(ਸਮਾਜ ਵੀਕਲੀ)
ਅਜੋਕੇ ਸਮੇਂ ਵਿੱਚ ਚੱਲ ਰਿਹਾ ਕਿਸਾਨ ਮਜ਼ਦੂਰ ਅੰਦੋਲਨ ਦੇ ਮੇਰੇ ਲਿਖਾਰੀ ਸੱਜਣਾਂ ਮਿਤਰਾਂ। ਨੇ ਆਪੋ ਅਪਣੀਆ ਸਮੁਚਿਆਂ ਉਚਿਂਆਂ ਕਲਮਾਂ ਨਾ ਬੇਹੱਦ ਸੇਵਾ ਕੀਤੀ ਹੈ ਤੇ ਕਰਦੇ ਰਹਿਣਗੇ ਹੁਣ ਇਨਕਲਾਬੀ ਲਹਿਰਾ ਲਿਖਤਾਂ ਦਾ ਦੌਰ ਚੱਲ ਰਿਹਾ ਹੈ ਮੈਂ ਬੜੇ ਥੋੜੇ ਸਬਦਾਂ ਚ ਅਪਣੀ ਗਲ ਬਾਤ ਅਪਣੀ ਲੇਖ ਰਾਹੀ ਤੁਹਾਡੇ ਨਾਲ ਸਾਂਝੀ ਕਰਣੀ ਚਾਹਵਾਂਗਾ ਇਸ ਸੰਘਰਸ਼ ਨੇ ਸਾਡੀ ਉਸਾਰੂ ਸੋਚ ਦੀ ਨੀਂਹ ਰੱਖੀ ਹੈ ਸੰਵਿਧਾਨ ਬਣਨ ਤੋਂ ਬਾਅਦ ਇਹ ਮਹਾਨ ਏਕਤਾ ਦੀ ਪਲੇਠੀ ਆਵਾਜ਼ ਹੈ ਜੋ ਹੱਕਾਂ ਲਈ ਉੱਠੀ ਹੈ ਇਸ ਤੋਂ ਪਹਿਲਾਂ ਦਿਆਂ ਨਿੱਕੇ ਵੱਡੇ ਸੰਘਰਸ਼ਾਂ ਦੀ ਜਾਤੀ ਤੇ ਧਰਮਾਂ ਨੇ ਜੜ੍ਹ ਹੀ ਨਹੀਂ ਲੱਗਣ ਦਿੱਤੀ ਸੀ ਇਹ ਸੰਘਰਸ਼ ਸਾਡੀ ਸ਼ਾਂਝ ਭਾਈਚਾਰਾ ਦਾ ਜੋੜ ਹੋ ਗਿਆ ਹੈ
ਇਹ ਸੰਘਰਸ਼ ਸ਼ੁਰੂ ਹੁੰਦੇ ਹੀ ਸਾਡੀ ਜਵਾਨੀ ਨੂੰ ਜਾਗ ਲੱਗ ਗਈ ਤੇ ਅੱਜ ਹਕੁਮਤ ਦੇ ਸਹਿਰ ਦੇ ਬਾਡਰਾਂ ਤੇ ਜਾਕੇ ਏ ਘਰੋਂ ਅਣਖ ਦੀ ਦੀ ਬਰਦੀ ਪਾਕੇ ਤੁਰੇ ਨੇ ਸਾਡੇ ਖੇਤਾ ਦੇ ਫੋਜੀ ਪੁੱਤ ਮਾਵਾਂ ਤੇ ਪਿਉ ਧੀਆਂ ਤੋਂ ਨੂੰ ਮਿਲੇ ਲਗਭਗ ਢਾਈ ਮਹੀਨੇ ਹੋ ਗਏ ਫਿਰ ਵੀ ਅਢੋਲ ਹਨ ਹਿੰਮਤ ਦੇ ਕਦਮ ਪੁੱਟਣ ਵਾਲੀ ਸਾਡੀ ਜਵਾਨੀ ਨੇ ਮੋਢਾ ਲਾ ਲਿਆ ਇਸ ਕ੍ਰਾਂਤੀ ਨੂੰ। ਅਸੀਂ ਮਾਣ ਮਹਿਸੂਸ ਕਰਦੇ ਹਾਂ ਪਿੰਡਾ ਕਸਵੇਆਂ ਦੀ ਧਰਤੀ ਤੇ ਜਿਥੇ ਅੱਜ ਵੀ ਮਾਵਾ ਅਣਖੀ ਪੁਤ ਜਮਦਿਆਂ ਨੇ ਇਸ ਜਵਾਨੀ ਚ ਸਾਡੇ ਕਿਸਾਨ ਬਾਪੂਆਂ ਦੀ ਬੀਜੀ ਹਰ ਫ਼ਸਲ ਦਾ ਰੰਗ ਬਾਖ਼ੂਬੀ ਨਿਸ਼ਰ ਕੇ ਉਤਰ ਆਇਆ ਹੈ ।
