ਨਵੀਂ ਦਿੱਲੀ (ਸਮਾਜ ਵੀਕਲੀ) : ਸਰਕਾਰ ਵੱਲੋਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ 30 ਦਸੰਬਰ ਨੂੰ ਗੱਲਬਾਤ ਦਾ ਸੱਦਾ ਭੇਜੇ ਜਾਣ ਦੌਰਾਨ ਇਕ ਕਿਸਾਨ ਆਗੂ ਨੇ ਸੋਮਵਾਰ ਨੂੰ ਕਿਹਾ ਕਿ ਉਹ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਆਪਣੀ ਮੁੱਖ ਮੰਗ ’ਤੇ ਕਾਇਮ ਹਨ। ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਇਸ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ, ‘‘ ਅਸੀਂ ਮੀਟਿੰਗ ਵਿੱਚ ਹਿੱਸਾ ਲਵਾਂਗੇ ਅਤੇ ਚਾਹਾਂਗੇ ਕਿ ਜਿਹੜੀ ਤਜਵੀਜ਼ ਅਸੀਂ ਤਿਆਰ ਕੀਤੀ ਹੈ ਉਸ ’ਤੇ ਚਰਚਾ ਹੋਵੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੇ ਇਹ ਠੀਕ ਰਹਿੰਦਾ ਹੈ, ਤਾਂ ਅਸੀਂ ਹੋਰਨਾਂ ਮੁੱਦਿਆਂ ’ਤੇ ਗੱਲ ਕਰਾਂਗੇ। ਜੇ ਸਰਕਾਰ ਨਹੀਂ ਮੰਨਦੀ, ਤਾਂ ਅਸੀਂ ਅੱਗੇ ਗੱਲਬਾਤ ਕਰਾਂਗੇ। ਸਰਕਾਰ ਨੂੰ ਸਾਨੂੰ ਸੁਣਨਾ ਹੀ ਪਵੇਗਾ ਅਤੇ ਕਾਨੂੰਨ ਵਾਪਸ ਲੈਣੇ ਪੈਣਗੇ। ਜੇ ਸਰਕਾਰ ਸਾਡੀ ਗੱਲ ਨਹੀਂ ਸੁਣਦੀ ਤਾਂ ਅਸੀਂ ਇਥੇ ਹੀ ਡਟੇ ਰਹਾਂਗੇ।
HOME ਜੇ ਸਰਕਾਰ ਮੰਗਾਂ ਨਹੀਂ ਮੰਨਦੀ ਤਾਂ ਅਸੀਂ ਇਥੇ ਹੀ ਡਟੇ ਰਹਾਂਗੇ: ਟਿਕੈਤ