‘ਜਿਗਰਾ’ ਟਰੈਕ ਨਾਲ ਗਾਇਕ ਗੁਰਬਖਸ਼ ਸੌਂਕੀ ਨੇ ਭਰੀ ਹਾਜ਼ਰੀ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸੁਰੀਲੀ ਸੁਰ ਦਾ ਸਿਰਨਾਵਾਂ ਗਾਇਕ ਗੁਰਬਖਸ਼ ਸ਼ੌਂਕੀ ਅਣਗਿਣਤ ਸਿੰਗਲ ਟਰੈਕ ਸਰੋਤਿਆਂ ਦੀ ਝੋਲੀ ਪਾ ਚੁੱਕਾ ਹੈ। ਇਸ ਕੜੀ ਤਹਿਤ ਹੀ ਉਸ ਨੇ ਆਪਣਾ ਟਰੈਕ ‘ਜਿਗਰਾ’ ਬੀਤੀ 6 ਫਰਵਰੀ ਨੂੰ ਯੂ ਟਿਊਬ ਚੈਨਲ ਤੇ ਰਿਲੀਜ਼ ਕੀਤਾ। ਜਿਸ ਨੂੰ ਸਰੋਤਿਆਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਸ਼ੌਂਕੀ ਨੇ ਜਾਣਾਕਰੀ ਦਿੰਦਿਆਂ ਦੱਸਿਆ ਕਿ ਅਮਰ ਜਿੰਦੋਵਾਲੀਆ ਦੀ ਇਸ ਪੇਸ਼ਕਸ਼ ਨੂੰ ਹਿਲ ਟਾਪ ਮਿਊਜਕ ਵਲੋਂ ਲਾਂਚ ਕੀਤਾ ਗਿਆ। ਜਿਸ ਦੇ ਬੋਲਾਂ ਨੂੰ ਅਮਰ ਜਿੰਦੋਵਾਲੀਆ ਨੇ ਰਚਿਆ ਤੇ ਸੰਗੀਤਕ ਸੇਵਾਵਾਂ ਵਿਨੈ ਕਮਲ ਨੇ ਨਿਭਾਈਆਂ। ਇਸ ਦੇ ਡਾਇਰੈਕਟਰ ਰਮਨ ਕੁਮਾਰ ਹਨ। ਗੁਰਬਖਸ਼ ਸ਼ੌਂਕੀ ਦੀ ਇਸ ਪੇਸ਼ਕਸ਼ ਨੂੰ ਸਰੋਤੇ ਬੇਹੱਦ ਪਸੰਧ ਕਰ ਰਹੇ ਹਨ।

Previous articleਵਿਰੋਧੀਆਂ ਨੇ ਕਿਸਾਨਾਂ ਨੂੰ ਗੁਮਰਾਹ ਕੀਤਾ: ਮੋਦੀ
Next articleਮੋਦੀ ਦੇ ਭਾਸ਼ਨ ਮੌਕੇ ਵਿਰੋਧੀ ਧਿਰ ਵੱਲੋਂ ਵਾਕਆਊਟ