(ਸਮਾਜ ਵੀਕਲੀ)
ਕਦੀ ਸੋਚਿਆ ,ਅਸੀ ਹਿੰਦੂਸਤਾਨ ਰਹਿੰਦੇ ਜਦੋਂ ,ਖਾਲਿਸਤਾਨ ਦੀ ਗੱਲ ਕਰਦੇ ਹਾਂ ।ਦਿਲ ਅੰਦਰੋਂ ਵਰਲ਼ੂਦਿਆਂ ਜਾਂਦਾ ਹੈ ।ਅਸੀ ਹੁਣ ਤੱਕ ਕੀ ਖੱਟਿਆ ਕੀ ਪਾਇਆ ਜਰਾਂ ਸੋਚਣਾ ਤੇ ਮਜਬੂਰ ਹੋਣ ਪੈਦਾ ਹੈ ,ਸਾਡੇ ਬੁਜਗਰਾਂ ਨੇ ਸੰਤਾਲੀ ਤੇ ਚੋਰਾਸੀ ਦਾ ਜਿਹੜਾ ਸੰਤਾਪ ਹੰਡਾਇਆ ਅਸੀ ਤਾਂ ਇੱਕ ਪਲ ਵੀ ਨਹੀ ਗੁੱਜਰਾਂ ਸਕਦੇ ।ਨਾਂ ਸਾਡੇ ਵਿੱਚ ਸਹਿਣਸੀਤਲ ਨਾਂ ਹੀ ਸਬਰ ਸੰਤੋਖ ਹੈ ,ਸਿਰਫ ਅਸੀ ਆਪਣੇ ਆਪ ਲਈ ਜੀਣ ਚੁਹਾਦੇ ਹਾਂ ,ਨਾਂ ਕਿ ਦੂਸਰੇ ਲਈ ਅਸੀ ਕਿਹੜੇ ਜ਼ਮਾਨੇ ਦੀ ਗੱਲ ਕਰਦੇ ਹਾਂ ,ਕਿ ਸਾਨੂੰ ਇਕ ਨਿਰਪੱਖ ਦੇਸ਼ ਜਾਂ ਰਾਜ ਚਾਹਿਦਾ ਹੈ ।
ਸਾਨੂੰ ਸ਼ਰਮ ਆਉਂਦੀ ਹੈ ਕਿ ਕਿਹੜੇ ਹੱਕ ਦੀ ਗੱਲ ਕਰਦੇ ਹੋ ਮੇਰੇ ਦੇਸ਼ ਵਾਸੀਓ ,ਅੱਜ ਤੁਸੀ ਉਸ ਕਹਿਟਰੇ ਖੜ੍ਹ ਹੋ ।ਜਿੱਥੇ ਤੁਸੀ ਗੱਲ ਤਾਂ ਬਹੁਤ ਕਰ ਜਾਂਦੇ ਹੋ ਪਰ ਕਿਸੇ ਗੱਲ ਤੇ ਕਦੀ ਉੱਤਰ ਕੇ ਵੀ ਦੇਖਿਆਂ ।ਸਿਰਫ ਤੁਸੀ ਜੀਉਦੇ ਹੋ ਆਪਣੇ ਮਤਲਬ ਲਈ ,ਆਪਣੇ ਨੁਮਾਇੰਦਿਆਂ ਲਈ ,ਨਹੀ ਸਿਰਫ ਆਪਣੀ ਟੌਹਰ ਦਿਖਾਉਣ ਲਈ ,ਰਾਜ ਕਰੋ ,ਲੋਕਾਂ ਲਈ ਨਹੀ ਆਪਣੇ ਲੀਡਰ ਲਈ ,ਕੋਈ ਵੀ ਰਾਜ ਹੋਵੇ ਉਹ ਨਿਰਪੱਖ ਨਹੀ ਜੀਅ ਸਕਦਾ ।