- ਕੇਂਦਰ ’ਤੇ ਵਿਰੋਧੀ ਧਿਰਾਂ ਲਈ ਪ੍ਰਗਟਾਵੇ ਦੇ ਸਾਰੇ ਰਸਤੇ ਬੰਦ ਕਰਨ ਦੇ ਲਾਏ ਦੋਸ਼
- ਮੀਡੀਆ ਨੂੰ ਵੀ ਘੇਰਿਆ
ਗੁੰਡਲੂਪੇਟ (ਕਰਨਾਟਕ) (ਸਮਾਜ ਵੀਕਲੀ): ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਪਾਰਟੀ ਕੋਲ ਜਨਤਾ ਤੱਕ ਪਹੁੰਚਣ ਲਈ ‘ਭਾਰਤ ਜੋੜੋ ਯਾਤਰਾ’ ਹੀ ਇੱਕੋ-ਇੱਕ ਰਾਹ ਬਚਿਆ ਸੀ ਕਿਉਂਕਿ ਵਿਰੋਧੀ ਧਿਰਾਂ ਲਈ ਪ੍ਰਗਟਾਵੇ ਦੇ ਬਾਕੀ ਸਾਰੇ ਸਾਧਨ ਬੰਦ ਕਰ ਦਿੱਤੇ ਗਏ ਹਨ। ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਅੱਜ ਤਾਮਿਲਨਾਡੂ ਦੇ ਗੁਡਾਲੁਰ ਤੋਂ ਕਰਨਾਟਕ ਦੇ ਚਾਮਰਾਜਨਗਰ ਪੁੱਜੀ। ਇੱਥੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ, “ਲੋਕਤੰਤਰ ਵਿੱਚ ਕਈ ਸੰਸਥਾਵਾਂ ਹੁੰਦੀਆਂ ਹਨ। ਮੀਡੀਆ ਅਤੇ ਸੰਸਦ ਵੀ ਹੈ ਪਰ ਵਿਰੋਧੀ ਧਿਰ ਲਈ ਇਹ ਸਭ ਬੰਦ ਕਰ ਦਿੱਤਾ ਗਿਆ ਹੈ। ਮੀਡੀਆ ਸਾਡੀ ਗੱਲ ਨਹੀਂ ਸੁਣਦਾ। ਪੂਰੀ ਤਰ੍ਹਾਂ ਸਰਕਾਰ ਦਾ ਕੰਟਰੋਲ ਹੈ। ਸੰਸਦ ਵਿੱਚ ਸਾਡੇ ਮਾਈਕ ਬੰਦ ਹਨ, ਅਸੈਂਬਲੀਆਂ ਨੂੰ ਕੰਮ ਨਹੀਂ ਕਰਨ ਦਿੱਤਾ ਜਾਂਦਾ ਅਤੇ ਵਿਰੋਧੀ ਧਿਰ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ। ਅਜਿਹੇ ਵਿੱਚ ਸਾਡੇ ਕੋਲ ਸਿਰਫ ‘ਭਾਰਤ ਜੋੜੋ ਯਾਤਰਾ’ ਦਾ ਹੀ ਰਸਤਾ ਬਚਿਆ।’’
ਉਨ੍ਹਾਂ ਕਿਹਾ. ‘‘ਇਹ ਭਾਰਤ ਦੀ ਯਾਤਰਾ ਹੈ ਅਤੇ ਭਾਰਤ ਦੀ ਆਵਾਜ਼ ਸੁਣਨ ਦੀ ਯਾਤਰਾ ਹੈ, ਜਿਸ ਨੂੰ ਕੋਈ ਵੀ ਦਬਾ ਨਹੀਂ ਸਕਦਾ। ਅਗਲੇ 20 ਤੋਂ 25 ਦਿਨ ਤੁਸੀਂ ਮੇਰੇ ਨਾਲ ਹੋਵੋਗੇ ਅਤੇ ਕਰਨਾਟਕ ਦਾ ਦਰਦ ਸੁਣੋਗੇ। ਤੁਸੀਂ ਕਰਨਾਟਕ ਵਿੱਚ ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਅਤੇ ਮਹਿੰਗਾਈ ਵਰਗੀਆਂ ਸਮੱਸਿਆਵਾਂ ਬਾਰੇ ਸੁਣੋਗੇ।’’
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly