ਜਿਲੇ ਵਿੱਚ 13 ਨਵੇ ਪਾਜੇਟਿਵ ਮਰੀਜ ਆਉਣ ਨਾਲ ਗਿਣਤੀ 266ਹੋ ਗਈ ਹੈ

  • 11 ਮਰੀਜ ਬੀ ਐਸ ਐਫ ਦੇ ਅਤੇ ਇਕ ਮਰੀਜ ਸੈਲ ਦੇ ਨਜਦੀਕ ਦੇ ਪਿੰਡ ਦਾ ਹੈ
  • ਜਿਲੇ ਵਿੱਚ ਕੋਰੋਨਾ ਨਾਲ ਮੌਤਾ ਦੀ ਗਿਣਤੀ 9 ਹੋ ਗਈ ਹੈ

ਹੁਸ਼ਿਆਰਪੁਰ (ਸਮਾਜਵੀਕਲੀ)  ਅੱਜ ਕੋਵਿਡ -19 ਦੇ ਸ਼ੱਕੀ ਲੱਛਣਾ ਵਾਲੇ ਲਏ ਗਏ ਸੈਪਲਾਂ ਵਿੱਚੋ 697 ਸੈਪਲਾਂ ਦੀ ਰਿਪੋਟ ਆਉਣ ਤੇ ਜਿਲੇ ਦੇ 13 ਪਾਜੇਟਿਵ ਕੇਸ ਰਿਪੋਟ ਹੋਣ ਨਾਲ ਕੁੱਲ ਪਾਜੇਟਿਵ ਮਰੀਜਾਂ  ਦੀ ਗਿਣਤੀ 266 ਹੋ ਗਈ ਹੈ ਤੇ   11 ਪਾਜੇਟਿਵ ਕੇਸ ਬੀ. ਐਸ. ਐਫ. ਕੈਪ ਖੜਕਾ ਦੇ ਜਵਾਨਾ ਦੇ ਹਨ ਜਦ ਕਿ 1 ਕੇਸ ਸੈਲਾ ,  ਪੀ. ਐਚ. ਸੀ. ਪੋਸੀ , ਦਾ ਹੈ ਤੇ ਜਿਲੇ ਵਿੱਚ ਕੋਰੋਨਾ ਨਾਲ ਇਕ ਹੋਰ ਮੌਤ ਹੋਈ ਹੈ।

ਸੁਰਿੰਦਰ ਕੁਮਾਰ 58 ਸਾਲਾ ਜਲੰਧਰ ਦੇ ਕਿਸੇ ਨਿਜੀ ਹਸਪਤਾਲ ਵਿੱਚ ਦਾਖਿਲ ਸੀ ਜਿਥੇ ਉਸ ਦੀ ਸੇਵੇਰ ਮੌਤ ਹੋ ਗਈ ਤੋ ਉਸ ਦਾ ਸੈਪਲ ਪਾਜੇਟਿਵ ਆਇਆ ਹੈ ਇਹ ਵਾਸੀ ਟਾਡਾ ਦੇ ਨਜਦੀਕ ਅਹੀਆ ਪੁਰ ਵਿੱਚ ਇਸ ਵੇਲੇ ਇਸ ਦਾ ਸੰਸਕਾਰ ਚਲ ਰਿਹਾ ਹੈ । ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋ ਸੈਪਲ ਲੈਣ ਦੀ ਗਿਣਤੀ ਵਧਣ ਨਾਲ ਪਾਜੇਟਿਵ ਕੇਸਾਂ ਦੀ ਗਿਣਤੀ ਵੀ ਵੱਧੀ ਹੈ ।

ਜਿਲੇ ਵਿੱਚ ਹੁਣ ਤੱਕ ਕੋਵਿਡ -19 ਦੇ ਸ਼ੱਕੀ ਵਿਆਕਤੀਆਂ ਦੇ 21231 ਸੈਪਲ ਲਏ ਗਏ ਜਿਨਾਂ ਵਿੱਚੋ 19580 ਸੈਪਲ ਨੈਗਟਿਵ ਅਤੇ 1378 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ, ਇੰਨਵੈਲਡ ਸੈਪਲ 30 ਹਨ । ਜਿਲੇ ਵਿੱਚ ਇਸ ਬਿਮਾਰੀ ਨਾਲ ਕੁੱਲ 9 ਮੌਤਾਂ ਹੋਈਆ ਹਨ ਅਤੇ 68 ਕੇਸ ਐਕਟਿਵ ਹਨ । ਜਦ ਕਿ 189 ਵਿਆਕਤੀ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ । ਸਿਹਤ ਐਡਵਾਈਜਰੀ ਸਬੰਧੀ ਉਹਨਾਂ ਕਿਹਾ ਕਿ ਘਰੋ ਬਾਹਰ ਨਿਕਲਣ ਸਮੇ ਮੂੰਹ ਤੇ ਮਾਸਿਕ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਜਰੂਰ ਕੀਤੀ ਜਾਵੇ ਤਾੰ ਜੋ ਕੋਰੋਨਾ ਵਾਇਰਸ ਦੇ ਸਮਾਜਿਕ ਫਲਾ ਨੂੰ ਰੋਕਿਆ ਜਾ ਸਕੇ ।

Previous articleਸ਼ਗਨਾਂ ਦੀ ਫੁਲਕਾਰੀ
Next articleनाबार्ड ने अपने स्थापना दिवस पर कपूरथला जिले में विभिन्न परियोजनाओं को मंजूरी दी