(ਸਮਾਜ ਵੀਕਲੀ)
ਪੈਂਦੀਆਂ ਧੁੰਦਾ ਠੰਢ ਵੀ ਪੈਂਦੀ, ਅੰਨਦਾਤਾ ਬੈਠਾ ਦਿੱਲੀ ਆ,
ਹਾਕਮ ਜਿਹੜੀ ਚਾਬਲੀ ਭਰਦੀ ,ਮਾਰਨੀ ਹੁਣ ਅਸੀਂ ਬਿੱਲੀ ਆ,
ਜੇ ਕਾਨੂੰਨ ਨਾ ਵਾਪਸ ਲੈਤਾ, ਤੈਨੂੰ ਵਕਤ ਅਸੀਂ ਪਾ ਦਿਆਂਗੇ,
ਜੇ ਹੁਣ ਤੂੰ ਨਾ ਸਮਝੀ ਦਿੱਲੀਏ, ਤੈਨੂੰ ਅਸੀਂ ਸਮਝਾ ਦਿਆਗੇ……!
ਟੋਏ ਪੁੱਟੇ, ਬੁਛਾੜਾਂ ਛੱਡੀਆਂ,ਸੂਰੇ ਕਦੇ ਨਾ ਰੁਕਦੇ ਆ,
ਜਦੋਂ ਜ਼ੁਲਮ ਦੀ ਅੱਤ ਹੈ ਹੁੰਦੀ,ਸੱਚੇ ਲੋਕ ਨਾ ਝੁਕਦੇ ਆ,
ਜੇ ਸਾਡੀ ਤੂੰ ਗੱਲ ਨਾ ਮੰਨੀ, ਤੈਨੂੰ ਜਮਾ ਝੁਕਾ ਦਿਆਂਗੇ,
ਜੇ ਹੁਣ ਤੂੰ ਨਾ ਸਮਝੀ ਦਿੱਲੀਏ, ਤੈਨੂੰ ਅਸੀਂ ਸਮਝਾ ਦਿਆਗੇ….!
ਵਕਤ ਅਜੇ ਹੈ ਤੈਨੂੰ ਦਿੱਤਾ ,ਵਾਪਸ ਲੈ ਲਾ ਕਾਨੂੰਨਾ ਨੂੰ,
ਲੰਘਿਆ ਸਮਾਂ ਨਾ ਵਾਪਸ ਆਉਂਦਾ,ਨਾ ਪਰਖ ਸਾਡੇ ਜਾਨੂੰਨਾ ਨੂੰ,
ਜੇ ਤੇਰੇ ਕੰਨ ਜੂੰ ਨਾ ਸਰਕੀ,ਇੱਟ ਨਾਲ ਇੱਟ ਖੜਕਾ ਦਿਆਂਗੇ,
ਜੇ ਹੁਣ ਤੂੰ ਨਾ ਸਮਝੀ ਦਿੱਲੀਏ, ਤੈਨੂੰ ਅਸੀਂ ਸਮਝਾ ਦਿਆਗੇ।
ਗਾਇਕ ,ਲੇਖਕ ਸਭ ਇੱਕਠੇ ਹੋਏ, ਕਿਸਾਨਾਂ ਦੇ ਨਾਲ ਖੜ੍ਹ ਗੲੇ ਆ,
ਜਿਹੜੀਆਂ ਤੂੰ ਨੇ ਚਾਲਾਂ ਚੱਲਦੀ , ਉਨ੍ਹਾਂ ਨੂੰ ਅਸੀਂ ਪੜ੍ਹ ਗੲੇ ਆ,
ਵਾਪਸ ਲੈ ਲਾ ਕਾਨੂੰਨ ਜੋ ਕਾਲੇ,ਨਹੀਂ ਤੇਰੀ ਵੀ ਕੁਰਸੀ ਘੁੰਮਾ ਦਿਆਂਗੇ,
ਜੇ ਹੁਣ ਤੂੰ ਨਾ ਸਮਝੀ ਦਿੱਲੀਏ, ਤੈਨੂੰ ਅਸੀਂ ਸਮਝਾ ਦਿਆਗੇ!
“ਬਲਕਾਰ ਭਾਈ ਰੂਪੇ” ਵਾਲਾ ,ਸੱਚ ਦੀ ਗੱਲ ਸੁਣਾਉਂਦਾ ਏ,
ਸ਼ਾਂਤੀ ਦੇ ਨਾਲ ਸਮਝ ਹਾਕਮਾਂ ,ਇਹੋ ਵਾਸਤਾ ਪਾਉਂਦਾ ਏ,
ਰਾਸ਼ਨ ਅਸੀਂ ਇੱਕਠਾ ਕੀਤਾ,ਲੰਗਰ ਬਦਾਮਾਂ ਲਾ ਦਿਆਂਗੇ,
ਜੇ ਹੁਣ ਤੂੰ ਨਾ ਸਮਝੀ ਦਿੱਲੀਏ ਤੈਨੂੰ ਅਸੀਂ ਸਮਝਾ ਦਿਆਗੇ!
ਬਲਕਾਰ ਸਿੰਘ “ਭਾਈ ਰੂਪਾ”,
ਰਾਮਪੁਰਾ ਫੂਲ, ਬਠਿੰਡਾ।
8727892570