ਬੀਜਾਪੁਰ (ਸਮਾਜ ਵੀਕਲੀ) : ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ’ਚ ਮੁਕਾਬਲੇ ਦੌਰਾਨ ਅੱਜ ਇੱਕ ਨਕਸਲੀ ਹਲਾਕ ਹੋ ਗਿਆ ਜਦਕਿ ਸੁਰੱਖਿਆ ਬਲਾਂ ਦੇ 2 ਜਵਾਨ ਜ਼ਖ਼ਮੀ ਹੋਏ ਹਨ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਤਿਲੰਗਾਨਾ ਦੀ ਹੱਦ ’ਤੇ ਪਾਮੇਦ ਥਾਣੇ ਅਧੀਨ ਪੈਂਦੇ ਪਿੰਡ ਭੱਟੀਗੁਡਾ ਨੇੜੇ ਇਹ ਮੁਕਾਬਲਾ ਲੱਗਪਗ ਸਵੇਰੇ 10.30 ਵਜੇ ਹੋਇਆ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰਿਜ਼ਰਵ ਗਾਰਡ (ਡੀਆਰਜੀ), ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ) ਅਤੇ ਸੀਆਰਪੀਐੱਫ ਦੀ ਕਮਾਂਡੋ ਬਟਾਲੀਅਨ ਦੇ ਜਵਾਨ ਛੱਤੀਸਗੜ੍ਹ-ਤਿਲੰਗਾਨਾ ਸਰਹੱਦ ’ਤੇ ਗਸ਼ਤ ਕਰ ਰਹੇ ’ਤੇ ਸਨ। ਇਸੇ ਦੌਰਾਨ ਮਕਰਾਜਗੱਟਾ ਪਹਾੜੀ ਨੇੜੇ ਜੰਗਲ ’ਚ ਨਕਸਲੀਆਂ ਨੇ ਗਸ਼ਤ ਟੀਮ ’ਤੇ ਹਮਲਾ ਕਰ ਦਿੱਤਾ। ਜਵਾਬੀ ਕਾਰਵਾਈ ਇੱਕ ਨਕਸਲੀ ਮਾਰਿਆ ਗਿਆ ਜਦਕਿ ਕਮਾਂਡੋ ਬਟਾਲੀਅਨ ਦੇ ਦੋ ਜਵਾਨ ਵੀ ਜ਼ਖ਼ਮੀ ਹੋ ਗਏ। ਮੌਕੇ ਤੋਂ ਭਾਰੀ ਮਾਤਰਾ ’ਚ ਧਮਾਕਾਖੇਜ਼ ਸਮੱਗਰੀ ਵੀ ਬਰਾਮਦ ਹੋਈ ਹੈ।