ਜੇ ਭਾਖੜਾ ਡੈਮ ਨਾ ਹੁੰਦਾ, ਪੰਜਾਬ ਦਾ ਬਹੁਤ ਨੁਕਸਾਨ ਹੋਣਾ ਸੀ: ਏ ਕੇ ਅਗਰਵਾਲ

ਰੂਪਨਗਰ, ਪੰਜਾਬ (ਹਰਜਿੰਦਰ ਛਾਬੜਾ) ਪੰਜਾਬ ਦੇ ਰੂਪਨਗਰ ਜਿਲ੍ਹੇ ਵਿਚ ਹੜ੍ਹ ਵਰਗੇ ਹਾਲਾਤਾਂ ਨੂੰ ਵੇਖਦੇ ਹੋਏ ਭਾਖੜਾ ਬਿਆਸ ਮੈਨੇਜਮੇਂਟ ਬੋਰਡ ਦੇ ਚੀਫ ਇੰਜੀਨੀਅਰ ਅਤੇ ਡਿਪਟੀ ਕਮਿਸ਼ਨਰ ਰੂਪਨਗਰ ਵਿਚਕਾਰ ਹੜ੍ਹ ਦੀ ਹਾਲਤ ਦੇ ਮੱਦੇਨਜਰ ਇੱਕ ਬੈਠਕ ਹੋਈ, ਜਿਸ ਵਿਚ ਭਾਖੜਾ ਡੈਮ ਦੇ ਜਲ ਪੱਧਰ ਨੂੰ ਲੈ ਕੇ ਗੱਲਬਾਤ ਕੀਤੀ ਗਈ।

ਭਾਖੜਾ ਬਿਆਸ ਮੈਨੇਜਮੇਂਟ ਬੋਰਡ ਦੇ ਚੀਫ ਇੰਜੀਨੀਅਰ ਨੇ ਗੱਲਬਾਤ ਕਰਦੇ ਹੋਏ ਕਿਹਾ ਭਾਰੀ ਬਾਰਿਸ਼ ਕਾਰਨ ਭਾਖੜਾ ਡੈਮ ਦੀ ਗੋਵਿੰਦ ਸਾਗਰ ਝੀਲ ਵਿਚ 1,00,000 ਕਿਊਸਿਕ ਪਾਣੀ ਆ ਰਿਹਾ ਹੈ, ਜਿਸ ਦੇ ਚਲਦੇ ਗੋਵਿੰਦ ਸਾਗਰ ਝੀਲ ਦਾ ਜਲ ਪੱਧਰ 1681 ਪਾਇੰਟ 3 ਫੀਟ ਤੱਕ ਪਹੁਂਚ ਚੁੱਕਿਆ ਹੈ। ਇਸ ਕਾਰਨ ਭਾਖੜਾ ਡੈਮ ਦੇ ਫਲਡ ਗੇਟ 8 ਫੀਟ ਤੱਕ ਖੋਲ ਦਿੱਤੇ ਗਏ ਹਨ। ਡੈਮ ਦੇ ਸਪਿਲਵੇ ਤੋਂ 41000 ਕਿਊਸੇਕ ਪਾਣੀ ਛੱਡਿਆ ਜਾ ਰਿਹਾ ਹੈ ਜਦਕਿ ਟਰਬਾਇਨ ਤੋਂ 36000 ਕਿਊਸੇਕ ਪਾਣੀ ਛੱਡਿਆ ਜਾ ਰਿਹਾ ਹੈ  ਜੋ ਕਿ ਕੁਲ ਮਿਲਾ ਕੇ 77000 ਕਿਊਸਿਕ ਪਾਣੀ ਹੋ ਗਿਆ ਹੈ। ਉਥੇ ਹੀ ਡਿਪਟੀ ਕਮਿਸ਼ਨਰ ਰੂਪਨਗਰ ਸੁਮਿਤ ਜਰੰਗਲ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਪਿੰਡ ਪਿੰਡ ਜਾਕੇ ਹਲਾਰਤਾਂ ਦਾ ਜਾਇਜ਼ਾ ਲੈ ਰਹੇ ਹਨ। ਸਤਲੁਜ ਦਰਿਆ ਦੇ ਕੰਡੇ ਬਸੇ ਪਿੰਡ ਵਿਚ ਜਿੰਨੇ ਵੀ ਸਕੂਲ ਅਜਿਹੇ ਹਨ ਅਤੇ ਜਿੱਥੇ ਉੱਤੇ ਪਾਣੀ ਦਾ ਖ਼ਤਰਾ ਹੈ ਉੱਥੇ ਛੁੱਟੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਬੱਚਿਆਂ ਔਰਤਾਂ ਅਤੇ ਬਜ਼ੁਰਗਾਂ ਦੀ ਸੁਰੱਖ਼ਿਆ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਹੇਠਲੇ ਇਲਾਕੀਆਂ ਤੋਂ ਊਪਰਿ ਇਲਾਕਿਆਂ ਵਿਚ ਆਉਣ ਦੀ ਅਪੀਲ ਵੀ ਕੀਤੀ ਗਈ। ਜ਼ਿਕਰਯੋਗ ਹੈ ਕਿ ਪੰਜਾਬ ‘ਚ ਬੀਤੇ ਦੋ ਦਿਨ ਤੋਂ ਪੈ ਰਹੀ ਭਾਰੀ ਬਾਰਿਸ਼ ਅਤੇ ਭਾਖੜਾ ਤੋਂ ਲਗਾਤਾਰ ਛੱਡੇ ਜਾ ਰਹੇ ਵਾਧੂ ਪਾਣੀ ਕਾਰਨ 200 ਤੋਂ ਵੱਧ ਪਿੰਡ ਪਾਣੀ ਦੀ ਲਪੇਟ ‘ਚ ਆ ਗਏ ਹਨ। ਪੰਜਾਬ ‘ਚ ਪਾਣੀ-ਪਾਣੀ ਹੋਣ ਕਰ ਕੇ ਹੜ੍ਹ ਦੇ ਹਾਲਾਤ ਪੈਦਾ ਹੋ ਚੁੱਕੇ ਹਨ ਅਤੇ ਕਈ ਲੋਕ ਘਰਾਂ ਤੋਂ ਬੇਘਰ ਹੋ ਗਏ ਹਨ।

Previous articleUndemocratic backstop must be scrapped: Johnson
Next articleਪਰਨੀਤ ਕੌਰ ਨਾਲ 23 ਲੱਖ ਦੀ ਠੱਗੀ ਬਾਰੇ ਨਵਾਂ ਖੁਲਾਸਾ, ਬੈਂਕ ਮੈਨੇਜਰ ਗ੍ਰਿਫ਼ਤਾਰ