ਜੋਕਰ ਤਾਸ਼ ਦੇ……

ਜਤਿੰਦਰ ਭੁੱਚੋ

(ਸਮਾਜ ਵੀਕਲੀ)

ਵੋਟਾਂ  ਬਦਲੇ ਖੁਸ਼ੀਆਂ ਤਲਾਸ਼ਦੇ ਰਹੇ
ਤਾਂਹੀਓਂ ਤਾਂ ਬਣੇ ਜੋਕਰ ਤਾਸ਼ ਦੇ ਰਹੇ ।
ਕੁਰਸੀ ਕੁਰਸੀ ਰਹੇ ਖੇਡਦੇ  ਹਾਕਮ
ਤੇ ਅਸੀਂ ਪਾਵਿਆਂ ਵੱਲ ਹੀ ਝਾਕਦੇ ਰਹੇ ।
ਜਸ਼ਨ ਏ ਅਜ਼ਾਦੀ  ਹਰ ਸਾਲ ਉਨ੍ਹਾਂ ਦਾ
ਤੇ ਅਸੀਂ ਪੈਰੀਂ ਬੇੜੀਆਂ ਹੀ ਕਿਆਸਦੇ ਰਹੇ  ।
ਕਾਫ਼ਲੇ ਬਣਾ ਤੁਰਦੇ ਤਾਂ ਮਿਲਦੇ ਹੱਕ ਵੀ
ਪਰ ਅਸੀਂ ਘੂਕ ਸੁੱਤੇ ਵਾਂਗ ਲਾਸ਼ ਦੇ ਰਹੇ  ।
ਭਟਕਦੇ ਟੁੱਕਰ ਦੇ ਟੁਕੜਿਆਂ ਲਈ ਦੇਖੋ
ਹੁਣ ਨਾ ਜ਼ਮੀਂ ਦੇ ਰਹੇ ਨਾ ਅਕਾਸ਼ ਦੇ ਰਹੇ।
ਜਾਗ ਪਏ ਨੇ ਹੁਣ ਕੁਝ ਕੁ ਜਿਊਣੇ ਵਰਗੇ
ਜੋ ਗੁਣਗਣਾਉੰਦੇ  ਗੀਤ.. ਪਾਸ਼ ਦੇ ਰਹੇ ।
ਵੋਟਾਂ  ਬਦਲੇ ਖੁਸ਼ੀਆਂ ਤਲਾਸ਼ਦੇ ਰਹੇ
ਤਾਂਹੀਓਂ ਤਾਂ ਬਣੇ ਜੋਕਰ ਤਾਸ਼ ਦੇ ਰਹੇ ।
ਜਤਿੰਦਰ ਭੁੱਚੋ 
9501475400

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜ਼ਿੰਦਗੀ ਦੀ ਬਾਜ਼ੀ ਹਾਰ ਲੋਕ ਗਾਇਕ ਬਲਬੀਰ ਤੱਖੀ ਨਾਮੀ ਪ੍ਰਦੇਸੀ ਸੱਚਮੁੱਚ ਤੁਰ ਗਿਆ
Next articleਪੰਜਾਬ ਕਾਂਗਰਸ ਦਾ ਸੰਕਟ: ਮੈਂ ਆਪਣੇ ਸਟੈਂਡ ’ਤੇ ਕਾਇਮ: ਸਿੱਧੂ