ਉਹਨਾਂ ਸੈਂਟਰ ਸਰਕਾਰ ਦੀ ਗੁਲਾਮੀ ਸਹਿਣੀ ਹੀ ਪੈਂਦੀ ਹੈ ਮੇਰੇ ਪੰਜਾਬ ਨਾ ਵੱਸੇ ,ਨਾ ਉੱਜੜਿਆ ,ਇਹ ਵਿੱਚ ਵਿਚਾਲੇ ਲਟਕ ਰਿਹਾ ਹੈ ।ਵਿਧਾਇਕ ਨੇ ਤਾਂ ਸਾਰਾ ਕੁਝ ਲੁੱਟਕੇ ਖਾ ਲਿਆ ਨਾ ਇੱਥੋਂ ਕੋਈ ਤੱਰਕੀ ਨਾਂ ਕੋਈ ਉਮੀਦ ਕਰ ਸਕਦੇ ਹੈ ਸਿਰਫ ਲੜਾਈਆਂ ਝਗੜਿਆਂ ਦਾ ਪੰਜਾਬ ,ਜਾਤ ਪਾਤ ਦਾ ਪੰਜਾਬ ,ਨਾਂ ਹਿੰਦੂ ਰਹਿ ਨਾਂ ,ਮੁਸਲਮਾਨ ਨਾਂ ਈਸਾਈ ਦਾ ਨਾਂ ਸਿੱਖਾਂ ਦਾਂ ਵੰਡੀਆਂ ਤੁਸੀ ਜਾਤ ਧਰਮਾਂ ਦੇ ਨਾਂ ਤੇ ਪਾ ਦਿੱਤੀ ।
ਹੁਣ ਤੁਸੀ ਚੁਹੰਦੇ ਹੋ ਦੁਬਾਰਾ ਫਿਰ ਦੰਗੇ ,ਫ਼ਸਾਦ ਹੋਣ ਫਿਰ ਮੇਰੀ ਪੰਜਾਬ ਦੀ ਧਰਤੀ ਲੂਹ ਲੂਹਣ ਹੋ ਜਾਵੇ ਕੀ ਤੁਸੀ ਆਪਣੀ ਅੱਖਾਂ ਦੇ ਸਹਮਾਣੇ ਕਿਹੜਾ ਬਟਵਾਰਾ ਕਰਨਾਂ ਚੁਹੰਦੇ ਹੋ ,ਕੀ ਖਾਲਿਸਤਾਨ ਲੈਣਾ ਨਾਲ ਕਿਹੜੀ ਨਵੀਂ ਸੋਚ ਦੀ ਉੱਪਜ ਹੋਵਾਂਗੀ ।ਇਨਸਾਨ ਤਾਂ ਉਹ ਹੀ ਰਹਿਣ ਤੁਸੀ ਕਦੀ ਵੀ ਵਤਨ ਲਈ ਚੰਗਾ ਸੁਹਨਿਆ ਨਹੀ ਲਿਆ ਸਕਦੇ ਕਿਉਂ ਕਿ ਤੁਹਾਡੇ ਦਿਆਲੂ ਪੰਨ ਖਤਮ ਹੋ ਚੁੱਕਾ ਹੈ ਤੁਸੀ ਆਪਣੀ ਜਮੀਰ ਮਾਰ ਚੁੱਕੇ ਹੋ ।ਤੁਸੀ ਕਦੀ ਅਜ਼ਾਦ ਨਹੀ ਹੋ ਸਕੇ ਜਿਨਾਂ ਚਿਰ ਤੁਹਾਡੇ ਦਿਮਾਗ ਨਫ਼ਰਤ ਦੀਆਂ ਲੜਾਈਆਂ ਚੱਲਦੀਆਂ ਰਹਿਣਗੀਆਂ ਉਹਨਾਂ ਚਿਰ ਤੁਸੀ ਨਿਰਪੱਖ ਰਾਜ ਦੀ ਕਲਪਨਾ ਨਹੀ ਕਰ ਸਕਦੇ ਪਹਿਲਾ ਤੁਸੀ ਆਪਣੇ ਬੱਚਿਆ ਨੂੰ ਇਕ ਨਿਰਪੱਖ ਸਿੱਖਿਆ ਦਿਓ ।
