(ਸਮਾਜ ਵੀਕਲੀ)
ਅੱਜ ਭਾਰਤ ਜਿਸ ਤਰਾਂ ਦੀਆਂ ਸਮਸਿਆਵਾਂ ਨਾਲ ਬਾਬਸਤਾ ਹੈ ਸੰਘਰਸ਼ ਕਰ ਰਿਹਾ ਹੈ ਇਨਾਂ ਸਭ ਦੀ ਜਨਨੀ ਅਤੇ ਪੋਸ਼ਕ ਕਾਗਂਰਸ ਪਾਰਟੀ ਹੈ ਆਰ. ਐਸ.ਐਸ. ਅਤੇ ਮੋਦੀ ਸਰਕਾਰ ਵਿਰਾਸਤ ਵਿਚ ਮਿਲੀ ਭ੍ਰਿਸ਼ਟ , ਲੁੰਜਪੁੰਜ ਵਿਵਸਥਾ ਅਤੇ ਮਾਹੋਲ ਨੁੰ ਅਪਣੇ ਹਿੰਦੂ ਰਾਸ਼ਟਰ ਦੇ ਅੰਜੈਡੇ ਨੁੰ ਅਗਾਂਹ ਵਧਾਉਣ ਲਈ ਇਸਤੇਮਾਲ ਕਰ ਰਹੀ ਹੈ ।
ਜੀਪ ਘੋਟਾਲੇ ਤੋਂ ਲੈਕੇ ਮੁਦਰਾ ਬੈਕਂ ਘੋਟਾਲਾ, ਸੇਂਟ ਕੀਟਸ, ਬੋਫੋਰਸ, ਚੀਨੀ, ਯੂਰੀਆ, ਸ਼ੇਅਰ ਮਾਰਕੀਟ , ਅਗਸਤਾ ਵੇਸਟਲੈਂਡ, ਕਾਮਨਵੈਲਥ, 2 ਜੀ ਸਪੈਕਟਰਮ ਅਤੇ ਕੋਲਾ ਘੋਟਾਲੇ ਤਕ ਕਾਂਗਰਸ ਦੇ ਹੱਥ ਅਤੇ ਮੁੰਹ ਕਾਲੇ ਹਨ । ਭ੍ਰਿਸ਼ਟ ਅਫਸਰਾਂ ਅਤੇ ਵਿਵਸਥਾ ਦਾ ਲਾਹਾ ਅਤੇ ਤਰੀਕਿਆਂ ਨੁੰ ਸਮਝ ਕੇ ਹੀ ਬੀਜੇਪੀ ਸਰਕਾਰ ਨੇ ਪਿਛਲੇ 6 ਸਾਲਾਂ ਵਿੱਚ ਸੈਕੜੇ ਘੋਟਾਲੇ ਕੀਤੇ ਵਿਆਪਮ, ਨੋਟਬੰਦੀ, PMC , PNB, SBI, PPE kits , Rafael ਘੋਟਾਲੇ ਕੀਤੇ ਅਤੇ ਮੋਦੀ,ਚੌਕਸੀ, ਮਾਲਿਆ, ਅਡਾਨੀ ਅੰਬਾਨੀਆ ਨਾਲ ਮਿਲਕੇ ਅਰਬਾਂ ਖਰਬਾਂ ਦੀ ਲੁੱਟ ਕੀਤੀ।
ਜਿਸ ਢੰਗ ਨਾਲ ਇੰਦਰਾ ਰਾਜੀਵ, ਨਰਸਿਮ੍ਹਾ ਰਾਓ ਅਤੇ ਮਨਮੋਹਨ ਸਿੰਘ ਦੀਆਂ ਸਰਕਾਰਾਂ ਦੌਰਾਨ ਲੋਕਤੰਤਰ ਅਤੇ ਲੋਕਤੰਤਰੀ ਅਦਾਰਿਆਂ ਨੁੰ ਕਮਜੋਰ ਕੀਤਾ ਗਿਆ,ਅਪਣੇ ਸਵਾਰਥ ਲਈ ਵਰਤਿਆ, ਉਸੇ ਤਰਾਂ ਮੋਦੀ ਸਰਕਾਰ ਕਰ ਰਹੀ ਹੈ ਇਹ ਤਾਂ ਦੋ ਕਦਮ ਹੋਰ ਅੱਗੇ ਵੱਧ ਮੀਡੀਆ, ਅਫਸਰਸ਼ਾਹੀ, ਅਦਾਰੇ ਅਤੇ ਨਿਆਂਪਾਲਿਕਾ ਸਭ ਨੁੰ ਗੋਡਿਆਂ ਤੇ ਲੈ ਆਈ ਹੈ ।
ਕਾਂਗਰਸ ਨੇ ਮੁਸਲਮਾਨਾਂ ਨੁੰ ਖੁਸ਼ ਕਰਨ ਲਈ ਸ਼ਾਹਬਾਨੋ ਦੀ ਬਲੀ ਦਿਤੀ ,ਹਿੰਦੂਆ ਦੀਆ ਵੋਟਾਂ ਲੈਣ ਲਈ ਆਦਾਲਤੀ ਹੁਕਮਾਂ ਨੁੰ ਅਣਗੋਲਿਆ ਕਰ ਰਾਮ ਮੰਦਰ ਦੇ ਤਾਲੇ ਖੋਲੇ , ਪੰਜਾਬ ਨੁੰ ਅੱਤਵਾਦ ਵੱਲ ਧੱਕਿਆ, ਸਿੱਖ ਨਸਲਕੁਸ਼ੀ ਕੀਤੀ , ਮੁਸਲਮਾਨ ਮਰਵਾਏ, ਬਾਬਰੀ ਮਸਜਿਦ ਢੁਹਾਈ , ਗੁਜਰਾਤ, ਕਾਨਪੁਰ, ਲਕਸ਼ਣਪੁਰ ਬਾਥੇ, ਖੈਰਲਾਂਜੀ , ਗੋਹਾਨਾ,ਮਿਰਚਪੁਰ,ਹਿਸਾਰ, ਸੰਗਰੂਰ ਅਤੇ ਬਾਲਦਕਲਾਂ ਵਿੱਚ ਦਲਿਤਾਂ ਦਾ ਘਾਣ ਕੀਤਾ। ਬੀਜੇਪੀ ਨੇ ਛੱਤੀਸਗੜ੍ਹ, ਮੱਧਪ੍ਰਦੇਸ਼, ਗੁਜਰਾਤ, ਮੁਜੱਫਰਪੁਰ,ਅਯੁਧਿਆ, ਕੈਰਾਨਾ, ਲਵ ਜਿਹਾਦ, ਗੳ ਅਤੇ ਰਾਮ ਮੰਦਰ ਦੇ ਮੁੱਦੇਆਂ ਤੇ ਮੁਸਲਮਾਨਾਂ ਦਾ ਘਾਣ ਕੀਤਾ। ਪਿਛਲੇ 6 ਸਾਲਾਂ ਵਿੱਚ ਪੂਰੇ ਭਾਰਤ ਵਿੱਚ ਦਲਿਤਾਂ ਤੇ,ਤਸ਼ੱਦਦ ਕਈ ਗੁਣਾ ਵੱਧ ਗਈ ਖਾਸ ਕਰਕੇ ਬੀਜੇਪੀ ਸਾਸ਼ਤ ਰਾਜਾਂ ਵਿੱਚ ਉੱਤਰਪ੍ਰਦੇਸ਼, ਗੁਜਾਰਾਤ, ਰਾਜਸਥਾਨ ਅਤੇ ਹਰਿਆਣਾ ਦਲਿਤ ਲਈ ਮਨੁੰ ਦੇ ਰਾਜ ਬਣੇ । ਕਾਗਂਰਸ ਵਾਗਂ ਰਾਖਵਾਂਕਰਣ ਨੁੰ ਖੋਰਾ ਲਗਾਇਆ। ਦਲਿਤਾਂ ਲਈ ਸੰਵਿਧਾਨਿਕ ਸਕੋਲਰਸ਼ਿਪ ਸਕੀਮਾਂ,ਸਹੁਲਤਾਂ ਅਤੇ ਨਿਯਮਾਂ ਨੁੰ ਸੋੜਾ ਅਤੇ ਕਮਜੋਰ ਕੀਤਾ ਗਿਆ।
