ਜ਼ਿੰਦਗੀ ਹੰਢਾਉਣ ਨੂੰ ਤਾਂ ਜ਼ਿੰਦਗੀ ਹੀ ਪਈ ਏ

ਕੁਲਵੀਰ ਸਿੰਘ ਘੁਮਾਣ

(ਸਮਾਜ ਵੀਕਲੀ)

ਔਖੇ ਵੇਲੇ ਜ਼ਿੰਦਗੀ ਚ ਆਉਂਦੇ ਰਹਿਦੇ ਨੇ,
ਹਿੰਮਤ ਨੀ ਹਾਰੀ ਦੀ ਸਿਆਣੇ ਕਹਿਦੇ ਨੇ,
ਔਖੀ ਘੜੀ ਖੜ ਕੇ ,ਵੰਗਾਰ ਮਨਾ ਮੇਰਿਆ,,

ਜ਼ਿੰਦਗੀ ਹਢਾਉਣ ਨੂੰ ਤਾਂ ਜ਼ਿੰਦਗੀ ਹੀ ਪਈ ਏ
ਅੱਜ ਦਾ ਏ ਦਿਨ ਤੂੰ ਸਵਾਰ ਮਨਾ ਮੇਰਿਆ,

ਮਾਰਦਾ ਏ ਹੱਕ ਜਿਹੜਾ ਸੁਖੀ ਰਹਿੰਦਾ ਨਾ,
ਦਿਲ ਦੀ ਆਵਾਜ਼ ਨਾ ਹੀ ਝੂਠ ਕਹਿੰਦਾ ਹਾ,
ਕਰੀ ਨਾ ਕਿਸੇ ਤੇ ਹੁਣ, ਇਤਬਾਰ ਮਨਾ ਮੇਰਿਆ,

ਜਿੰਦਗੀ ਹਢਾਉਣ ਨੂੰ ਤਾਂ ਜ਼ਿੰਦਗੀ ਹੀ ਪਈ ਏ,
ਅੱਜ ਦਾ ਏ ਦਿਨ ਤੂੰ ਸਵਾਰ ਮਨਾ ਮੇਰਿਆ,

ਤੇਰਾ ਨੀ ਕਸੂਰ ਇਹ ਖੇਡ ਆ ਨਸੀਬਾਂ ਦਾ,
ਪੁੱਛਦਾ ਦਾ ਨਾ ਹਾਲ ਇਥੇ ਕੋਈ ਵੀ ਗਰੀਬਾਂ ਦਾ,
ਤੂੰ ਵੀ ਭਰੀ ਉੱਚੀ ਜਿਹੀ , ਉਡਾਰ ਮਨਾ ਮੇਰਿਆ,
ਜ਼ਿੰਦਗੀ ਹੰਢਾਉਣ ਨੂੰ ਤਾਂ ਜ਼ਿੰਦਗੀ ਹੀ ਪਈ ਏ
ਅੱਜ ਦਾ ਏ ਦਿਨ ਤੂੰ ਸਵਾਰ ਮਨਾ ਮੇਰਿਆ,

ਰੂਹ ਨਾਲ ਕਰੀ ਕੰਮ, ਸਭ ਹੀ ਮਿਲੂਗਾ,
ਰੱਬ ਸਾਡੇ ਕਦੇ ਚੰਗੇ, ਲੇਖ ਵੀ ਲਿਖੂਗਾ,
ਖੁਸ਼ ਰਹੂ ਸਾਡਾ ਛੋਟਾ , ਸੰਸਾਰ ਮਨਾ ਮੇਰਿਆ,
ਜ਼ਿੰਦਗੀ ਹੰਢਾਉਣ ਨੂੰ ਤਾਂ ਜ਼ਿੰਦਗੀ ਹੀ ਪਈ ਏ,
ਅੱਜ ਦਾ ਏ ਦਿਨ ਤੂੰ ਸਵਾਰ ਮਨਾ ਮੇਰਿਆ,,

ਲਿਖਤ – ਕੁਲਵੀਰ ਸਿੰਘ ‘”ਘੁਮਾਣ “
ਰੇਤਗੜੵ–

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਥ, ਧਰਮ ਤੇ ਰਾਜਨੀਤੀ
Next articleMexican prez to write to Biden on temporary migrant visas