ਜੰਡਿਆਲਾ ਗੁਰੂ (ਸਮਾਜ ਵੀਕਲੀ): ਖੇਤੀ ਕਾਨੂੰਨਾਂ ਕਿਲ਼ਾਫ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਅੱਗੇ ਚੱਲ ਰਿਹਾ ਰੇਲ ਰੋਕੋ ਅੰਦੋਲਨ 107ਵੇਂ ਦਿਨ ਵੀ ਕਿਸਾਨਾਂ ਨੇ ਚੜਦੀਕਲਾ ਨਾਲ ਜਾਰੀ ਰੱਖਿਆ ਹੋਇਆ ਹੈ। ਨਿੱਜਰਪੁਰਾ ਟੌਲ ਪਲਾਜ਼ਾ ’ਤੇ ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ 12ਵੇਂ ਦਿਨ ਛੇ ਬੀਬੀਆਂ ਦੇ ਜੱਥੇ ਨੇ ਭੁੱਖ ਹੜਤਾਲ ਦੀ ਕਮਾਨ ਸੰਭਾਲੀ ਹੈ। ਅੱਜ ਜ਼ੋਨ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਦੀ ਅਗਵਾਈ ਵਿੱਚ ਕਿਸਾਨਾਂ ਦੇ ਜੱਥੇ ਨੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਰੇਲ ਰੋਕੋ ਅੰਦੋਲਨ ’ਚ ਸ਼ਾਮਲ ਹੋਏ। ਰੇਲ ਰੋਕੋ ਅੰਦੋਲਨ ਮੌਕੇ ਲਖਵਿੰਦਰ ਸਿੰਘ ਵਰਿਆਮਨੰਗਲ, ਜਰਮਨਜੀਤ ਸਿੰਘ ਬੰਡਾਲਾ ਨੇ ਸੰਬੋਧਨ ਕੀਤਾ।
ਨਿੱਜਰਪੁਰਾ ਟੌਲ ਪਲਾਜ਼ਾ ਵਿਖੇ ਕਿਸਾਨ ਸੰਘਰਸ਼ ਭੁੱਖ ਹੜਤਾਲ ’ਤੇ 12ਵੇਂ ਦਿਨ ਵਿੱਚ ਪੰਜ ਬੀਬੀਆਂ ਦੇ ਜੱਥੇ ਨੇ ਲੜੀਵਾਰ ਭੁੱਖ ਹੜਤਾਲ ਜਾਰੀ ਰੱਖੀ ਹੋਈ ਹੈ। ਇਸ ਮੌਕੇ ਮੰਗਲ ਸਿੰਘ ਰਾਮਪੁਰਾ, ਸੁਖਚੈਨ ਸਿੰਘ, ਸੱਜਣ ਸਿੰਘ ਨੰਬਰਦਾਰ ਸਤਨਾਮ ਸਿੰਘ, ਜਥੇਦਾਰ ਬਲਵੰਤ ਸਿੰਘ ਪੰਡੋਰੀ, ਸ਼ਮਸ਼ੇਰ ਸਿੰਘ, ਹਰਸ਼ਰਨ ਸਿੰਘ, ਅਮੋਲਕਜੀਤ ਸਿੰਘ ਨਰਾਇਣਗੜ, ਗੁਰਪਾਲ ਸਿੰਘ ਭੰਗਵਾਂ, ਬਲਕਾਰ ਸਿੰਘ ਦੇਵੀਦਾਸਪੁਰਾ, ਜਗਤਾਰ ਸਿੰਘ ਚੱਕ ਵਡਾਲਾ, ਅਮਰਜੀਤ ਸਿੰਘ ਮਿਆਣੀ, ਕਿਸ਼ਨਦੇਵ ਸਿੰਘ ਮਿਆਣੀ, ਨਿਰਮਲ ਸਿੰਘ ਪੁਨੀਆਂ, ਦਿਲਬਾਗ ਸਿੰਘ ਪਿੱਪਲੀ, ਸਰਬਜੀਤ ਸਿੰਘ ਮਰਾਏਵਾਲਾ ਨੇ ਸੰਬੋਧਨ ਕੀਤਾ।