮ ਸਾਹ ਗਵਾਹੀ ਭਰਦੇ
ਸਮਸਾਨ ਨੂੰ ਜਾਂਦੀ ਅਰਥੀ, ਤੇ ਖਾਮੋਸ਼ ਹੋਵਨ
ਚਿਖਾ ਤੇ ਰਲ, ਜਦ ਸਬ ਹੋਵਨ ਧਰਦੇ

ਥੋਨੂੰ ਮੈ ਲੈ ਚੱਲਿਆ ਹਾਂ
ਵਿੱਚ ਸਮਸਾਨ ਦੇ
ਕੁਝ ਕੁ ਘੜੀਆਂ ਦੇ
ਮੈ ਤੇ ਤੁਸੀਂ, ਇੱਥੇ ਮੇਹਮਾਨ ਹੈ

ਮੈਨੂੰ ਇਸ ਵਿਦਾਈ ਦੀ ਘੜੀ
ਕੁਝ ਪਲ ਤਾ, ਮੰਗਵੇ ਦਿਓ
ਇਸ ਤੋਂ ਪਹਿਲਾਂ, ਕੀ ਸਿਵਾ ਬਲੇ
ਤੁਸੀਂ ਮੈਨੂੰ, ਸਿਵਿਆਂ ਦੀ ਸਵਾਹ ਕਿਹੋ

ਇਸ ਸਵਾਹ ਨੂੰ, ਗੰਗਾ ਨਾ ਰੋੜਿਉ
ਕਰਨਾ, ਹੈ ਮੈਂ ਹਵਾਵਾਂ ਨੂੰ ਦਾਨ
ਇਸ ਨੂੰ ਮਿਲ ਹਸੀਨ ਹੋਣਾ
ਰੱਖਿਓ ਇਨ੍ਹਾਂ, ਹਵਾਵਾਂ ਦਾ ਮਾਣ

ਮੈਨੂੰ ਮਾਫ ਕਰਿਓ, ਮੇਰੇ ਪੁੱਤਰ ਦੁੱਖ ਓ
ਮੈ ਥੋਨੂੰ ਲੈ, ਬੁੱਕਲ ਜਵਾਨ ਕੀਤਾ
ਰਿਕਵੀਰ ਕੀ ਰੋਸ ਮੁਕੱਦਰਾ ਦਾ
ਜੋ ਲਿਖਿਆ ਮੌਤ, ਇਹ ਅਹਿਸਾਨ ਕੀਤਾ

ਰਿਕਵੀਰ ਰਿੱਕੀ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੜ੍ਹ ਕੇ
Next article14.8 mn US children infected with Covid-19