ਹਕੁਮਦੀ ਦਿਏ ਕੁਰਸਿਏ ਸੁਣ ਯਰਾ ਗੋਹ ਨਾਲ …ਸਾਡੀ ਅਣਖ ਦੀ ਫਸਲ ਅੱਜ ਤੇਰੇ ਸ਼ਹਿਰ ਦੇ ਬਾਰਡਰਾਂ ਤੇ ਲਹਿਰਾ ਰਹੀ ਹੈ ਆਪਣਿਆਂ ਦੀਆਂ ਕਿੰਨੀਆਂ ਹੀ ਜਾਨਾਂ ਗਵਾ ਕੇ ਸਬਰ ਕਰੀ ਬੈਠੇ ਸਾਡੇ ਦੇਸ਼ ਦੇ ਕਿਸਾਨ ਮਜ਼ਦੂਰ ਮਹਿਜ਼ ਅਜੇ ਵਿਚਾਰਾਂ ਦੀ ਜੰਗ ਹੀ ਲੜ ਰਿਹੇ ਨੇ ਤੇ ਤੂੰ ਬੈਰੀ ਗੁੰਗੀ ਕਿਉਂ ਹੋ ਗਈ ਤੇ ਸਾਡੀ ਆਵਾਜ਼ ਸੁਣ ਕੇ ਵੀ ਅਣਸੁਣੀ ਕਰ ਰਹੀ ਏ ਯਾ ਫਿਰ ਤੂੰ ਤੂਫ਼ਾਨਾਂ ਦੀ ਹੈਸੀਅਤ ਨੂੰ ਪਰਖ ਰਿਹੀ ਹੈ ਯਾਦ ਰੱਖੀਂ ਲਹਿਰਾਂ ਦੇ ਰੁੱਖਾਂ ਨੂੰ ਕੋਈ ਹਰਗਿਜ਼ ਨਹੀਂ ਬਦਲ ਸਕਦਾ। ਹਵਾਵਾਂ ਕਦੇ ਸੁੱਤੀਆਂ ਨਹੀਂ ਮਿਲਣ ਗਿਆਂ ਤੈਨੂੰ।
ਤੂੰ ਬਹੁਤ ਅਣਖੀ ਤੇ ਨਾਬਰ ਹੈ ਨਾ…ਤਾਂ ਰੋਟੀ ਖਾਣੀ ਤੇ ਬਾਕੀ ਪਕਵਾਨ ਖਾਣੇ ਬੰਦ ਕਰਦੇ ਲੈ ਸੁਣ ਰਹੱਸ ਸੁਣ…ਮੇਰੇ ਕਿਸਾਨ ਬਾਪੂ ਦੇ ਪੈਰਾਂ ਨੂੰ ਲੱਗ ਕੇ ਗਿਆ ਪਾਣੀ ਹਰ ਫਸਲ ਦਾ ਹਰ ਕਿਆਰੇ ਹਰ ਬੁਟੇ ਨੂੰ ਸਿੰਜਦਾ ਹੈ ਤੇ ਏ ਕਣਕ ਤੇ ਚੌਲ ਪੱਕ ਕੇ ਤੇਰੇ ਤਕ ਆਏ ਤੇ ਏ ਤੇਰੀ ਥਾਲੀ ਚ ਪਏ ਪਕਵਾਨਾ ਦਾ ਰੂਪ ਧਰਨ ਕਿਤਾ ਹੈ ਤੂੰ ਇਹ ਰੋਟੀ ਤੋਂ ਵੀ ਗੁਰੇਜ਼ ਕਰੀਂ ਹੁਣ।
ਤੇਰੀ ਹਕੂਮਤ ਏ ਧੁੱਪਾਂ ਛਾਵਾਂ ਨੂੰ ਕਦੇ ਨਹੀਂ ਵੰਡ ਸਕਦੀ ਤੇ ਸੂਰਜ ਕਦੇ ਤੇਰੇ ਮੁਹਤਾਜ ਨਹੀਂ ਹੋਣਗੇ। ਮਾਰੂਥਲੀ ਦੇਖ ਤੇ ਯਾਦ ਰੱਖੀਂ ਤੁਫ਼ਾਨੀ ਪਾਣੀ ਦੀ ਲਹਿਰ ਜਦੋਂ ਵੀ ਜਿੱਥੋਂ ਵੀ ਗੁਜ਼ਰੇਗੀ ਆਪਣੀ ਛਾਪ ਜ਼ਰੂਰ ਛੱਡ ਕੇ ਜਾਵੇਗੀ ਇਹ ਸਾਡੇ ਇਤਿਹਾਸਾਂ ਦਾ ਸੱਚ ਹੈ ਤੇ ਸਮੁੰਦਰ ਕਦੇ ਵੀ ਮਾਤ ਨਹੀਂ ਖਾਂਦੇ ਹੁੰਦੇ।
ਲਿਖਤ- ਜਗਵੰਤ ਸਿੰਘ ਬਾਵਾ
ਪਿੰਡ- ਮਤੜ
ਜਿਲਾ – ਸਿਰਸਾ
ਮੋ. 9464288064