ਜਦੋਂ ਬੱਚੀਆਂ ਨੇ ਹਰ ਅੱਖ ਕੀਤੀ ਨਮ

ਨਵੀਂ ਦਿੱਲੀ (ਸਮਾਜ ਵੀਕਲੀ) : ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਦੇਸ਼ ਦੇ ਕਿਸਾਨਾਂ ਦੀ ਲੜਾਈ ਦਾ ਗਵਾਹ ਬਣੇ ਸਿੰਘੂ ਬਾਰਡਰ ਉੱਤੇ ਕਿਸਾਨ ਯੂਨੀਅਨਾਂ ਵੱਲੋਂ ਸਥਾਪਤ ਸਟੇਜ ’ਤੇ ਅੱਜ ਚੌਪਈ ਸਾਹਿਬ ਦਾ ਪਾਠ ਕਰਨ ਲਈ ਪੰਜਾਬ ਦੀ ਖੰਨਾ ਤਹਿਸੀਲ ਦੇ ਪਿੰਡਾਂ ਤੋਂ ਆਈਆਂ ਬੱਚੀਆਂ ਭਾਵੁਕ ਹੋ ਗਈਆਂ। ਉਨ੍ਹਾਂ ਦੇ ਹੰਝੂ ਦੇਖ ਕੇ ਸਟੇਜ ਦੇ ਸਾਹਮਣੇ ਖੜ੍ਹੇ ਲੋਕਾਂ ਦੀਆਂ ਅੱਖਾਂ ਵੀ ਨਮ ਹੋ ਗਈਆਂ। ਚੇਤੇ ਰਹੇ ਕਿ ਇਸ ਵੱਡ ਅਕਾਰੀ ਮੰਚ ਦੀ ਸ਼ੁਰੂਆਤ ਧਾਰਮਿਕ ਪ੍ਰੋਗਰਾਮ ਨਾਲ ਕੀਤੀ ਜਾਂਦੀ ਹੈ।

ਅੱਜ ਖੰਨਾ ਦੇ ਪਿੰਡ ਜਰਗ ਦੀ ਮਹਿਕਪ੍ਰੀਤ ਕੌਰ ਆਪਣੀਆਂ ਸਾਥਣਾਂ ਚਦੋਹੀ ਦੀ ਨੂਰਕਮਲ ਕੌਰ, ਜਰਗ ਦੀਆਂ ਜੈਸਮੀਨ ਕੌਰ ਤੇ ਪਰਮਪ੍ਰੀਤ ਕੌਰ, ਰਾਜੇਵਾਲ ਦੀ ਜੈਮੀਤ ਕੌਰ ਨਾਲ ਚੌਪਈ ਸਾਹਿਬ ਦਾ ਪਾਠ ਕਰਨ ਲਈ ਸਟੇਜ ਉਪਰ ਆਈਆਂ। ਉਸ ਦੀਆਂ ਅੱਖਾਂ ਉਦੋਂ ਨਮ ਹੋ ਗਈਆਂ ਜਦੋਂ ਉਹਨੇ ਕਿਸਾਨਾਂ ਦੇ ਭਵਿੱਖ ਨੂੰ ਲੈ ਕੇ ਫਿਕਰਮੰਦੀ ਜ਼ਾਹਰ ਕੀਤੀ। ਉਸ ਨੇ ਕੇਂਦਰ ਸਰਕਾਰ ਨੂੰ ਨਿਹੋਰਾ ਮਾਰਿਆ ਕਿ ਕਿਸਾਨਾਂ ਨੂੰ ਸੜਕਾਂ ਉੱਤੇ ਲਿਆਉਣ ਲਈ ਨਵੇਂ ਖੇਤੀ ਕਾਨੂੰਨ ਜ਼ਿੰਮੇਵਾਰ ਹਨ, ਜਿਸ ਲਈ ਪ੍ਰਧਾਨ ਮੰਤਰੀ ਕਿਸਾਨਾਂ ਦੀਆਂ ਮੰਗਾਂ ਮੰਨ ਲੈਣ। ਉਸ ਨੇ ਹੋਰਨਾਂ ਬੱਚੀਆਂ ਵੱਲੋਂ ਕਿਹਾ ਕਿ ਸਾਰਾ ਪੰਜਾਬ ਕਿਸਾਨਾਂ ਦੇ ਨਾਲ ਹੈ। ਚੌਪਈ ਸਾਹਿਬ ਦਾ ਪਾਠ ਕਰਨ ਵਾਲੇ ਬੱਚਿਆਂ ਵਿੱਚ ਗੁਰਨੂਰ ਸਿੰਘ ਤੇ ਕਰਨਬੀਰ ਸਿੰਘ ਵੀ ਸ਼ਾਮਲ ਸਨ।

Previous articleਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦਾ ਦੂਜਾ ਕਾਫ਼ਲਾ ਸਿੰਘੂ ਪੁੱਜਾ
Next articleਨੱਢਾ ਕਰੋਨਾ ਪਾਜ਼ੇਟਿਵ