ਜਾਦੂਜੰਡਾ ਦੇ ਕਿਸਾਨ ਦੀ ਹਵੇਲੀ ਤੋਂ ਟਰੈਕਟਰ ਦਾ ਸਮਾਨ, ਪੀਰਾਂ ਦੀ ਜਗ੍ਹਾ ਸਮੇਤ 3 ਚੋਰੀਆਂ

ਚੋਰ ਜਲਦੀ ਹੀ ਪੁਲਿਸ ਦੇ ਸ਼ਕੰਜੇ ਵਿੱਚ ਹੋਣਗੇ-ਐਸ. ਐਸ. ਪੀ

ਹੁਸ਼ਿਆਰਪੁਰ /ਨਸਰਾਲਾ ਸਮਾਜ ਵੀਕਲੀ (ਚੁੰਬਰ)- ਪਿੰਡਾਂ ਵਿੱਚ ਲਗਾਤਾਰ ਹੋ ਰਹੀਆਂ ਚੋਰੀਆਂ ਦੇ ਕਾਰਨ ਜਿਥੇ ਇਲਾਕਾ ਨਿਵਾਸੀ ਪ੍ਰੇਸ਼ਾਨੀ ਦੇ ਆਲਮ ਵਿੱਚ ਹਨ, ਆਪਣੀ ਜਾਨ ਮਾਲ ਦੀ ਰਾਖੀ ਪ੍ਰਤੀ ਚਿੰਤਤ ਹਨ, ਉਥੇ ਪੁਲਿਸ ਪ੍ਰਸ਼ਾਸ਼ਨ ਦੀ ਬੇ-ਖ਼ਬਰੀ ਤੇ ਲਾਪਰਵਾਹੀ ਕਾਰਨ ਲੋਕਾਂ ਵਿੱਚ ਗੁੱਸਾ ਵੀ ਪਾਇਆ ਜਾ ਰਿਹਾ ਹੈ। ਚੋਰੀਆਂ ਦੀ ਲਗਾਤਾਰਤਾ ਤਹਿਤ ਲੜ੍ਹੀ ਨੂੰ ਅੱਗੇ ਤੋਰਦਿਆਂ ਪਿੰਡ ਜਾਦੂਜੰਡਾ ਵਿਖੇ ਇੱਕ ਕਿਸਾਨ ਦੀ ਹਵੇਲੀ ਵਿਚੋਂ ਟਰੈਕਟਰ ਦਾ ਤੇ ਹੋਰ ਸਮਾਨ ਚੋਰੀ ਕਰ ਲੈਣ ਦੇ ਨਾਲ ਹੀ ਪਿੰਡ ਵਿਚੋਂ ਪੀਰਾਂ ਦੀ ਜਗ੍ਹਾ ਤੋਂ ਵੀ ਕੀਮਤੀ ਸਮਾਨ ਤੇ ਇੱਕ ਕਿਸਾਨ ਦੀ ਮੋਟਰ ਤੋਂ ਤਾਰਾਂ ਸਮੇਤ 3 ਚੋਰੀਆਂ ਦਾ ਸਮਾਚਾਰ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਹਵੇਲੀ ਦੇ ਮਾਲਕ ਮਨਦੀਪ ਸਿੰਘ ਸੁੱਖਾ ਜੰਡਾ ਪੁੱਤਰ ਸਤਨਾਮ ਸਿੰਘ ਵਾਸੀ ਜਾਦੂ ਜੰਡਾ ਨੇ ਦੱਸਿਆ ਕਿ ਰਾਤ ਜਦੋਂ ਉਹ ਆਪਣੀ ਹਵੇਲੀ ਤੋਂ ਘਰ ਆਏ ਤਾਂ ਸਭ ਕੁਝ ਠੀਕ ਠਾਕ ਸੀ। ਪਰ ਜਦੋਂ ਸਵੇਰੇ ਉਸ ਦਾ ਭਰਾ ਮਨਿੰਦਰ ਸਿੰਘ ਹਵੇਲੀ ਗਿਆ ਤਾਂ ਉਸ ਨੇ ਦੇਖਿਆ ਕਿ ਅਣਪਛਾਤਿਆਂ ਵਲੋਂ ਟਰੈਕਟਰ ਦਾ ਸਮਾਨ, 50 ਲੀਟਰ ਡੀਜ਼ਲ ਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ ਗਿਆ ਸੀ। ੳਨ੍ਹਾਂ ਦੱਸਿਆ ਕਿ ਚੋਰਾਂ ਵਲੋਂ ਉਨ੍ਹਾਂ ਦੀ ਹਵੇਲੀ ਅੰਦਰ ਹੀ ਲੱਗੀ ਮੋਟਰ ਦੀਆਂ ਤਾਰਾਂ ਵੀ ਚੋਰੀ ਕਰ ਲਈਆ ਗਈਆਂ ਹਨ। ਇਸੇ ਤਰ੍ਹਾਂ ਹੀ ਪਿੰਡ ਜਾਦੂ ਜੰਡਾਂ ਦੇ ਲੋਕਾਂ ਨੇ ਦੱਸਿਆ ਕਿ ਅਣਪਛਾਤਿਆਂ ਵਲੋਂ ਪੀਰਾਂ ਦੀ ਜਗ੍ਹਾ ਨੂੰ ਵੀ ਨਹੀਂ ਬਖ਼ਸ਼ਿਆ ਗਿਆ ਤੇ ਉਥੋਂ ਵੀ ਕੀਮਤੀ ਸਮਾਨ ਚੋਰੀ ਕਰ ਲਿਆ ਗਿਆ। ਇਸੇ ਤਰ੍ਹਾਂ ਹੀ ਬਲਵੀਰ ਸਿੰਘ ਨੇ ਦੱਸਿਆ ਕਿ ਚੋਰਾਂ ਵਲੋਂ ਉਨ੍ਹਾਂ ਦੀ ਮੋਟਰ ਦੀਆਂ ਤਾਰਾਂ ਵੀ ਚੋਰੀ ਕਰ ਲਈਆਂ ਗਈਆਂ ਹਨ। ਪਿੰਡ ਵਾਸੀ

ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜਿਵੇਂ ਹੀ ਸਵੇਰੇ ਚੋਰੀਆਂ ਸਬੰਧੀ ਪਤਾਂ ਲੱਗੇ ਉਨ੍ਹਾਂ ਨੇ ਉਸੇ ਵੇਲੇ ਹੀ ਪੁਲਿਸ ਚੌਂਕੀ ਨਸਰਾਲਾ ਨੂੰ ਸੂਚਿਤ ਕਰ ਦਿੱਤਾ ਸੀ। ਪਰ ਹੁਣ ਦੁਪਿਹਰ ਹੋਣ ਤੱਕ ਪੁਲਿਸ ਮੌਕਾ ਦੇਖਣ ਨਹੀਂ ਪਹੁੰਚੀ। ਸਰਕਾਰੀ ਮੁਲਾਜਮਾਂ ਦੀਆਂ ਇਨ੍ਹਾਂ ਢਿੱਲ ਮੱਸ ਦੀਆਂ ਹਰਕਤਾਂ ਕਰਕੇ ਹੀ ਆਮ ਲੋਕਾਂ ਦਾ ਵਿਸ਼ਵਾਸ਼ ਦਿਨੋ ਦਿਨ ਪੁਲਿਸ ਤੋਂ ਉਠਦਾ ਜਾ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾਂ ਹੈ 29 ਮਾਰਚ ਨੂੰ 14 ਅਤੇ 16 ਮਈ ਨੂੰ 25 ਮੋਟਰਾਂ ਦੀਆਂ ਤਾਰਾਂ ਦੀ ਚੋਰੀ ਹੋਈ ਸੀ, ਪਰ ਪੁਲਿਸ ਵਲੋਂ ਇਨ੍ਹਾਂ ਚੋਰੀਆਂ ਸਬੰਧੀ 1 ਵੀ ਦੋੋੋਸ਼ੀ ਕਾਬੂ ਨਹੀਂ ਕੀਤਾ ਗਿਆ, ਜਦ ਕਿ ਚੋਰ ਹਰ ਦਿਨ ਸਰਗਰਮ ਹਨ, ਪਰ ਪੁਲਿਸ ਮੂਕਦਰਸ਼ਕ ਬਣਕੇ ਤਮਾਸ਼ਾ ਦੇਖ ਰਹੀ ਹੈ।

ਕੀ ਕਹਿੰਦੇ ਹਨ ਜਿਲ੍ਹਾ ਪੁਲਿਸ ਮੁੱਖੀ :
ਜਦੋਂ ਇਸ ਸਬੰਧੀ ਜਿਲ੍ਹਾ ਪੁਲਿਸ ਮੁੱਖੀ ਨਵਜੋਤ ਸਿੰਘ ਮਾਹਲ ਨਾਲ ਫ਼ੋਨ ਰਾਹੀਂ ਰਾਬਤਾ ਕਾਇਮ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਹੁਣੇ ਹੀ ਡੀ. ਐਸ. ਪੀ. ਸਾਹਿਬ ਨਾਲ ਇਸ ਸਾਰੇ ਮਾਮਲੇ ਸਬੰਧੀ ਮੀਟਿੰਗ ਕਰਦੇ ਹਨ ਤੇ ਪੁਲਿਸ ਦੀਆਂ ਪਾਰਟੀਆਂ ਬਣਾਕੇ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਇਲਾਕੇ ਦੀਆਂ ਚੋਰੀਆਂ ਸਬੰਧੀ ਪੁਲਿਸ ਦੀ ਕਾਰਗੁਜ਼ਾਰੀ ਬਾਰੇ ਕੀਤੇ ਸਵਾਲ ਚ ਉਨ੍ਹਾਂ ਕਿਹਾ ਕਿ ਜਲਦੀ ਹੀ ਚੋਰ ਪੁਲਿਸ ਦੇ ਸ਼ਕੰਜੇ ਵਿੱਚ ਹੋਣਗੇ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਬਚਾਓ ਬਸਪਾ ਲਿਆਓ ਦਾ ਪਿੰਡ ਪਿੰਡ ਹੋਕਾ ਦੇਵਾਂਗੇ- ਰਣ ਮਹਿਲਾ
Next articleਕੈਨੇਡਾ ਦੇ ਨਵੇਂ ਐਲਾਨ ਦੇ ਨਾਂ