ਜੁੱਤੀ ਮੇਰੀ ਪੈਰ ਵੱਢਦੀ (ਗੀਤ)

(ਸਮਾਜ ਵੀਕਲੀ)

ਹੌਲੀ ਤੁਰ ਵੇ ਨਣਦ ਦਿਆ ਵੀਰਾ, ਕਿਉਂ ਕਰਦਾ ਕਚੀਰਾ,ਵੇ ਜੁੱਤੀ ਮੇਰੀ ਪੈਰ ਵੱਢਦੀ,

ਕੱਢਿਆ ਏ ਘੁੰਢ ਉੱਤੋਂ ਘੱਗਰਾ ਵੀ ਭਾਰਾ ਵੇ, ਅੱਗੇ ਅੱਗੇ ਜਾਵੇ ਦੱਸ ਕਾਹਤੋਂ ਸਰਦਾਰਾ ਵੇ,ਜਾਨ ਸੁੱਕਦੀ ਨਾ ਵਾਟ ਭੈੜੀ ਮੁੱਕਦੀ ਵੇ ਲਾਟ ਜਿਵੇਂ ਪਵੇ ਅੱਗ ਦੀ,ਹੌਲੀ ਤੁਰ ਵੇ ਨਣਦ ਦਿਆ ਵੀਰਾ, ਕਿਉਂ ਕਰਦਾ ਕਚੀਰਾ, ਵੇ ਜੁੱਤੀ ਮੇਰੀ ਪੈਰ ਵੱਢਦੀ,

ਕੱਚੀਆਂ ਰਾਹਾਂ ਤੇ, ਦੂਰ ਸਹੁਰਿਆਂ ਦਾ ਪਿੰਡ ਵੇ, ਨਿੱਕਿਆਂ ਜਵਾਕਾਂ ਵਾਂਗੂੰ ਫ਼ੜੀ ਬੈਠਾ ਹਿੰਡ ਵੇ, ਮੂੰਹੋਂ ਬੋਲ ਦੇ, ਦਿਲਾਂ ਦੀ ਘੁੰਡੀ ਖੋਲ੍ਹ ਦੇ,ਜੋ ਦਿਲ ਚ ਘਰੋੜ ਲੱਗ ਦੀ, ਹੌਲੀ ਤੁਰ ਵੇ ਨਣਦ ਦਿਆ ਵੀਰਾ ਕਿਉਂ ਕਰਦਾ ਕਚੀਰਾ ਵੇ ਜੁੱਤੀ ਮੇਰੀ ਪੈਰ ਵੱਢਦੀ ,

ਮੈਂ ਰਾਤ ਦੀ ਰਾਣੀ , ਤੂੰ ਚੰਨਾ ਸਿਖ਼ਰ ਦੁਪਹਿਰ ਵੇ , ਨਾਲ਼ ਨਾਲ਼ ਚੱਲ ਤੂੰ ਕਮਾ ਨਾ ਐਡਾ ਕਹਿਰ ਵੇ,ਗੋਦੀ ਚੱਕ ਲੈ, ਪ੍ਰਿੰਸ ਥੋੜ੍ਹਾ ਹੱਸ ਲੈ,ਵੇ ਵੇਖੀ ਤੇਰੇ ਨਾਲ਼ ਫੱਬਦੀ,

ਹੌਲੀ ਤੁਰ ਵੇ ਨਣਦ ਦਿਆ ਵੀਰਾ ਕਿਉਂ ਕਰਦਾ ਕਚੀਰਾ ਵੇ ਜੁੱਤੀ ਮੇਰੀ ਪੈਰ ਵੱਢਦੀ,

ਰਣਬੀਰ ਸਿੰਘ ਪ੍ਰਿੰਸ
ਸ਼ਾਹਪੁਰ ਕਲਾਂ ਆਫ਼ਿਸਰ ਕਾਲੋਨੀ ਸੰਗਰੂਰ 9872299613

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਲਾਨਾ ਸਮਾਗਮ ਸਬੰਧੀ ਕਾਰਜਕਾਰਨੀ ਦੀ ਇਕੱਤਰਤਾ 9 ਅਕਤੂਬਰ ਨੂੰ
Next articleਵਾਤਾਵਰਣ ਬਚਾਈਏ