ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ): ਲੋਕਾਂ ਨੂੰ ਸਾਫ ਸੁਥਰਾਂ ਤੇ ਮਿਆਰੀ ਖਾਦ ਪਦਾਰਥ ਮੁਹਾਈਆ ਕਰਵਾਉਣਾ ਯਕੀਨੀ ਬਣਾਉਣ ਲਈ ਅਤੇ ਫੂਡ ਸੇਫਟੀ ਐਡ ਸਟੈਰਟਡ ਐਕਟ ਦੀ ਪਾਲਣਾ ਮੱਦੇ ਨਜਰ ਜਿਲਾ ਸਿਹਤ ਅਫਸਰ ਡਾ ਸੁਰਿੰਦਰ ਸਿੰਘ ਵੱਲੋ ਇਕ ਸ਼ਿਕਾਇਤ ਦੇ ਅਧਾਰ ਤੇ ਈਜੀ. ਡੇ ਮਾਲ ਰੋਡ ਅਤੇ ਫਗਵਾਰਾ ਚੋਕ ਗਰੋਸਰੀ ਸਟੋਰਾਂ ਤੇ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਮੋਕੇ ਤੇ ਮਿਆਦ ਪੁਗੀਆ ਵਸਤੂਆਂ ਨੂੰ ਨਸ਼ਟ ਕਰਵਾਇਆ ਗਿਆ ।
ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਜਿਲਾਂ ਸਿਹਤ ਅਫਸਰ ਨੇ ਦੱਸਿਆ ਕਿ ਉਪਰੋਕਤ ਗਰੋਸਰੀ ਸਟੋਰ ਵੱਲੋ ਮਿਆਦ ਪੁਗ ਚੁਕੀਆਂ ਅਤੇ ਨਜਦੀਕੀ ਮਿਆਦ ਪੁਗ ਚੁਕਣ ਵਾਲੀਆਂ ਵਸਤੂਆਂ ਵੀ ਵਿਕਰੀ ਜੋਰਾਂ ਤੇ ਕੀਤੀ ਜਾ ਰਹੀ ਹੈ ਅਤੇ ਕਿਸੇ ਗ੍ਰਾਹਕ ਵੱਲੋ ਇਹਨਾਂ ਵਸਤੂਆਂ ਨੂੰ ਖਰੀਦਣ ਤੋ ਬਆਦ ਸੇਵਨ ਕਰਨ ਨਾਲ ਸਿਹਤ ਤੇ ਹੋਏ ਪ੍ਰਭਾਵ ਕਾਰਨ ਡਿਪਟੀ ਕਮਿਸ਼ਨਰ ਰਾਹੀ ਸ਼ਿਕਾਇਤ ਪ੍ਰਾਪਤ ਹੋਈ ਸੀ ਇਸ ਤੇ ਤਰੁੰਤ ਕਾਰਵਾਈ ਕਰਦੇ ਹੋਏ ਚੈਕਿੰਗ ਕੀਤੀ ਗਈ
ਉਹਨਾਂ ਈਜੀ ਡੇ ਗਰੋਸਰੀ ਸਟੋਰ ਦੇ ਮੈਨਜਰ ਨੂੰ ਤਾੜਨਾ ਕਰਦੇ ਹੋਏ ਫੂਡ ਸੇਫਟੀ ਅਚੇ ਸਟੈਰਡ ਦੀਆਂ ਗਾਈਡ ਲਾਇਨਾਂ ਦੀ ਪਾਲਣਾ ਅਨੁਸਾਰ ਮਿਆਦ ਪੁਗ ਚੁਕੀਆ ਵਸਤੂਆਂ ਦੀ ਵਿਕਰੀ ਨਾ ਕਰਨ ਅਤੇ ਕੋਰੋਨਾ ਮਹਾਂਮਾਰੀ ਦੋਰਾਨ ਗ੍ਰਾਹਕਾਂ ਲਈ ਸੈਨੇਟਾਈਜਰ ਅਤੇ ਸਮਾਜਿਕ ਦੂਰੀ ਰੱਖਣ ਲਈ ਪ੍ਰਬੰਦ ਕਰਨ ਦੀ ਹਾਦਇਤ ਕੀਤੀ । ਇਸ ਮੋਕੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਖਾਣ ਪੀਣ ਵਾਲੀਆਂ ਵਸਤੂਆਂ ਖਰੀਦਣ ਸਮੇ ਖੁਲੀਆਂ , ਅਨ ਬ੍ਰਾਡ ਅਤੇ ਸਬ ਸਟੈਡਰਡ ਵਸਤੂਆਂ ਨਾ ਖਰੀਦੀਆ ਜਾਣ ਤਾਂ ਜੋ ਉਹਨਾਂ ਦੀ ਸਿਹਤ ਨਾ ਖਲਵਾੜ ਨਾ ਹੋਵੇ । ਇਸ ਮੋਕੇ ਟੀਮ ਵਿੱਚ ਰਾਮ ਲੁਭਾਇਆ , ਨਸੀਬ ਚੰਦ , ਗੁਰਵਿੰਦਰ ਸਿੰਘ ਮੀਡੀਆ ਵਿੰਗ ਤੋ ਹਾਜਰ ਸਨ ।