ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ ਵੱਲੋਂ ਸਟੇਟ ਅੇੈਵਾਰਡੀ ਮਾਸਟਰ ਸੰਜੀਵ ਧਰਮਾਣੀ ਦਾ ਸਨਮਾਨ

(ਸਮਾਜ ਵੀਕਲੀ):  ਅੱਜ ਐਸ. ਜੀ. ਐਸ. ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਜ਼ਿਲ੍ਹਾ ਸਿੱਖਿਆ ਅਫਸਰ ਰੂਪਨਗਰ ਸਰਦਾਰ ਜਰਨੈਲ ਸਿੰਘ ਜੀ ਵੱਲੋਂ ਸਟੇਟ ਐਵਾਰਡੀ ਅਧਿਆਪਕ ਮਾਸਟਰ ਸੰਜੀਵ ਧਰਮਾਣੀ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਦੱਸਣਯੋਗ ਹੈ ਕਿ ਮਾਸਟਰ ਸੰਜੀਵ ਧਰਮਾਣੀ ਜਿੱਥੇ ਅੰਤਰਰਾਸ਼ਟਰੀ ਲੇਖਕ ਦੇ ਤੌਰ ‘ਤੇ ਜਾਣੇ ਜਾਂਦੇ ਹਨ , ਉੱਥੇ ਹੀ ਇਨ੍ਹਾਂ ਨੂੰ ਅਧਿਆਪਕ ਦਿਵਸ ਮੌਕੇ ‘ਤੇ ਪਿਛਲੇ ਦਿਨੀਂ ਮੁੱਖ ਮੰਤਰੀ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸਟੇਟ ਐਵਾਰਡ ਪ੍ਰਦਾਨ ਕੀਤਾ ਗਿਆ।

ਇਸ ਮੌਕੇ ਮਾਸਟਰ ਸੰਜੀਵ ਧਰਮਾਣੀ , ਜ਼ਿਲ੍ਹਾ ਸਿੱਖਿਆ ਅਧਿਕਾਰੀ ਸਰਦਾਰ ਜਰਨੈਲ ਸਿੰਘ , ਬਲਾਕ ਸਿੱਖਿਆ ਅਧਿਕਾਰੀ ਸਰਦਾਰ ਮਨਜੀਤ ਸਿੰਘ ਮਾਵੀ ਜੀ , ਮਨਿੰਦਰ ਸਿੰਘ ਜੀ , ਸਟੇਟ ਐਵਾਰਡੀ ਪਰਮਜੀਤ ਕੁਮਾਰ , ਜੋਗਾ ਸਿੰਘ , ਰਾਜ ਕੁਮਾਰ , ਬਲਵਿੰਦਰ ਸਿੰਘ , ਨਰੇਸ਼ ਭਾਰਦਵਾਜ , ਮੀਂਹਮਲ ਜੀ ,ਬਲਬੀਰ ਸਿੰਘ , ਸੋਨੀਆ ਸ਼ਰਮਾ , ਗੁਲਸ਼ਨ ਕੁਮਾਰ ਜੀ, ਪਵਨ ਕੁਮਾਰ , ਸੁਰਿੰਦਰ ਸਿੰਘ ਜੀ ਭਟਨਾਗਰ , ਗੁਰਚਰਨ ਸਿੰਘ ਢੇਰ , ਮੈਡਮ ਕੰਵਲਜੀਤ ਕੌਰ ਸੈਂਟਰ ਹੈੱਡ ਟੀਚਰ ਢੇਰ , ਬਲਜਿੰਦਰ ਸਿੰਘ ਢਿੱਲੋਂ ਸੈਂਟਰ ਹੈਡ ਟੀਚਰ ਬਾਸੋਵਾਲ , ਅੰਮ੍ਰਿਤ ਦਿਓਲ ਅਤੇ ਹੋਰ ਅਧਿਆਪਕ ਸਾਹਿਬਾਨ ਹਾਜ਼ਰ ਸਨ। ਮਾਸਟਰ ਸੰਜੀਵ ਧਰਮਾਣੀ ਨੇ ਸਮੂਹ ਅਧਿਆਪਕ ਸਾਹਿਬਾਨ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਜੀ ਦਾ ਦਿਲੋਂ ਧੰਨਵਾਦ ਕੀਤਾ।

Previous articleਗ਼ਜ਼ਲ
Next articleਯਾਦ