ਜੋ ਉਦਾਰੀਕਰਣ, ਨਿਜੀਕਰਣ ਅਤੇ ਵਿਸ਼ਵੀਕਰਨ ਦੇ ਨਾਂ ਹੇਠ ਨਵੀਆਂ ਆਰਥਿਕ ਨੀਤੀਆਂ ਨਰਸਿੰਹ ਰਾਓ ਅਤੇ ਮਨਮੌਹਨ ਸਿੰਘ ਨੇ 1991 ਵਿੱਚ ਸਮਾਜਵਾਦ ਦੀ ਬਲੀ ਦੇ ਕੇ ਸ਼ੁਰੂ ਕੀਤੀਆ ਸਨ, ਉਨਾਂ ਨੂੰ ਸ਼ਿਖਰਾਂ ਤੇ ਮੋਦੀ ਸਰਕਾਰ ਪਹੁੰਚਾ ਰਹੀ ਹੈ ਬੈਕ ,ਰੇਲਵੇ, ਇੰਸ਼ੋਰੈਂਸ ਕੰਪਨੀ,ਤੇਲ ਗੈਸ ਕੰਪਨੀਆ, ਜਮੀਨਾਂ,ਖਾਨਾਂ,ਡਿਫੈਂਸ ਫੈਕਟਰੀਆ ਆਦੀ ਦੀ ਖੁਲੀ ਲੁੱਟ ਚਲ ਰਹੀ ਹੈ । 1994 ਵਿੱਚ ਡੰਕਲ ਅਤੇ ਗੈਟ ਸਮਝੋਤੇ ਤੇ ਕਾਂਗਰਸ ਸਰਕਾਰ ਵਲੋਂ ਕੀਤੇ ਦਸਤਖਤ ਅੱਜ ਮੋਦੀ ਸਰਕਾਰ ਅਤੇ ਉਸਦੇ ਹਮ-ਸਲਾਹ ਅਤੇ ਮਦਦਗਾਰ ਪੂੰਜੀਪਤੀਆਂ ਲਈ ਲੁੱਟ ਦਾ ਜਰੀਆ ਬਣ ਰਹੇ ਹਨ । ਆਦਿਵਾਸੀਆਂ ਦੀਆਂ ਜਲ,ਜੰਗਲ ਅਤੇ ਜ਼ਮੀਨਾਂ ਤੇ ਕਬਜਾ ਅਤੇ ਨਵੇਂ ਖੇਤੀ ਕਾਨੁੰਨ ਡੰਕਲ ਅਤੇ ਗੈਟ ਸਮਝੋਤੇ ਦੀ ਤਰਜਮਾਨੀ ਹਨ।
ਫੁੱਟ ਪਾਕੇ ਰਾਜ ਕਰਣ ਦੀ ਤਾਲੀਮ, ਫਿਰਕਾਪਰਸਤੀ, ਜਾਤਪਾਤ ਦੀ ਰਾਜਨੀਤੀ, ਪੂੰਜੀਪਤੀਆਂ ਨਾਲ ਗੰਢਤੁੱਪ , ਭਰਿਸ਼ਟਾਚਾਰ ਅਤੇ ਜਗੀਰੂ ਉੱਚ ਜਾਤੀ ਗਲਬਾ, ਇਹਨਾ ਸਭ ਦੀ ਸਹਾਇਤਾ ਨਾਲ ਕਾਂਗਰਸ ਨੇ 60 ਸਾਲ ਰਾਜ ਕੀਤਾ ਅਤੇ ਆਪਣੀ ਭਾਈਵਾਲ ਬੀਜੇਪੀ ਲਈ ਸੱਤਾ ਲਈ ਰਸਤਾ ਪੱਧਰਾ ਕੀਤਾ । ਅੱਜ ਬੀਜੇਪੀ,ਆਰ ਐਸ ਐਸ ਅਤੇ ਮੋਦੀ ਸਰਕਾਰ ਉਸੇ ਰਸਤੇ,ਰਣਨੀਤੀ ਅਤੇ ਢੰਗ-ਤਰੀਕੇ ਨਾਲ ਅਪਣੇ ਅੰਜੈਡੇ ਨੁੰ ਅੱਗੇ ਵਧਾ ਰਹੀ ਹੈ । ਥੋੜਾ ਜਿਹਾ ਧਿਆਨ ਦੇਣ ਤੇ ਇਹ ਗਲ ਸਪਸ਼ਟ ਹੈ ਜਾਂਦੀ ਹੈ ਕਿ ਬੀਜੇਪੀ ਦੇ ਅੱਧੇ ਤੋ ਜਿਆਦਾ ਐਮ ਪੀ ਸਾਬਕਾ ਕਾਂਗਰਸੀ ਹਨ ਅਤੇ ਜੋ ਬੀਜੇਪੀ ਕੋਲ ਅੱਜ ਜੋ ਤਾਕਤ ਅਤੇ ਪ੍ਰਭਾਵ ਹੈ ਉਹ ਉਸਨੇ ਕਾਗਂਰਸ ਅਤੇ ਉਸਦੀਆਂ ਨੀਤੀਆ ਤੋਂ ਹਾਸਿਲ ਕੀਤਾ ਹੈ । ਇਸ ਲਈ ਇਕੱਲੀਆਂ ਆਰ ਐਸ ਐਸ ਅਤੇ ਬੀਜੇਪੀ ਦੀ ਨੁਕਤਾਚੀਨੀ ਅਤੇ ਵਿਰੋਧ ਨਾਲ ਜਨਤਾ ਦਾ ਮਸਲਾ ਹਲ ਨਹੀ ਹੋਣਾ ,ਰਾਹੁਲ ਪ੍ਰਿਅੰਕਾ ਦੇ ਮਗਰਮੱਛੀ ਅਥਰੂਆਂ ਅਤੇ ਪੀੜਤਾ ਨੁੰ ਮਿਲਣ ਜਾਣ ਦੇ ਡਰਾਮੇ ਤੇ ਨਾ ਜਾਓ ਜੇ ਬਾਬਰੀ ਮਸਜਿਦ ਢਹਾਉਣ ਅਤੇ ਗੳ ਦੇ ਨਾਮ ਤੇ ਕਤਲੋਗਾਰਤ ਕਰਣ ਵਾਲੇ ਬਰੀ ਹੋ ਰਹੇ ਨੇ ਤੇ ਨਸਲਕੁਸ਼ੀ ਅਤੇ ਦੰਗਿਆਂ ਦੇ ਕੇਸਾਂ ਵਿੱਚ ਕਾਗਂਰਸ ਨੇ ਵੀ ਸਜਾ ਕਿਸੇ ਨੁੰ ਨਹੀ ਹੋਣ ਦਿੱਤੀ। ਬੀਜੇਪੀ ਤੋ ਬਾਦ ਕਾਗਂਰਸ ਸੱਤਾ ਤੇ ਵਾਪਸ ਆਉਦੀਂ ਹੈ ਤਾ ਹੋਣਾ ਉਹਿਉ ਕੁੱਝ ਹੈ ਜੋ ਅੱਜ ਮੋਦੀ ਸਰਕਾਰ ਕਰ ਰਹੀ ਹੈ ਇਹ ਦੌਨੋ ਇਕੋ ਖੋਟੇ ਸਿੱਕੇ ਦੇ ਦੋ ਪਾਸੇ ਹਨ।
ਇਸੇ ਲਈ ਬਸਪਾ ਪੰਜਾਬ 5 ਅਕਤੁਬਰ ਨੁੰ ਸੰਗਰੂਰ ਵਿਖੇ ਰਾਹੁਲ ਗਾਂਧੀ ਦਾ ਘਿਰਾਓ ਕਰਕੇ ਕਾਂਗਰਸ ਦੇ ਦਲਿਤ, ਪਿਛੜਾ, ਕਿਸਾਨ,ਮੁਲਾਜ਼ਿਮ, ਗਰੀਬ ਅਤੇ ਘੱਟ ਗਿਣਤੀ ਸਮਾਜ ਵਿਰੋਧੀ ਚੇਹਰੇ ਨੂੰ ਨੰਗਾ ਕਰੇਗੀ ।
ਰਣਜੀਤ ਕੁਮਾਰ, ਐਡਵੋਕੇਟ,
ਸੂਬਾ ਜਨਰਲ ਸਕੱਤਰ, ਬਸਪਾ ਪੰਜਾਬ।