ਸ਼ਾਮਚੁਰਾਸੀ, (ਚੁੰਬਰ) (ਸਮਾਜਵੀਕਲੀ)– ਜਸਵਿੰਦਰ ਗੁਲਾਮ ਤੋਂ ਨਾਮਜਦ ਹੋਇਆ ਗਾਇਕ ਜੈਸ ਗੁਲਾਮ ਦਾ ਆਇਅ ਸਿੰਗਲ ਟਰੈਕ ਕਬੂਤਰ ਬੋਲ ਪਿਆ, ਸਰੋਤਿਆਂ ਦਾ ਭਰਵਾਂ ਪਿਆਰ ਖੱਟ ਰਿਹਾ ਹੈ। ਇਸ ਟਰੈਕ ਦੀ ਜਾਣਕਾਰੀ ਦਿੰਦਿਆਂ ਜੈਸ ਗੁਲਾਮ ਨੇ ਦੱਸਿਆ ਕਿ ਇਸ ਟਰੈਕ ਨੂੰ ਉਸ ਨੇ ਪਰਿਵਾਰਕ ਗੀਤ ਵਜੋਂ ਪੇਸ਼ ਕੀਤਾ ਹੈ। ਐਕਸਪਰਟ ਪਿਕਚਰਜ਼ ਅਤੇ ਗਿੱਲ ਬਲੋਚਾਂ ਵਾਲੇ ਦੀ ਕਲਮ ਚੋਂ ਲਿਖੇ ਇਸ ਗੀਤ ਦੀ ਪ੍ਰਮੋਸ਼ਨ ਕਈ ਵੱਡੇ ਸਿੰਗਰਾਂ ਨੇ ਆਪਣੇ ਢੰਗ ਨਾਲ ਸ਼ੋਸ਼ਲ ਮੀਡੀਏ ਤੇ ਗਾਇਕ ਜੈਸ ਗੁਲਾਮ ਦੇ ਹੱਕ ਵਿਚ ਕੀਤੀ ਹੈ। ਜਿਸ ਦਾ ਉਕਤ ਗਾਇਕ ਤਹਿ ਦਿਲ ਤੋਂ ਧੰਨਵਾਦੀ ਹੈ। ਇਸ ਤੋਂ ਪਹਿਲਾਂ ਗਾਇਕ ਜੈਸ ਗੁਲਾਮ ਨੇ ਕਈ ਸੂਫ਼ੀ ਅਤੇ ਪੰਜਾਬੀ ਗੀਤ ਸਰੋਤਿਆਂ ਦੀ ਝੋਲੀ ਪਾਏ ਹਨ। ਇਸ ਟਰੈਕ ਦਾ ਮਿਊਜਿਕ ਤਾਰ-ਏ-ਬੀਟ-ਬਰੈਕਰ ਨੇ ਦਿੱਤਾ ਹੈ। ਡਾਇਰੈਕਟਰ ਚੰਦਰ ਮੋਹਨ ਅਤੇ ਪ੍ਰੋਡਿਊਸਰ ਸੁਰਜੀਤ ਸਿੰਘ ਹਨ।