ਜਗਤ-ਤਮਾਸ਼ਾ

(ਸਮਾਜ ਵੀਕਲੀ)

ਡਿਗਰੀਆਂ ਵਾਲੇ ਕੱਚੇ ਕਾਹਤੋਂ, ਦੱਸ ਜ਼ਰਾ ਸਰਕਾਰੇ ਕਿਉਂ
ਅਨਪੜੵ ਵਿੱਚ ਵਜ਼ਾਰਤ ਬੈਠੇ, ਮੱਖ ਇਹੇ ਸਰਕਾਰੇ ਕਿਉਂ

ਜੋ ਘਰ ਆਪਣਾ ਸਾਂਭ ਸਕੇ ਨਾ, ਲਾਣੇਦਾਰ ਵਤਨ ਦੇ ਕਿਉਂ
ਗੁੰਡੇ, ਚੋਰ ਉਚੱਕੇ ਬਣਗੇ, ਹਾਕਮ ਨੇ ਸਰਕਾਰੇ ਕਿਉਂ

ਧੀਆਂ ਪੁੱਤ ਰੁਲ਼ੇ ਨੇ ਪੜੵ ਲਿਖ, ਡਾਂਗ ਹਕੂਮਤ ਮਾਰ ਰਹੀ
ਭੰਡ ਬਣੇ ਚਰਵਾਹੇ ਸਾਡੇ, ਬਦਲਾਅ ਇਹੇ ਸਰਕਾਰੇ ਕਿਉਂ

ਗਾਲ਼ ਜਵਾਨੀ ਬੈਠੇ ਪਾੜੂ, ਕਰਜ਼ਾਈ ਕਰਿਆ ਫੀਸਾਂ
ਲਾਰੇ ਕਿਉਂ, ਬਦਕਾਰੇ ਕਿਉਂ, “ਬਾਲੀ” ਮੇਰੀ ਸਰਕਾਰੇ ਕਿਉਂ

ਬਾਲੀ ਰੇਤਗੜੵ
919465129168

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਸਦੀ ਜਿੰਮੇਵਾਰੀ ਹੈ!
Next articleਸੱਚ