ਜਿੰਦਗੀ ਬਾਰੇ ਰੀਝਾਂ ਗਰਜ਼ਾਂ ਸ਼ੌਕ…..

(ਸਮਾਜ ਵੀਕਲੀ)

ਜਿੰਦਗੀ ਬਾਰੇ ਰੀਝਾਂ ਗਰਜ਼ਾਂ ਸ਼ੌਂਕ ਬਗੈਰਾ ਕਿ,ਪਰ ਅਵੱਲੇ ਹੋਣੇ ਚਾਹੀਦੇ !
ਹਰ ਵਾਰੀ ਖੁਦ ਭਰੇ ਮੋਹ ਜਜਬਾਤਾਂ ਹੱਥੋਂ,ਪੂਰੇ ਸਾਫ਼ ਸੁਵੱਲੇ ਹੋਣੇ ਚਾਹੀਦੇ।

ਜਿਸ ਵਿੱਚ ਨਾਹੀਂ ਬੇਗਾਨਗੀ ਦੀ ਭਾਸ਼ਾ,ਨਫਰਤ ਦੀ ਉਂਗਲ ਵੀ ਨਾ ਉੱਠੇ,
ਇਹ ਪਰ ਪ੍ਰੇਮ ਪਰੁੱਚੀਆਂ ਰੂਹਾਂ ਵੱਲੋਂ,ਡਾਕੀਏ ਦੇ ਹੱਥ ਘੱਲੇ ਹੋਣੇ ਚਾਹੀਦੇ।

ਕਿਸੇ ਦੇ ਘਰ ਸ਼ਾਲਾ ਦਸਤਕ ਨਾ ਦੇਵੇ ਕਿ,ਬਣਕੇ ਗੂਸੈਲ਼ੀ ਬੇਵਫਾਈ ਕਦੇ,
ਜੀ ਆਓ ਜੀ,ਦੇ ਸੁਆਗਤ ਬੁੱਲ੍ਹਾਂ ਤੇ ਉਡੀਕਾਂ ਦੇ ਵਿੱਚ ਮੱਲੇ ਹੋਣੇ ਚਾਹੀਦੇ!

ਜੀਰ ਜੀਰ ਕੇ ਜੋ ਮੁਹੱਬਤ ਵਸੂਲ ਲਈ,ਰੂਹ ਮੇਰੀ ਅੰਦਰ ਕੈਸੀ ਭਰ ਦਿੱਤੀ ,
ਕਦੇ ਕਦਾਈਂ ਝੂਠ ਮੂਠ ਲੜਦਿਆਂ ਵੱਜੇ ਘਰੂੰਡ,ਵੀ ਤਾਂ ਅੱਲ੍ਹੇ ਹੋਣੇ ਚਾਹੀਦੇ।

ਖੁਸ਼ਕੀ ਮਾਰੀ ਰੁੱਤ ਦੇ ਅੰਦਰ ਕਿੰਨੇ ਸਾਰੇ ਤੋਹਫ਼ੇ ਦੇ ਗਿਓਂ ਹੰਢਾਉਣ ਦੇ ਲਈ
ਮੋਹ ਬਾਰੇ ਮੋਹ ਦੇ ਹੋਏ ਭਰਵੇਂ ਗੁਲਦਸਤੇ,ਦੋਹਾਂ ਰੀਝਾਂ ਦੇ ਪੱਲੇ ਹੋਣੇ ਚਾਹੀਦੇ !

ਬਿਜੜਾ-ਬਿਜੜੀ ਮਾਹਿਰ ਦੇਖਣਾ,ਵਸੇਬਾ ਗੁੰਦ ਬਣਾ ਲੈਂਦੇ ਨੇ ਨਵ ਬੋਟਾਂ ਦਾ,
ਕਾਸ਼ੀਦਕਾਰੀਆਂ ਲਈ ਹਰ ਇੱਕ ਤੀਲੇ ਬੁਣੇ ਉੱਪਰ ਤੇ ਥੱਲੇ ਹੋਣੇ ਚਾਹੀਦੇ ।

ਮੁਹੱਬਤ ਰੰਗ ਤਾਂ ਫਿਰ ਫੜਦੀ ਹੀ ਜਾਂਦੀ,ਅੱਗਿਓਂ ਉਡੀਕਣ ਜੋ ਬਾਹਵਾਂ ਜਦ,
ਸ਼ਾਂਤ ਰਸੀ ਰੁਮਕਦੇ ਝਰਨੇ ਬਿਨ ਸ਼ਰਤ,ਇੱਕੱਲੜੇ ਨਹੀਂ ਦੁਵੱਲੇ ਹੋਣੇ ਚਾਹੀਦੇ ।

ਸੁਖਦੇਵ ਸਿੱਧੂ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next articleਸਵੱਛਤਾ ਸਰਵੇਖਣ ‘ਚ ਮੋਹਰੀ ਹੋਣਾ ਸੂਬੇ ਦੀ ‘ਰੰਗਲਾ ਪੰਜਾਬ’ ਵੱਲ ਵੱਡੀ ਪੁਲਾਂਘ -ਸੱਜਣ ਸਿੰਘ