ਫੇਰ ਆਪਣੇ ਪੈਰ ਤੇ ਖੜ੍ਹ ਹੋਣ ਦਿਓ ਪਹਿਲਾ ਆਪਣੀ ਨਵੀਂ ਪੀੜੀ ਨੂੰ ਮਜ਼ਬੂਤ ਬਣਾਉਣ ਫਿਰ ਕਿਸੇ ਜਾਤ ਧਰਮਾਂ ਦਾ ਖਹਿੜਾ ਛੱਡਣਾ ਦਿਓੁ। ਜਿਨਾਂ ਚਿਰ ਤੁਸੀ ਧਰਮਾਂ ਦੇ ਨਾਂ ਤੇ ਵੰਡੀ ਨਹੀ ਛੱਡਦੇ ਉਹਨਾਂ ਚਿਰ ਤੁਸੀ ਕਿਸੇ ਰਾਜ ਦੀ ਕਲਪਨਾ ਵੀ ਨਹੀ ਕਰ ਸਕਦੇ ।ਤੁਹਾਡੀ ਸੋਚ ਮਾਰ ਚੁੱਕੀ ਹੈ ,ਤੁਸੀ ਗੁਲਾਮ ਸੀ ,ਗੁਲਾਮ ਹੋ ,ਗੁਲਾਮ ਰਹਿਕੇ ਹੀ ਤੁਸੀ ਜੀਣ ਪੰਸਦ ਕਰਦੇ ਹੋ ,ਪਹਿਲਾ ਆਪਣੇ ਰਾਜ ਨੂੰ ਹਰ ਚੀਜ ਵਿੱਚ ਨਿਰਪੱਖ ਬਣਾਈਆਂ ਜਿੱਥੇ ਕਮੀ ਪੇਸ਼ੀ ਨੇ ਉਹਨਾਂ ਨੂੰ ਪੂਰਾ ਕਰੀਏ ।ਕੰਮੀਆਂ ਸਾਡੇ ਵਿੱਚ ਖ਼ੁਦ ਨੇ ਅਸੀ ਪਹਿਲਾ ਆਪਣੇ ਵੱਲ ਝਾਤ ਮਾਰੀਆਂ ਫਿਰ ਕਿਸੇ ਵੱਲ ਉਂਗਲ ਕਰੀਏ ,ਅਸੀ ਦੋਸ਼ ਦੂਜੇ ਉਤੇ ਮਾੜਾ ਦਿੰਦੇ ਹਾਂ ਕਦੀ ਅਵਾਦੇ ਵੱਲ ਧਿਆਨ ਮਾਰੇ ਕੀ ਕਮੀ ਪੇਸ਼ੀ ਰਹਿ ਗਈਆਂ ਜੋ ਸਾਡੇ ਏਹੋ ਜਿਹੇ ਹਲਾਤ ਹੋ ਗਏ ।ਮੇਰੇ ਰਾਜ ਦੇ ਵਾਸੀਓੁ ਸਾਨੂੰ ਸੋਚਣ ਤੇ ਕਿਸੇ ਮਜਬੂਰ ਹੋਣਾ ਪੈਣਾ ਹੈ ਸੋਚ ਬਦਲੋ ਵਿਚਾਰਧਾਰਾ ਬਦਲੋ ,ਫਿਰ ਦੁਬਾਰਾ ਤੁਸੀ ਸੋਹਣੇ ਰੰਗਲੇ ਖਾਲਿਸਤਾਨ ਦੀ ਗੱਲ ਕਰ ਸਕਦੇ ਹੋ ਬਾਕੀ ਫਿਰ ਸਹੀ ਚੱਲਦੀ
ਗੁਰਬਿੰਦਰ ਕੌਰ ਠੱਟਾ ਟਿੱਬਾ(ਸਪੇਨ)
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly