(ਸਮਾਜ ਵੀਕਲੀ)
ਜੋ ਗ਼ਮਾਂ ਨੂੰ ਹੱਸ ਕੇ ਜਰਦਾ ਨਹੀਂ ਹੈ ,
ਉਸ ਦਾ ਜੀਵਨ ਖੁਸ਼ੀਆਂ ਨਾ’ ਭਰਦਾ ਨਹੀਂ ਹੈ ।
ਹਰ ਕਿਸੇ ਨੇ ਉਮਰ ਆਪਣੀ ਹੈ ਬਿਤਾਣੀ ,
ਬਦ-ਦੁਆਵਾਂ ਨਾ’ ਕੋਈ ਮਰਦਾ ਨਹੀਂ ਹੈ ।
ਹੋਵੇ ਜਿਸ ਦੇ ਕੋਲ ਹਿੰਮਤ ਤੇ ਭਰੋਸਾ ,
ਉਹ ਕਿਸੇ ਦੇ ਦਰ ਤੇ ਸਿਰ ਧਰਦਾ ਨਹੀਂ ਹੈ ।
ਆਪਣੀ ਮੰਜ਼ਲ ਜਿਸ ਨੇ ਪਾਣੀ ਹੋਵੇ ਯਾਰੋ ,
ਆਫ਼ਤਾਂ ਤੋਂ ਉਹ ਕਦੇ ਡਰਦਾ ਨਹੀਂ ਹੈ ।
ਜ਼ਿੰਦਗੀ ਕਾਮੇ ਲਈ ਜੋ ਹੈ ਲੁਟਾਂਦਾ
ਉਸ ਦੇ ਹਿਰਦੇ ਵਿੱਚੋਂ ਉਹ ਮਰਦਾ ਨਹੀਂ ਹੈ ।
ਜਿਸ ਕਵੀ ਨੇ ਲੋਕਾਂ ਖ਼ਾਤਰ ਲਿਖਿਆ ਹੁੰਦਾ ,
ਮੌਤ ਦੇ ਪਿੱਛੋਂ ਵੀ ਉਹ ਮਰਦਾ ਨਹੀਂ ਹੈ ।
ਮੰਨਿਆ ਇਸ ਨਾਲ ਚੰਗਾ ਨ੍ਹੀ ਮੋਹ ਕਰਨਾ ,
ਪਰ ਬਿਨਾਂ ਪੈਸੇ ਦੇ ਵੀ ਸਰਦਾ ਨਹੀਂ ਹੈ ।
ਮਹਿੰਦਰ ਸਿੰਘ ਮਾਨ
9915803554