*ਜਲ ਗਏ ਅਰਮਾਨ*

ਪਰਗਟ ਪ੍ਰੀਤ

(ਸਮਾਜ ਵੀਕਲੀ)

ਜੱਲ ਗਏ ਅਰਮਾਨ ਤੇ ਜਿਸਮ ਵੀ ਜਲ ਗਿਆ।
ਅਮਰ ਸੀ ਉਸ ਦਾ ਪਿਆਰ ਧੂੰਆਂ ਬਣ ਫਿਜ਼ਾ ‘ਚ ਰਲ ਗਿਆ।

ਤਾਰਿਆਂ ਨੇ ਕੋਸ਼ਿਸ਼ ਕੀਤੀ ਬਹੁਤ ਰੋੜੇ ਅਟਕਾਉਣ ਦੀ,
ਪਰ ਚੰਨ ਖਾਮੋਸ਼ੀ ਨਾਲ ਰਾਤ ਦੇ ਲਬਾਂ ਤੇ ਮੁਹੱਬਤ ਮਲ ਗਿਆ।

ਦੇਖੋ ਪੇੜਾਂ ਦੇ ਪੱਤੇ ਕਿਵੇਂ ਹੱਸ ਹੱਸ ਗੱਲਾਂ ਕਰ ਰਹੇ ਨੇ,
ਸ਼ੁਕਰ ਹੈ ਰੱਬ ਦਾ ਆਉਂਦਾ ਤੂਫਾਨ ਟਲ ਗਿਆ।

ਬਹੁਤ ਸਾਲਾਂ ਦਾ ਇਤਬਾਰ ਸੀ ਮੇਰਾ ਉਸ ਤੇ,
ਖ਼ਬਰੇ ਕੀ ਆਈ ਦਿਲ ਵਿੱਚ ਪਲਾਂ ਵਿੱਚ ਛਲ ਗਿਆ।

ਸਿਰਫ ਆਪਣੀ ਜੀਭ ਸਲੂਣੀ ਕਰਨ ਦੇ ਲਈ,
ਉਹ ਆਦਮਖੋਰ ਮੇਰਾ ਮਾਸ ਵੀ ਤਲ ਗਿਆ।

ਇਹ ਤੇਰੇ ਪਾਕ ਖਿਆਲ ਦਾ ਹੀ ਚਮਤਕਾਰ ਸੀ,
ਬਿਨ ਬੱਤੀ ਤੇਲ ਮੇਰੇ ਪਿਆਰ ਦਾ ਚਿਰਾਗ ਜਲ ਗਿਆ।

ਬਹੁਤ ਕੋਸ਼ਿਸ਼ ਕੀਤੀ ਕਾਂਵਾਂ ਨੇ ਆਂਡਾ ਤੋੜਨ ਦੀ,
ਰੱਬ ਦੀ ਰਹਿਮਤ ਸਦਕੇ ਬੋਟ ਚਿੜੀ ਦਾ ਪਲ ਗਿਆ।

ਕਈ ਵਾਰ ਕੱਟ ਕੇ ਸੁੱਟਿਆ ਸੀ ਸ਼ਾਖਾਵਾਂ ਇਸ ਦੀਆਂ,
ਪਰ ਹਿੰਮਤ ਨੂੰ ਸਲਾਮ ਬੂਟਾ ਫਿਰ ਵੀ ਫਲ ਗਿਆ।

ਸਿਰਫ ਪਲ ਦੋ ਪਲ ਦੇ ਜਿਸਮਾਨੀ ਸੁੱਖ ਲਈ,
ਉਹ ਮੇਰੀ ਠੰਢੀ ਰੂਹ ਨੂੰ ਤੇਲ ਵਿਚ ਤਲ ਗਿਆ।

ਅੱਖਾਂ ਵਿੱਚੋਂ ਕੱਢ ਚਸ਼ਮੇ ਦੀ ਡੱਬੀ ‘ਚ ਰੱਖਿਆ ਸੀ,
ਪ੍ਰੀਤ ਪਿਆ – ਪਿਆ ਸੁਫ਼ਨਾ ਇੱਕ ਗਲ ਗਿਆ।

ਪਰਗਟ ਪ੍ਰੀਤ
ਬਾਊਪੁਰ ਅਫਗਾਨਾਂ (ਗੁਰਦਾਸਪੁਰ )
00971-525989242
0091-7347340848

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਿੰਦਗੀ ਦੀ ਮੌਤ
Next articleGCMMF MD gets Asia Pacific Productivity Champion award